ਪੰਜਾਬੀ ਪਾਠਕਾਂ ਦੀ ਬੇਜੋੜ ਰੁਚੀ ਨੇ ਕੈਲਗਰੀ ਤੋਂ ਬਾਅਦ ਐਡਮਿੰਟਨ ਵਿਚ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ ਦੇ ਕੇ ਪੰਜਾਬੀ ਸਾਹਿਤ ਜਗਤ ਵਿੱਚ ਖੁਸ਼ੀ ਦੀ ਲਹਿਰ ਜਗਾਉਣ ਵਾਲਾ ਕੰਮ ਕੀਤਾ। ਜਿੱਥੇ ਸਾਹਿਤ ਨਾਲ ਜੁੜੀ ਨਵੀਂ ਪੀੜੀ ਅਨੇਕਾਂ ਪੁਸਤਕਾਂ ਦੀ ਮੰਗ ਕਰਦੀ ਰਹੀ ਉਥੇ ਆਪਣੇ ਨਾਲ ਬੇ ਸ਼ੁਮਾਰ ਪੁਸਤਕਾਂ ਦੇ ਬੈਗ ਲੇ ਕੇ ਜਾਂਦੀ ਰਹੀ। ਅਨੇਕਾਂ ਨਵੇਂ ਪਾਠਕਾਂ ਨਾਲ ਵਾਰਤਾਲਾਪ ਹੋਇਆ। ਅਨੇਕਾਂ ਅਣਕਹੇ ਸਵਾਲਾਂ ਦੇ ਅਣਉਲਝੇ ਸਵਾਲਾਂ ਜਵਾਬਾਂ ਨਾਲ ਦੋ-ਚਾਰ ਹੋਣਾ ਪਿਆ। ਜਿੱਥੇ ਪਾਠਕਾਂ ਦਾ ਦਿਲ ਵਿਛਾ ਕੇ ਮਿਲਣਾ ਚੰਗਾ-ਚੰਗਾ ਲੱਗਿਆ। ਉਥੇ ਪੁਰਾਣੇ ਤੇ ਸੁਹਿਰਦਤਾ ਨਾਲ ਪ੍ਰਣਾਏ ਸਾਥੀਆਂ ਨਾਲ ਮੁਲਾਕਾਤਾਂ ਵੀ ਆਪਣੀਆਂ-ਆਪਣੀਆਂ ਲੱਗੀਆਂ। ਹਰਦੇਵ ਵਿਰਕ ਪਰਿਵਾਰ ਦਾ ਹੋਦੋਂ ਵੱਧ ਸ਼ਿੱਦਤ ਨਾਲ ਜੁਮੇਵਾਰੀ ਚੁੱਕਣਾ।
ਜਰਨੈਲ ਸਿੰਘ ਬਸੋਤਾ ਦਾ ਟੀਵੀ ਰਾਹੀਂ ਦਿੱਤਾ ਹੋਕਾ। ਕੁਲਮੀਤ ਸਿੰਘ ਸੰਘਾ ਅਤੇ ਗੁਰਸ਼ਰਨ ਬੁੱਟਰ ਹੋਰਾਂ ਦਾ ਰੇਡੀਓ ਅਤੇ ਟੀ ਵੀ ਰਾਹੀਂ ਪ੍ਰਚਾਰ ਪਾਠਕਾਂ ਅਤੇ ਪੁਸਤਕਾਂ ਵਿਚਾਲੇ ਇਕ ਪੁਲ ਦਾ ਕੰਮ ਕਰਦਾ ਰਿਹਾ। ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਦੇ ਪ੍ਰਧਾਨ ਗੁਰਚਰਨ ਬਰਾੜ, ਬਲਤਾਰ ਬਰਾੜ, ਬਲਦੇਵ ਗਰੇਵਾਲ ਅਟਵਾਲ ਸਾਹਿਬ, ਦਲਬੀਰ ਸੰਗਿਆਨ, ਡਾ. ਪ੍ਰਿਥਵੀ ਕਾਲੀਆ ਅਤੇ ਕਹਾਣੀਕਾਰ, ਚਿੰਤਕ-ਪਟਕਥਾ ਲੇਖਕ ਬਲਵਿੰਦਰ ਗਰੇਵਾਲ ਅਤੇ ਡਾ. ਦਵਿੰਦਰ ਦਿਲਰੂਪ ਦੀ ਆਮਦ ਨੇ ਸਾਹਿਤਕ ਮਿਲਣੀ ਦੇ ਸਮਾਗਮ ਨੂੰ ਚਾਰ ਚੰਨ ਲਾਏ। ਸੇਵਕ ਸਿੰਘ, ਅਖਨੂਰ ਕੌਰ.ਨਵਤੂਰ ਸਿੰਘ , ਵਰਿੰਦਰ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਸਿੰਘ ਹਠੂਰ, ਨਵੇਜ ਸੰਧੂ, ਸ਼ਰਨਜੀ ਕੌਰ ਪੰਧੇਰ, ਲਖਬੀਰ ਸਿੰਘ. ਮਨਦੀਪ ਕੌਰ , ਗਗਨਦੀਪ ਸਿੰਘ, ਵਰਿੰਦਰ ਬਿਰਲਾ, ਕਮਲਜੀਤ ਕੌਰ, ਸਤਵਿੰਦਰ ਲ਼ਲਤੋੰ, ਸੁਖਦੇਵ ਸਿੰਘ, ਦਿਲਪ੍ਰੀਤ ਸਿੰਘ, ਨਿਰਮਲ ਸਿੰਘ, ਸਤਬੀਰ ਸਿੰਘ ਗਿੱਲ ਅਤੇ ਰੋਜ਼ਾਨਾ 15 ਤੋਂ 20 ਪਾਠਕਾਂ ਦੀ ਨਵੀਂ ਪੌੰਦ ਨਾਲ ਮਿਲਣ ਵਿਚਾਰ ਕਰਨ ਦਾ ਮੌਕਾ ਸਮੁੱਚੇ ਐਡਮਿੰਟਨ ਦੇ ਪੰਜਾਬੀ ਪਿਆਰਿਆਂ ਨੇ ਪ੍ਰਧਾਨ ਕੀਤਾ। ਸਚਮੁਚ ਸਮੁੱਚਾ ਅਲਬਰਟਾ ਅਤੇ ਸਮੁੱਚਾ ਸਾਹਿਤ ਜਗਤ ਵਧਾਈ ਦਾ ਪਾਤਰ ਹੈ। ਹੁਣ ਟਪਰੀਵਾਸੀਆਂ ਦਾ ਅਗਲਾ ਪੜਾਅ ਟੋਰਾਂਟੋ, ਬਰਾਹਮਟਨ ਹੈ ਜਿੱਥੇ ਮਿਸਿਸਾਗਾ, ਮਿਲਟਨ ਮਾਲਟਨ ਓਰਜਵਿਲ, ਲੰਡਨ ਅਤੇ ਜੀ ਟੀ ਏਰੀਆ ਦੇ ਨਵੇਂ ਪੁਰਾਣੇ ਸਾਹਿਤ ਪ੍ਰੇਮੀਆਂ ਨਾਲ ਮੁਲਾਕਾਤਾਂ ਦਾ ਸਿਲਸਲਾ ਚੱਲੇਗਾ।