ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ‘ਪੰਜਾਬੀ ਫੁਲਵਾੜੀ’ (www.punjabiphulwari.com) ਵੈਬਸਾਈਟ 30 ਸਤੰਬਰ 2021 ਨੂੰ ਲਾਂਚ ਕੀਤੀ ਗਈ। ਪੋਰਟਲ ਨੂੰ ਪ੍ਰਸਿੱਧ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਲੋਕ-ਅਰਪਿਤ ਕੀਤਾ।
‘ਪੰਜਾਬੀ ਫੁਲਵਾੜੀ’ਪੰਜਾਬੀ ਸਾਹਿਤ ਦਾ ਅਤੇ ਪੰਜਾਬੀ ਸਾਹਿਤ ਬਾਰੇ ਔਨਲਾਈਨ ਪਲੇਟਫਾਰਮ ਹੈ। ਜਿੱਥੇ ਤੁਸੀਂ ਪੰਜਾਬੀ ਸਾਹਿਤ ਨਾਲ ਸੰਬੰਧਤ ਮਹੱਤਵਪੂਰਨ ਮੁੱਦੇ, ਉਸਾਰੂ ਸਾਹਿਤ ਦੇ ਨਾਲ-ਨਾਲ ਸੱਭਿਆਚਾਰ, ਕਲਾ ਅਤੇ ਇਤਿਹਾਸ ਨਾਲ ਸੰਬੰਧਤ ਸਮੱਗਰੀ ਇੱਕੋ ਥਾਂ ’ਤੇ ਵੇਖ/ਪੜ੍ਹ/ਸੁਣ ਸਕਦੇ ਹੋ।
ਗਿਆਨੀ ਹੀਰਾ ਸਿੰਘ ਦਰਦ ਨੇ ਸੰਨ 1924 ਵਿੱਚ ‘ਫੁਲਵਾੜੀ’ ਨਾਂਅ ਦਾ ਸਾਹਿਤਕ ਪੱਤਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਸੇ ਤਾਣੀ ਨੂੰ ਅਗਾਂਹ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਉਦੇਸ਼
•ਸਾਹਿਤ, ਕਲਾ ਅਤੇ ਭਾਸ਼ਾਈ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ
•ਸਾਹਿਤ ਦੀ ਸਮਝ ਵਧਾਉਣ ਲਈ ਚਰਚਾਵਾਂ, ਗੋਸ਼ਟੀਆਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਨਾ
•ਨੌਜਵਾਨਾਂ ਅਤੇ ਬੱਚਿਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਦੇ ਉਪਰਾਲੇ ਕਰਨਾ ਅਤੇ ਸਾਹਿਤ-ਕਲਾ ਵੱਲ ਰੁਚਿਤ ਬੱਚਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਲੇਖਣ ਵਰਕਸ਼ਾਪਾਂ ਅਤੇ ਮੁਕਾਬਲਿਆਂ ਦਾ ਆਯੋਜਨ ਕਰਨਾ।
•ਪੁਸਤਕ ਛਪਵਾਉਣ ਵਿੱਚ ਨਵੇਂ ਲੇਖਕਾਂ ਦੀ ਮਦਦ ਕਰਨਾ।
ਭਵਿੱਖੀ ਯੋਜਨਾਵਾਂ
•‘ਪੰਜਾਬੀ ਫੁਲਵਾੜੀ‘ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਨ
•ਬਾਲ ਸਾਹਿਤ ’ਤੇ ਕੰਮ ਕਰਨ ਲਈ ‘ਬਾਲ ਸਾਹਿਤ ਖੋਜ ਕੇਂਦਰ’ ਦੀ ਸਥਾਪਨਾ
ਆਪਰੇਸ਼ਨ ਆਫਿਸ
ਪਲਾਟ ਨੰਬਰ: 639, ਜੇ.ਐਲ.ਪੀ.ਐਲ ਉਦਯੋਗਿਕ ਪਾਰਕ, ਸੈਕਟਰ 82, ਮੁਹਾਲੀ-160055, ਪੰਜਾਬ, ਭਾਰਤ
ਈਮੇਲ: editor@punjabiphulwari.com, punjabiphulwariindia@gmail.com
+91 77430 17622
Plot No. 639, JLPL Industrial Area Park, Sector 82, Mohali-160055, Punjab, India
ਰਚਨਾਵਾਂ ਇਸ ਪਤੇ ਤੇ ਭੇਜੋ
punjabiphulwariindia@gmail.com | desk@punjabiphulwari.com