ਸਾਹਿਤਕਾਰ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਨਿੱਕੀਆਂ ਕਰੂੰਬਲਾਂ ਦਾ 27 ਸਾਲ ਨਿਰੰਤਰ ਸੰਪਾਦਨ ਤੇ ਪ੍ਰਕਾਸ਼ਨ ਕਰਕੇ ਇਕ ਰਿਕਾਰਡ ਕਾਇਮ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਚੇਤੇ ਰਹੇ ਬਲਜਿੰਦਰ ਮਾਨ ਮਾਹਿਲਪੁਰ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਸਾਹਿਤਕ ਸੱਭਿਆਚਾਰਕ ਅਤੇ ਵਿੱਦਿਅਕ ਸਰਗਰਮੀਆਂ ਵਿਚ ਪਿਛਲੇ ਤੇਤੀ ਸਾਲ ਤੋਂ ਅਹਿਮ ਯੋਗਦਾਨ ਪਾ ਰਹੇ ਹਨ। ਨਿੱਕੀਆਂ ਕਰੂੰਬਲਾਂ ਨਿੱਜੀ ਖੇਤਰ ਦਾ ਇੱਕੋ ਇੱਕ ਬਾਲ ਰਸਾਲਾ ਹੈ ਜੋ 1995 ਤੋਂ ਨਿਰੰਤਰ ਉਨ੍ਹਾਂ ਦੁਆਰਾ ਸੰਪਾਦਿਤ ਅਤੇ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਕਿਸੇ ਇੱਕ ਵਿਅਕਤੀ ਦੁਆਰਾ ਇਸ ਖੇਤਰ ਵਿੱਚ ਇਹ ਰਿਕਾਰਡ ਪ੍ਰਾਪਤੀ ਹੈ ਜਿਸ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਐੱਮ ਐੱਲ ਏ ਡਾ ਰਾਜ ਕੁਮਾਰ, ਸਾਬਕਾ ਮੰਤਰੀ ਸ. ਸੋਹਣ ਸਿੰਘ ਠੰਡਲ, ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਹੁਰੰਗ ਕਲਾ ਮੰਚ ਦੇ ਨਿਰਦੇਸ਼ਕ ਅਸ਼ੋਕ ਪੁਰੀ ,ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ , ਸੁਰ ਸੰਗਮ ਵਿੱਦਿਅਕ ਟਰੱਸਟ ਦੇ ਚੀਫ ਪੈਟਰਨ ਐਸ ਅਸ਼ੋਕ ਭੌਰਾ, ਪ੍ਰੋ ਬਲਦੇਵ ਸਿੰਘ ਬੱਲੀ, ਸਾਹਿਤ ਅਕੈਡਮੀ ਐਵਾਰਡੀ ਕਮਲਜੀਤ ਨੀਲੋਂ ,ਡਾ ਕੁਲਬੀਰ ਸਿੰਘ ਸੂਰੀ, ਡਾ ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ , ਅਮਰੀਕ ਸਿੰਘ ਤਲਵੰਡੀ ,ਪ੍ਰੋ. ਰਾਮ ਲਾਲ ਭਗਤ , ਡਾ ਮਨਮੋਹਨ ਸਿੰਘ ਤੀਰ, ਨਿਰਮਲ ਬੋਧ ,ਡਾ ਰਮਾ ਰਤਨ ,ਕ੍ਰਿਸ਼ਨਜੀਤ ਲਾਲ ਰਾਓ ਕੈਂਡੋਵਾਲ, ਸੁਖਮਨ ਸਿੰਘ, ਪੰਮੀ ਖੁਸ਼ਹਾਲਪੁਰੀ, ਚੈਂਚਲ ਸਿੰਘ ਬੈਂਸ, ਪ੍ਰਿੰ. ਸੀਮਾ ਰਾਣੀ, ਪ੍ਰਿੰ. ਧਰਮਿੰਦਰ ਸ਼ਰਮਾ,ਪ੍ਰਿੰ. ਡਿੰਪੀ ਸ਼ਰਮਾ, ਪ੍ਰਿ.ਸਤਿੰਦਰਦੀਪ ਕੌਰ ਢਿੱਲੋਂ, ਪ੍ਰਿੰ.ਮਨਜੀਤ ਕੌਰ, ਪ੍ਰਿੰ.ਜਸਪਾਲ ਸਿੰਘ, ਡਾ. ਪਰਵਿੰਦਰ ਸਿੰਘ, ਡਾ ਜਸਵੰਤ ਸਿੰਘ ਥਿੰਦ ਐਸਐਮਓ, ਡਾ.ਪਰਮਿੰਦਰ ਸਿੰਘ, ਵਿਜੈ ਬੰਬੇਲੀ, ਅੰਮ੍ਰਿਤ ਲਾਲ ,ਪਰਮਜੀਤ ਸਿੰਘ ਭੂਨੋ, ਸਤਨਾਮ ਸਿੰਘ ਲੋਈ, ਅਵਤਾਰ ਲੰਗੇਰੀ ਆਦਿ ਸ਼ਾਮਲ ਹਨ।
ਇਸ ਮੌਕੇ ਬੱਗਾ ਸਿੰਘ ਆਰਟਿਸਟ ਤੇ ਅਸ਼ੋਕ ਪੁਰੀ ਨੇ ਕਿਹਾ ਕਿ ਬਲਜਿੰਦਰ ਮਾਨ ਨੇ ਨਿੱਕੀਆਂ ਕਰੂੰਬਲਾਂ ਰਾਹੀਂ ਬਾਲ ਜੀਵਨ ਨੂੰ ਸ਼ਿੰਗਾਰਨ ਅਤੇ ਸੰਵਾਰਨ ਦਾ ਬੀਡ਼ਾ ਚੁੱਕਿਆ ਹੋਇਆ ਹੈ । ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਰਸਾਲੇ ਬਾਲ ਸੰਦੇਸ਼ ਤੋਂ ਬਾਅਦ ਨਿੱਕੀਆਂ ਕਰੂੰਬਲਾਂ ਇੱਕੋ ਇੱਕ ਬਾਲ ਰਸਾਲਾ ਹੈ ਜੋ 1995 ਤੋਂ ਬੱਚਿਆਂ ਹੱਥ ਪੁੱਜ ਰਿਹਾ ਹੈ।