ਜੇ ਤੁਸੀਂ ਉਰਦੂ ਪਸੰਦ ਕਰਦੇ ਹੋ ਤਾਂ ਤੁਹਾਨੂੰ ਕਮਾਲ ਅਮਰੋਹੀ ਬਾਰੇ ਜਾਣਨਾ ਚਾਹੀਦਾ ਹੈ …ਕਮਾਲ ਸਾਹਬ ,ਮੀਨਾ ਕੁਮਾਰੀ ਦੇ ਖਾਵੰਦ (ਪਤੀ )ਸਨ ਭਾਵੇਂ ਕਿ ਉਨ੍ਹਾਂ ਦੀ ਬਹੁਤ ਮਲਾਲਤ (ਬਦਨਾਮੀ ) ਹੋਈ ਜਦੋਂ ਉਨ੍ਹਾਂ ਦਾ ਮੀਨਾ ਕੁਮਾਰੀ ਨਾਲ ਤਲਾਕ ਹੋ ਗਿਆ ਸੀ ਜੇ ਤੁਸੀਂ ਨਹੀਂ ਜਾਣਦੇ ਤਾਂ ਜਾਣ ਲਓ ਮੀਨਾ ਕੁਮਾਰੀ ਸ਼ਾਇਰਾ ਵੀ ਸੀ… ਸੀ ਵੀ ਕਮਾਲ ਦੀ ਸ਼ਾਇਰਾ। ਕਮਾਲ ਸਾਬ੍ਹ ਦੇ ਵਿਛੋੜੇ ਦਰਮਿਆਨ ਉਨ੍ਹਾਂ ਨੇ ਕੁਝ ਨਜ਼ਮਾਂ ਲਿਖੀਆਂ ਜੋ ਬਹੁਤ ਚਰਚਾ ਚ ਰਹੀਆਂ। ਖੈਰ ਮੀਨਾ ਕੁਮਾਰੀ ਦੇ ਖਾਵੰਦ ਹੋਣ ਤੋਂ ਇਲਾਵਾ ਵੀ ਕਮਾਲ ਅਮਰੋਹੀ ਦੀ ਆਪਣੀ ਇਕ ਪਛਾਣ ਸੀ…ਇਕ ਸਾਹਿਤਕ ਹਸਤੀ।
ਸਿਨੇਮਾ ਨਵਾਂ ਨਵਾਂ ਹੀ ਹਿੰਦੁਸਤਾਨ ਵਿੱਚ ਆਇਆ ਸੀ ..ਲੋਕ ਇਸ ਅਚੰਭੇ ਨੂੰ ਵੇਖਣ ਲਈ ਹੀ ਸਿਨੇਮਾ ਘਰਾਂ ਚ ਜਾ ਰਹੇ ਸਨ ….ਆਰੰਭ ਕਾਲ ਵਿਚ ਇਹ ਸਿਰਫ਼ ਚਲਦੀਆਂ ਫਿਰਦੀਆਂ ਤਸਵੀਰਾਂ ਦਾ ਅਚੰਭਾ ਹੀ ਸੀ ਪਰ ਕਮਾਲ ਅਮਰੋਹੀ ਦੇ ਮੁੰਬਈ ਆਉਣ ਤਕ ਫ਼ਿਲਮਾਂ ਕਹਾਣੀਆਂ ’ਤੇ ਵੀ ਬਣਨ ਲੱਗ ਗਈਆਂ ਸਨ ਜੋ ਆਮ ਤੌਰ ਤੇ ਧਾਰਮਕ ਅਤੇ ਕਿੱਸੇ ਕਹਾਣੀਆਂ ਹੁੰਦੀਆਂ ਸਨ। ਉਨ੍ਹਾਂ ਨੇ ਉਸ ਤਰਜ਼ ਤੇ ਕੁਝ ਕਹਾਣੀਆਂ ਲਿਖੀਆਂ …ਤੇ ਵੇਚ ਦਿੱਤੀਆਂ। ਉਸ ਸਿਨੇਮਾਂ ਨੂੰ ਕਿਰਿਆਤਮਕ ਤੌਰ ਤੇ ਦੇਖ ਰਹੇ ਸਨ ਉਨ੍ਹਾਂ ਨੇ ਕੋਈ ਧਾਰਮਕ ਤੇ ਮਸ਼ਹੂਰ ਕਲਪਿਤ ਕਹਾਣੀ ਦੀ ਬਜਾਏ ਇਕ ਸ਼ਕਸ਼ਤ ਫਿਲਮ ਬਣਾਉਣ ਦੀ ਸੋਚੀ..ਅਜਿਹੀ ਫ਼ਿਲਮ ਜਿਸ ਰਾਹੀਂ ਸਿਰਜਣਾ ਦੇ ਨਵੇਂ ਰਾਹ ਖੁੱਲ੍ਹ ਜਾਣ , ਜਿਸ ਦੀ ਬਾਕਾਇਦਾ ਪਟਕਥਾ ਤੇ ਕਹਾਣੀ ਹੋਵੇਗੀ ਜਿਸ ਦੇ ਪਾਤਰ ਸਿਰਜੇ ਜਾਣਗੇ ਤੇ ਸੰਗੀਤ ਵੀ ਹੋਵੇਗਾ।
ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੋਇਆ ਭਾਵੇਂ ਕਿ ਇਸ ਵਿਚ ਬਹੁਤ ਵੱਡੀਆਂ ਮੁਸ਼ਕਿਲਾਂ ਵੀ ਸਾਹਮਣੇ ਸਨ। ਇਹ ਫ਼ਿਲਮ ਭਾਰਤੀ ਸਿਨੇਮੇ ਦੀ ਸਭ ਤੋਂ ਪਹਿਲੀ ਰਹੱਸਮਈ ਫ਼ਿਲਮ ਵਜੋਂ ਜਾਣੀ ਗਈ “ਮਹਿਲ”। ਇਸ ਫਿਲਮ ਨੂੰ ਅੰਤਰਰਾਸ਼ਟਰੀ ਤੌਰ ਤੇ ਚਰਚਾ ਮਿਲੀ। ਇਹ ਸਮੇਂ ਤੋਂ ਅੱਗੇ ਗੱਲ ਸੀ ਅਤੇ ਲੋਕਾਂ ਲਈ ਦਿਲਚਸਪੀ ਦਾ ਸਾਧਨ ਵੀ। ਇਸ ਫ਼ਿਲਮ ਨੇ ਭਾਰਤੀ ਸਿਨਮਾ ਵਿਚ ਸਿਰਜਣਾ ਦੇ ਰਾਹ ਖੋਲ੍ਹ ਦਿੱਤੇ ਸਨ। ਇਸ ਫਿਲਮ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਇਸ ਫ਼ਿਲਮ ਨਾਲ ਇਕ ਚੀਜ਼ ਹੋਰ ਵੀ ਜੁੜੀ ਹੈ …ਆਏਗਾ.. ਆਏਗਾ ..ਆਨੇ ਵਾਲਾ “ਗੀਤ। ਲਤਾ ਮੰਗੇਸ਼ਕਰ ਦਾ ਪਹਿਲਾ ਹਿੱਟ ਗੀਤ ਜਿਸ ਦਾ ਸੰਗੀਤ ਆਰੰਭਕ ਦੌਰ ਦੇ ਸੰਗੀਤਕਾਰਾਂ ਹੁਸਨ ਲਾਲ ਭਗਤ ਰਾਮ ਨੇ ਦਿੱਤਾ ਸੀ। ਕਮਾਲ ਸਾਹਿਬ ਦੀ ਹਦਾਇਤ ਵਿਚ ਉਨ੍ਹਾਂ ਦੀ ਲਿਖੀ ਇਹ ਫ਼ਿਲਮ ਬਹੁਤ ਸਫ਼ਲ ਰਹੀ ਸੀ ਪਰ ਉਹ ਮੂਡੀ ਬੰਦੇ ਸਨ। ਪਾਕੀਜ਼ਾ ਉਨ੍ਹਾਂ ਦੀ ਹੀ ਕਲਪਨਾ ਸੀ ਜਿਸ ਨੂੰ ਬਣਦਿਆਂ ਬਣਦਿਆਂ ਦਹਾਕੇ ਲੱਗ ਗਏ..ਰਿਲੀਜ਼ ਹੋਣ ਤਕ ਮੀਨਾ ਕੁਮਾਰੀ ਚੱਲ ਵਸੀ ਸੀ।
ਗੱਲ ਉਰਦੂ ਅਤੇ ਕਮਾਲ ਸਾਬ ਦੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਤਿਹਾਸਕ ਮੁਗਲ ਫ਼ਿਲਮਾਂ ਦੇ ਸੰਵਾਦ ਉਨ੍ਹਾਂ ਦੇ ਰਚਿਤ ਸਨ ਅਤੇ ‘ਮੁਗਲ-ਏ-ਆਜ਼ਮ’ ਦੇ ਤਕਰੀਬਨ ਸਾਰੇ ਸੰਵਾਦ ਉਨ੍ਹਾਂ ਦੀ ਲਿਖੇ ਸਨ ਜਿਸ ਰਾਹੀਂ ਮੁਗਲ ਹਕੂਮਤ ਦੀ ਸ਼ਾਨੋ ਸ਼ੌਕਤ,ਤਹਿਜ਼ੀਬ ਭਾਸ਼ਾ ਦੀ ਨਫ਼ਾਸਤ ,ਰਹਿਣ ਸਹਿਣ ਨੂੰ ,ਉਨ੍ਹਾਂ ਨੇ ਪਰਦੇ ਦੇ ਉੱਤੇ ਹੂਬਹੂ ਨਾਲੋਂ ਵੀ ਵੱਧ ਸੋਹਣੇ ਤਰੀਕੇ ਨਾਲ ਜਿਉਂਦਾ ਕਰ ਦਿੱਤਾ ਸੀ….ਇਸ ਭਾਸ਼ਾ ਵਿੱਚ ਬੰਨ੍ਹ ਕੇ ਬਿਠਾ ਲੈਣ ਦਾ ਜਾਦੂ ਸੀ।
ਕਮਾਲ ਅਮਰੋਹੀ ਨੂੰ ਹਦਾਇਤਕਾਰ ਦੇ ਤੌਰ ਤੇ ਵੱਡੀ ਮਾਨਤਾ ਤੇ ਮਸ਼ਹੂਰੀ ਮਿਲ ਗਈ ਪਰ ਉਹ ਕਲਾ ਨੂੰ ਪਿਆਰ ਕਰਨ ਵਾਲੇ ਸਨ ਇਸ ਕਰਕੇ ਉਨ੍ਹਾਂ ਨੇ ਬਹੁਤੀਆਂ ਫ਼ਿਲਮਾਂ ਕਰਨ ਦੀ ਬਜਾਏ ਚੁਨਿੰਦਾ ਕੰਮ ਕੀਤਾ। ਇਕ ਇੰਟਰਵਿਊ ਵਿਚ ਉਹ ਦੱਸਦੇ ਹਨ ਕਿ ਮੁਗਲਾਂ ਦੇ ਰਾਜ ਦੌਰਾਨ ਜਿਸ ਤਰ੍ਹਾਂ ਤਹਿਜ਼ੀਬ ਔਰ ਭਾਸ਼ਾ ਵਰਤੀ ਜਾਂਦੀ ਸੀ ਉਹ ਉਨ੍ਹਾਂ ਵਾਸਤੇ ਬਹੁਤੀ ਨਵੀਂ ਨਹੀਂ ਸੀ ਕਿਉਂਕਿ ਉਹ ਆਪ ਇਕ ਅਜਿਹੇ ਘਰਾਣੇ ਤੋਂ ਸਨ ਜਿੱਥੇ ਇਹ ਭਾਸ਼ਾ ਤੇ ਰਹਿਣ ਸਹਿਣ ਨੇੜੇ ਤੋਂ ਦੇਖਿਆ ਜਾ ਸਕਦਾ ਸੀ … ਉਨ੍ਹਾਂ ਦੇ ਪਰਿਵਾਰ ਵਿਚ ਸਿੱਧੇ ਤੌਰ ਤੇ ਕਿਸੇ ਬਿਮਾਰ ਬੰਦੇ ਨੂੰ ਇਹ ਨਹੀਂ ਸੀ ਕਿਹਾ ਜਾਂਦਾ ਕਿ ਉਸ ਦੀ ਤਬੀਅਤ ਨਾਸਾਜ਼ ਹੈ ਬਲਕਿ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ “ਲੱਗਦਾ ਹੈ ਉਨ੍ਹਾਂ ਦੇ ਦੁਸ਼ਮਣਾਂ ਦੀ ਤਬੀਅਤ ਠੀਕ ਨਹੀਂ…”। ਮੁਗਲਈ ਤਹਿਜ਼ੀਬ ਅਤੇ ਉਸ ਜ਼ਬਾਨ ਨੂੰ ਪਰਦੇ ਤੇ ਜਿਊਂਦਾ ਕਰਨ ਵਾਸਤੇ ਉਨ੍ਹਾਂ ਨੂੰ ਹਮੇਸ਼ਾਂ ਲਈ ਯਾਦ ਕੀਤਾ ਜਾਂਦਾ ਰਿਹਾ ਹੈ।
ਜੌਨ ਏਲੀਆ ਅਤੇ ਕਮਾਲ ਸਾਹਿਬ ਆਜ਼ਾਦੀ ਤੋਂ ਪਹਿਲਾਂ ਇਕੋ ਕਸਬੇ ਵਿੱਚ ਰਹੇ ਸਨ “ਅਮਰੋਹਾ” ਜੋ ਉੱਤਰ ਪ੍ਰਦੇਸ਼ ਵਿੱਚ ਹੈ…ਜੋਹਨ ਛੋਟੇ ਸਨ
—ਤਰਸੇਮ ਬਸ਼ਰ
facebook ਪੇਜ ਤੋਂ