ਕਾਵਿਲੋਕ ਵੱਲੋਂ ‘ਕਾਵਿਲੋਕ ਪੁਰਸਕਾਰ-2021’ ਦਾ ਐਲਾਨ ਕੀਤਾ ਗਿਆ ਹੈ। ਇਸ ਵਾਸਤੇ ਕਿਤਾਬਾਂ ਦੀ ਮੰਗ ਕੀਤੀ ਗਈ ਹੈ, ਜਿਹੜੀਆਂ ਸਾਲ 2021 ਦੌਰਾਨ ਛਪੀਆਂ ਹੋਣ। ਡਾ. ਲਖਵਿੰਦਰ ਜੌਹਲ ਵੱਲੋਂ ਜਾਰੀ ਕਾਵਿਲੋਕ ਦੇ ਪੋਸਟਰ ਅਨੁਸਾਰ ਪੁਰਸਕਾਰ ਵਿੱਚ 21000 ਰੁਪਏ, ਪ੍ਰਮਾਣ ਪੱਤਰ ਅਤੇ ਸਨਮਾਨ ਚਿਨ੍ਹ ਭੇਂਟ ਕੀਤਾ ਜਾਵੇਗਾ। ਕਿਤਾਬ ਕਿਸੇ ਵੀ ਕਾਵਿ ਵਿਧਾ ਦੀ ਹੋ ਸਕਦੀ ਹੈ। ਕਿਤਾਬ ਦੀ ਇੱਕੋ ਕਾਪੀ ਭੇਜੀ ਜਾਵੇ। ਪੁਰਸਕਾਰ ਲਈ ਭੇਜੀ ਜਾਣ ਵਾਲੀ ਕਿਤਾਬ ਦਾ ਲੇਖਕ ਕਿਸੇ ਵੀ ਦੇਸ਼ ਦਾ ਰਹਿਣ ਵਾਲਾ ਹੋ ਸਕਦਾ ਹੈ। ਪੁਰਸਕਾਰ ਲਈ ਪੁਸਤਕਾਂ ਭੇਜਣ ਦੀ ਆਖਿਰੀ ਮਿਤੀ 31 ਮਾਰਚ 2022 ਹੈ ਤੇ ਕਿਤਾਬਾਂ ਇਸ ਪਤੇ ਤੇ ਭੇਜੀਆਂ ਜਾ ਸਕਦੀਆਂ ਹਨ। 20, ਪ੍ਰੋਫੈਸਰ ਕਾਲੋਨੀ, ਨੇੜੇ ਵਡਾਲਾ ਚੌਕ, ਜਲੰਧਰ।
ਜ਼ਿਕਰਯੋਗ ਹੈ ਕਿ ਕਾਵਿਲੋਕ ਨਾਂਅ ਹੇਠ ਪਹਿਲਾਂ ਕਵਿਤਾ ਨੂੰ ਸਮਰਪਿਤ ਰਸਾਲਾ ਪ੍ਰਕਾਸ਼ਿਕ ਹੋਇਆ ਕਰਦਾ ਸੀ। ਪਿਛਲੇ ਕੁਝ ਸਮੇਂ ਤੋਂ ਇਹ ਈਪੇਪਰ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।