ਕਿਤਾਬ : ਦੋ ਕੱਪ ਚਾਹ, ਸੰਪਾਦਕ : ਗੁਰਪ੍ਰੀਤ
ਵਿਧਾ : ਰੇਖਾ ਚਿੱਤਰ
ਕਵੀ ਕਿਸ ਤਰ੍ਹਾਂ ਦੇ ਹੁੰਦੇ ਹਨ ? ਉਹ ਕਵਿਤਾ ਕਦੋਂ ਅਤੇ ਕਿਉਂ ਲਿਖਦੇ ਹਨ ? ਇਹ ਜਾਣਨ ਦੀ ਤਾਂਘ ਹੋਵੇ ਤਾਂ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ । ਦੇਵਨੀਤ ਕਵੀ ਸੀ ਅਤੇ ਉਸ ਦਾ ਅੰਦਾਜ਼ ਪੰਜਾਬੀ ਦੇ ਹਰ ਕਵੀ ਤੋਂ ਵੱਖਰਾ ਸੀ । ਗੁਰਪ੍ਰੀਤ ਨੇ ਇਸ ਕਿਤਾਬ ਨਾਲ਼ ਸਾਡੀ ਕਾਵਿ-ਸੰਵੇਦਨਾ ਨੂੰ ਗਹਿਰਾ ਕੀਤਾ ਹੈ ।
ਜਦੋਂ ਮੈਂ
ਤੇਰੇ ਨਾਲ਼
ਗੱਲਾਂ ਕਰ ਲੈਂਦਾ ਹਾਂ
ਮੇਰੇ ਪਿੱਛੇ
ਕਵਿਤਾਵਾਂ ਆਉਣ ਲੱਗ
ਜਾਂਦੀਆਂ ਹਨ
ਜਿਵੇਂ
ਮੀਂਹ ਪਿੱਛੇ ਹਵਾ
॥ ਦੇਵਨੀਤ ॥
੨.
ਮੇਰੇ ਘਰ ਦੇ ਮੁੱਖ ਦੁਆਰ ਕੋਲ
ਤੁਹਾਡੇ ਲਈ
ਡੇਲੀਏ ਦਾ ਫੁੱਲ ਖਿੜਿਆ ਹੈ
ਨਾਲ ਹੀ
ਘਾਹ ਦਾ ਹਰਾ-ਕਚੂਰ ਮੈਦਾਨ
ਅੱਗੇ ਕਮਰਿਆਂ ਅੰਦਰ
ਕੂੜਾ-ਝੂਠ-ਚਾਲ-ਕਬਾੜ-ਘਿਰਣਾ
ਤੁਸੀਂ ਅੱਗੇ ਨਹੀਂ ਜਾ ਸਕਦੇ
ਹੁਣ
ਮੈਂ ਸਭ ਨੂੰ
ਘਾਹ ‘ਚ ਰੱਖਣਾ ਸਿੱਖ ਲਿਆ ਹੈ
੩.
ਰੇਲ ਗੱਡੀ
ਸਟੇਸ਼ਨ ਛੱਡ-ਕੂਕ ਮਾਰਦੀ
ਜਾ ਰਹੀ ਹੈ
ਹਾਂ
ਮੈਂ ਜਿਉਂਦਾ ਹਾਂ
ਇਥੇ ਕਿਤੇ …
੪.
ਜੰਗਲ ਘਟਦਾ ਜਾ ਰਿਹਾ ਹੈ
ਡਰ
ਵਧਦਾ ਜਾ ਰਿਹਾ ਹੈ …
( ਦੋ ਕੱਪ ਚਾਹ / ਗੁਰਪ੍ਰੀਤ)
— ਪਰਮਿੰਦਰ ਸੋਢੀ ਦੀ ਫੇਸਬੁੱਕ ਵਾਲ ਤੋਂ