ਤਲਵੰਡੀ ਸਾਬੋ : ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈੰਪਸ ਵਿਖੇ ਬੀ. ਏ. ਭਾਗ 2 ਦੇ ਵਿਦਿਆਰਥੀ ਅਰਸ਼ਦੀਪ ਸਿੰਘ ‘ਸਮਾਘ’ ਦੀ ਪਲੇਠੀ ਕਾਵਿ-ਪੁਸਤਕ ‘ਸ਼ਾਇਰਸਤਾਨ’ ਨੂੰ ਰਿਲੀਜ਼ ਕਰਨ ਲਈ ਸਮਾਗਮ ਆਯੋਜਿਤ ਕੀਤਾ ਗਿਆ, ਜਿਸਦੀ ਪ੍ਰਧਾਨਗੀ ਕੈੰਪਸ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਐਮ. ਪੀ. ਸਿੰਘ, ਪ੍ਰੋ. ਨਵ ਸੰਗੀਤ ਸਿੰਘ (ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ), ਡਾ.ਅਮਨਦੀਪ ਸਿੰਘ, ਡਾ. ਭਾਵਨਾ ਸ਼ਰਮਾ, ਡਾ. ਗੁਰਦੀਪ ਸਿੰਘ ਅਤੇ ਪੇਰੋਂ ਸਕੂਲ ਮੁਖੀ ਜਸਮੀਤ ਸਿੰਘ ਬਹਿਣੀਵਾਲ ਸ਼ਾਮਲ ਹੋਏ | ਜਯੋਤੀ ਪ੍ਰਜੱਵਲਿਤ ਕਰਨ ਪਿੱਛੋਂ ਕਿਤਾਬ ਰੀਲੀਜ਼ ਕੀਤੀ ਗਈ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ। ਪੁਸਤਕ ਤੇ ਵਿਸਤ੍ਰਿਤ ਪਰਚਾ ਪ੍ਰੋ. ਨਵ ਸੰਗੀਤ ਸਿੰਘ ਨੇ ਪੜ੍ਹਿਆ, ਜਿਸ ਵਿੱਚ ਉਹਨਾਂ ਨੇ ‘ਸ਼ਾਇਰਸਤਾਨ’ ਨੂੰ “ਪੰਜਾਬੀਅਤ ਦੀ ਸੱਚੀ-ਸੁੱਚੀ ਤਾਸੀਰ” ਕਹਿ ਕੇ ਵਡਿਆਇਆ| ਉਹਨਾਂ ਨੇ ਅਰਸ਼ਦੀਪ ਨੂੰ ਅਜੋਕੇ ਨੌਜਵਾਨਾਂ ਦਾ ਰਾਹ-ਦਸੇਰਾ ਵੀ ਦੱਸਿਆ|
ਸਮਾਗਮ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ. ਗੁਰਤਿੰਦਰ ਸਿੰਘ ਰਿੰਪੀ ਮਾਨ, ਵਾਈਸ ਪ੍ਰਧਾਨ ਸ. ਹਰਬੰਸ ਸਿੰਘ (ਵਾਈਸ ਪ੍ਰਧਾਨ) ਅਤੇ ਐਮ. ਸੀ. ਸ਼੍ਰੀ ਨੱਥਾ ਸਿੰਘ ਸਿੱਧੂ (ਸਿੱਧੂ ਧਰਮ ਕੰਡਾ) ਵੀ ਖ਼ਾਸ ਤੌਰ ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਖੇਡ ਵਿਭਾਗ ਦੇ ਵਿਭਿੰਨ ਪ੍ਰਤੀਯੋਗਤਾਵਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਟਰੈਕ ਸੂਟ ਪ੍ਰਦਾਨ ਕੀਤੇ|

ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਅੱਗੇ ਭਵਿੱਖ ਵਿੱਚ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦਾ ਤਨ-ਮਨ-ਧਨ ਨਾਲ ਸਹਾਇਤਾ ਕਰਨ ਦਾ ਵਾਅਦਾ ਕੀਤਾ | ਸਮਾਗਮ ਵਿੱਚ ਅਰਸ਼ਦੀਪ ਸਮਾਘ ਦੇ ਸਕੂਲ ਅਧਿਆਪਕ ਮਦਨਲਾਲ, ਉੱਤਮ ਚੰਦ ਅਤੇ ਜਤਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸਭ ਨੇ ਅਰਸ਼ਦੀਪ ਨੂੰ ਉਸਦੀ ਪਹਿਲੀ ਕਿਤਾਬ ਲਈ ਸ਼ੁਭ-ਇੱਛਾਵਾਂ ਦਿੱਤੀਆਂ। ਸਮਾਗਮ ਵਿੱਚ ਅਰਸ਼ਦੀਪ ਦੇ ਪਿੰਡੋਂ ਰਵਿੰਦਰ ਸਿੰਘ (ਸਰਪੰਚ ਤੇ ਨੰਬਰਦਾਰ), ਸੁਰਚੇਤ ਸਿੰਘ, ਬਲਬੀਰ ਸਿੰਘ (ਦੋਵੇਂ ਸਾਬਕਾ ਸਰਪੰਚ), ਕੇਵਲ ਸਿੰਘ (ਪ੍ਰਧਾਨ ਕਿਸਾਨ ਯੂਨੀਅਨ ਤਿਗੜੀ), ਹਰਨੇਕ ਸਿੰਘ, ਸੁਰਜੀਤ ਸਿੰਘ ਖਾਲਸਾ, ਗੁਰਸੇਵਕ ਸਿੰਘ ਸਮਾਘ, ਸਤਿਗੁਰੂ ਸਿੰਘ ਖਾਲਸਾ; ਬਲਦੇਵ ਸਿੰਘ, ਹਰਦੀਪ ਸਿੰਘ ਸਿੱਧੂ, ਸੁਖਵੀਰ ਕੌਰ ਸਿੱਧੂ, ਅਮਨਦੀਪ ਜੱਸਲ, ਗੁਰਮੀਤ ਸਿੰਘ, ਮਨਜੀਤ ਸਿੰਘ ਸੂਖ਼ਮ, ਮਨਜਿੰਦਰ ਮਾਖਾ, ਗੁਰਮੀਤ ਆਹਲੂਵਾਲੀਆ ਰਮਨਦੀਪ ਸਿੰਘ ਗ਼ਦਰਾਣਾ, ਅਜੈ ਕੁਮਾਰ ਨੌਰੰਗ (ਸਾਰੇ ਦੋਸਤ- ਮਿੱਤਰ ਤੇ ਰਿਸ਼ਤੇਦਾਰ) ਵੀ ਸ਼ਾਮਲ ਹੋਏ।
ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਨੂੰ ਡਾ. ਭਾਵਨਾ ਸ਼ਰਮਾ ਅਤੇ ਡਾ. ਗੁਰਦੀਪ ਸਿੰਘ ਨੇ ਬੜੇ ਹੀ ਸੋਹਣੇ ਅੰਦਾਜ਼ ਅਤੇ ਕਾਵਿਮਈ ਲਹਿਜ਼ੇ ਨਾਲ ਅੱਗੇ ਤੋਰਿਆ| ਪ੍ਰੋਗਰਾਮ ਦੀ ਦੇਖਰੇਖ ਅਤੇ ਪ੍ਰਬੰਧ ਧਨਵਿੰਦਰ ਮਾਨ (ਕਬੱਡੀ ਕੋਚ) ਅਤੇ ਨਵਦੀਪ ਸਿੰਘ ਸਿੱਧੂ ਨੇ ਆਪਣੀ ਨਿਗਰਾਨੀ ਹੇਠ ਕੀਤਾ | ਪੰਜਾਬੀ ਸੱਥ ਮੈਲਬਰਨ ਦਾ ਪੁਸਤਕ ਛਪਵਾਉਣ ਅਤੇ ਰੀਲੀਜ਼ ਕਰਾਉਣ ਲਈ ਕੀਤੇ ਆਰਥਿਕ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਸਮਾਰੋਹ ਤੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਨੂੰ ਸਨਮਾਨ-ਚਿੰਨ ਭੇਟ ਕੀਤੇ ਗਏ। ਅਰਸ਼ਦੀਪ ਦੇ ਪਿੰਡੋਂ ਆਈਆਂ ਸਖਸ਼ੀਅਤਾਂ ਨੂੰ ਸਿਰੋਪਾਓ ਦਿੱਤੇ ਗਏ, ਜਦਕਿ ਅਰਸ਼ਦੀਪ ਦੇ ਪਿਤਾ ਸ. ਬਲਰਾਜ ਸਿੰਘ ਸਮਾਘ ਨੇ ਡਾ. ਜਸਬੀਰ ਸਿੰਘ ਹੁੰਦਲ, ਡਾ. ਐਮ ਪੀ ਸਿੰਘ ਅਤੇ ਪ੍ਰੋ. ਨਵ ਸੰਗੀਤ ਸਿੰਘ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ।