—ਹਰਕੇਸ਼ ਸਿੰਘ ਕਹਿਲ
ਮੇਰਾ ਜਨਮ ਦੂਜੀ ਸੰਸਾਰ ਜੰਗ ਤੋਂ ਥੋੜਾ ਪਹਿਲਾਂ 29ਦਸੰਬਰ 1938 ਦਾ ਹੈ।ਬੜੇ ਭਲੇ ਸਮੇਂ ਹੁੰਦੇ ਸਨ।ਲੋਕਾਂ ਦੀਆਂ ਗਿੱਣਤੀਆਂਦੀਆਂ ਲੋੜਾਂ ਹੁੰਦੀਆਂ ਸਨ।ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਲੋਕਾਂ ਕੋਲ ਬੇਲ੍ਹ ਦਾ ਸਮਾਂ ਬਹੁਤ ਹੁੰਦਾ ਸੀ।ਬਾਰਸ਼ਾਂ ਹੋਣ ਤੇ ਫ਼ਸਲਾਂਬੀਜ ਦੇਣੀਆਂ।ਜੇਕਰ ਬਾਰਸ਼ ਨਾ ਹੋਵੇ ਤਾਂ ਕਲ ਪੈਜਾਣਾ।ਲੋਕਾਂ ਦੇ ਦੁੱਖ ਤੇ ਸੁੱਖ ਸਾਂਝੇ ਸਨ।ਫਿਰ ਕਿਸੇ ਕਿਸੇ ਇਲਾਕੇ ਵਿਚ ਨਹਿਰਾਂ ਨਿਕਲੀਆਂ ਤਾਂ ਖੇਤੀ ਦੀ ਪੱਕੀ ਆਮਦਨ ਹੋਣ ਲੱਗੀ।ਜ਼ਮੀਨਾਂ ਖੁੱਲੀਆਂਪਾਈਆਂ ਹੁੰਦੀਆਂ ਸਨ।ਹਰ ਘਰ ਵਿਚ ਦੁੱਧ ਦੇਣ ਵਾਲੇ ਪਸ਼ੂ ਮੱਝਾਂ, ਗਾਵਾਂ ਤੇ ਬੱਕਰੀਆਂ ਆਮ ਰੱਖੀਆਂ ਜਾਂਦੀਆਂ ਸਨ।ਘਰ ਦਾ ਇੱਕ ਮੈਂਬਰ ਤਾਂ ਪੱਕੇ ਤੌਰ ਤੇ ਇਹਨਾਪਸ਼ੂਆਂ ਨੂੰ ਚਾਰਨਤੇ ਰਹਿੰਦਾ ਸੀ।ਜੌ ਵੀ ਦੁੱਧ ਹੁੰਦਾ ਸੀ ਉਹ ਘਰ ਵਿਚ ਹੀ ਵਰਤਿਆ ਜਾਂਦਾ ਸੀ।ਰੱਜ ਕੇ ਪਿੱਤਾਜਾਂਦਾ ਸੀ।ਬਾਕੀ ਦਾ ਰਿੜਕ ਲੈਂਦੇਸੀ।ਘੀ ਬਣਾ ਲੈਂਦੇ ਸਨ।ਲੋਕਾਂ ਨੇ ਰੁੱਖ ਹੀ ਘੀ ਗੁੜ ਖਾ ਲੈਣਾ।ਅਣਤੋਲਿਆ ਦੁੱਧ,ਦਹੀਂਤੇ ਘੀ ਖਾ ਕੇ ਬੰਦਿਆਂ ਵਿੱਚਅੰਨ੍ਹੀਤਾਕਤਹੁੰਦੀ ਸੀ।ਸਾਰਾ ਦਿਨ ਹੀ ਕੰਮ ਕਰਦੇ ਰਹਿੰਦੇ ਸਨ।ਕੋਈ ਥਕਾਵਟ ਨਹੀਂ ਹੁੰਦੀ ਸੀ।ਚਾਹਦਾ ਤਾਂ ਰਵਾਜ ਹੀ ਨਹੀਂ ਸੀ।

ਉਸ ਸਮੇਂ ਸਵੇਰੇ ਉੱਠ ਜਾਂਤਾਂ ਖਿਚੜੀਖਾਂਦੇ ਸਨ ਜਾਂਦੁੱਧ ਪੀਂਦੇ ਸਨ,ਜਾਂਅੱਧਰਿੜਕ ਜਮਾਏ ਹੋਏ ਦੁੱਧ ਨੂੰ ਅੱਧਾ ਕੁ ਰਿੜਕ ਕੇ,ਮੱਖਣ ਆਉਣ ਤੋਂ ਪਹਿਲਾਂ ਪੀਂਦੇ ਸਨ।ਜਾਣ ਅੱਧ ਰਿੜਕ ਵਿਚ ਦੁੱਧ ਦੀਆਂ ਧਾਰਾਂ ਮਾਰਕੇ ਜਾਂਲੱਸੀ ਵਿਚ ਤਜੇ ਦੁੱਧ ਦੀਆਂ ਧਾਰਾਂ ਮਾਰ ਕੇ ਪੀਂਦੇ ਸਨ।ਇਸ ਮਿਕਚਰ ਨੂੰ ਤਿਊੜ ਕਹਿੰਦੇ ਸਨ।ਹਾਲੀਆਂਤੇ ਪਹਿਰ ਦੇ ਤੜਕੇ ਉੱਠ ਕੇ ਹਲ ਜੋੜ ਲੈਣੇ।ਬਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਟੁਣਕਾਰ,ਪੰਛੀਆਂ ਦੀ ਚੇਹਚਾਹਟਇੱਕ ਅਦਭੁੱਤਨਜ਼ਾਰਾ ਹੁੰਦਾ ਸੀ।ਹੁਣਤਾਂ ਖੇਤਾਂ ਵਿੱਚਕੋਈ ਦਰਖ਼ਤਹੀ ਖੜ੍ਹਾਨਜ਼ਰ ਨਹੀਂ ਆਉਂਦਾ,ਜਿੱਥੇ ਪੰਛੀ ਆਪਣੀਆਂ ਕਲੋਲਾਂ ਕਰ ਸਕਣ।ਸੁਆਣੀਆਂ ਦੇ ਦੁੱਧ ਵਿੱਚ ਮਧਾਣੀਆਂ ਪਾ ਕੇ ਰਿਕਣਾਸ਼ੁਰੂ ਕਰ ਦੇਣਾ।ਉਹਨਾਂ ਸਮਿਆਂ ਵਿੱਚਦੁੱਧ ਕੋਈ ਵੇਚਦਾ ਨਹੀਂ ਹੁੰਦਾ ਸੀ।ਹਾਲੀਆਂ ਦੀ ਹਾਜ਼ਰੀ ਰੋਟੀ ਖੇਤ ਵਿਚ ਜਾਣੀ।ਰੋਟੀ ਮਿੱਸੀ ਹੁੰਦੀ ਸੀ।ਜਿਹੜੀ ਕਣਕ ਦੇ ਆਟੇਵਿਚ ਛੋਲਿਆਂਦਾ ਬੇਸਣ ਮਿਲਾ ਕੇ ਪਾਣੀ ਹੱਥ ਲਾ ਕੇ ਪਕਾਈ ਜਾਂਦੀ ਸੀ ਜਾਂਕਣਕ ਦੇ ਆਟੇਵਿਚ ਮੱਕੀ ਦਾ ਆਟਾ ਮਿਲਾ ਕੇ ਪਕਾਈ ਜਾਂਦੀ ਸੀ।ਨਾਲ ਨੂੰ ਦਹੀਂ,ਮੱਖਣ,ਲੱਸੀ,ਆਚਾਰਅਤੇ ਗੰਢਾ ਹੁੰਦਾ ਸੀ।ਲੱਸੀ ਜਿੰਨੀ ਪਿੱਤੀਜਾਣੀ ਪੀ ਲੈਣੀ ਬਾਕੀ ਦੀ ਲੱਸੀ ਨੂੰ ਦਰੱਖਤਦੀ ਛਾਂ ਥੱਲੇ ਟੋਆਪੁੱਟਕੇ ਦੱਬ ਦੇਣਾ।ਲੱਸੀ ਆਮ ਤੌਰਤੇ ਮਿੱਟੀ ਦੇ ਭਾਂਡਿਆਂ ਵਿਚ ਹੁੰਦੀ ਸੀ।ਜਦ ਤੇਹਲੱਗਣੀ,ਲੱਸੀ ਪੀ ਲੈਣੀ।ਦੁਪਹਿਰਤਕ ਹਲ ਵਾਉਣੇ ਤੇ ਫੇਰ ਘਰੇ ਆ ਜਾਣਾ।ਪਸ਼ੂਆਂ ਨੂੰ ਪਾਣੀ ਮਿਲਾ ਕੇ ਪੱਠੇ ਪ ਦੇਣੇ।ਹਾਲੀਆਂਨੇ ਨ੍ਹਾ ਧੋਕੇ ਰੋਟੀ ਖਾ ਕੇ ਆਰਾਮ ਕਰ ਲੈਣਾ।

ਤਕਰੀਬਨ ਹਰ ਸ਼ਾਮ ਨੂੰ,ਜਿਸ ਤਰ੍ਹਾਂ ਦੀ ਰੁੱਤਹੋਣੀ ਛੋਲੇ,ਕਣਕ,ਮੱਕੀ,ਜੁਆਰ ਦੇ ਦਾਣੇ ਭੁੰਨਾਉਣਤੇ ਖਾਣੇ।ਕਣਕ ਤੇ ਜੁਆਂਦੇ ਦਾਣੇ ਭੁੰਨਾ ਕੇ ਉਹਨਾਂ ਵਿਚ ਗੁੜ ਪਾਕੇ ਪਿੰਨੀਆਂ ਬਣਾ ਲੈਣੀਆਂ ਤੇ ਖਾਣੀਆਂ।ਜਦ ਛੱਲੀਆਂ ਦੀ ਰੁੱਤ ਹੋਣੀ ਤਾਂ ਰੋਜ਼ ਹੀ ਛੱਲੀਆਂ ਭੁੰਨਕੇ ਖਾਣੀਆਂ।ਜਦ ਮੱਕੀ ਪੱਕ ਜਾਣੀ ਤਾਂ ਛਲੀਆਂ ਵਿਚੋਂ ਤਾਜੇਦਾਣੇ ਕੱਢ ਕੇ ਭੁਨਾਓਣੇਤੇ ਬਹੁਤ ਸੋਹਣੇ ਮੁਰਮਰੇਬਨਣੇ।ਛੱਲੀਆਂ ਦੀ ਰੁੱਤ ਵਿੱਚ ਹੋਲਾਂ ਖਾਣੀਆਂ।ਅੱਜ ਦੀ ਪਨੀਰੀ ਹੋਲਾਂ ਕਿਹੜੀ ਖਾਣ ਵਾਲੀ ਵਸਤੂ ਹੈ, ਨਹੀਂ ਸਮਝਦੀ।ਜਦ ਛੋਲਿਆਂ ਦੇ ਬੂਟਿਆਂ ਵਿਚ ਛੋਲੇ ਪਾਈ ਜਾਣੇ,ਉਹਨਾਂ ਨੂੰ ਪੁੱਟ ਕੇ ਕਪਾਹਛਿੱਟੀਆਂਦੀ ਅੱਗ ਵਿਚ ਭੁੰਨ ਲੈਣਾ।ਜਦ ਇਹ ਭੁੱਜ ਜਾਣ ਤਾਂ ਸਿਰਫ ਛੋਲਿਆਂ ਦੀਆਂ ਟਾਂਟਾਂ ਹੀ ਰਹਿ ਜਾਣੀਆਂ।ਬਾਕੀ ਸਭ ਅੱਗ ਦੀ ਲਪਟ ਵਿਚ ਆ ਕੇ ਮਚਜਾਣਾ।ਇਹਨਾਂਟਾਂਟਾਂਨੂੰ ਛੱਜ ਨਾਲ ਛੰਡਕੇ ਵੱਖ ਕੇ ਲੈਣੀਆਂ ਤੇ ਫੇਰ ਇਹਨਾਵਿਚੋਂ ਭੁੱਜੇਛੋਲੇ ਕੱਢ ਕੇ ਖਾਣੇ।ਪਰ ਛੋਲੇ ਕੱਢਣ ਸਮੇਂ ਹੱਥ ਅਤੇ ਖਾਣ ਸਮੇਂ ਬੁੱਲ੍ਹਕਾਲ਼ੇਹੋ ਜਾਣੇ।ਇਹਨਾ ਨੂੰ ਖਾਣ ਦਾ ਆਪਣਾ ਹੀ ਇਕ ਵੱਖਰਾ ਸੁਵਾਦ ਹੁੰਦਾ ਸੀ।
ਉਸਸਮੇਂ ਚਾਹ ਦਾ ਕੋਈ ਨਾਂਨਹੀਂ ਜਾਣਦਾਦੀ।ਸਵੇਰ ਤੋਂ ਲੈਣ ਕੇ ਸ਼ਾਮ ਤਕ ਲੱਸੀ ਹੀ ਪੀਤੀ ਜਾਂਦੀ ਸੀ,ਜਾਂਦੁੱਧ ਪੀਂਦੇ ਸਨ।ਉਸ ਸਮੇਂ ਕੱਚਾ ਦੁੱਧ ਰੱਖਣ ਦਾ ਘੱਟ ਹੀ ਰਿਵਾਜ ਦੀ।ਕਾਹੜਣੀ ਵਿਚੋਂ ਦੁੱਧ ਕੱਢ ਕੇ ਪੀਤਾਜਾਂਦਾ ਦੀ,ਜੌ ਕੜ੍ਹਕੇ ਲਾਲ ਹੋਇਆ ਹੁੰਦਾ ਸੀ।ਗੰਨਿਆਂ ਦੀ ਰੁੱਤ ਵਿੱਚ ਲੋਕ ਆਮ ਹੀ ਹਣਾਚੁਪਦੇਹੁੰਦੇ ਸਨ।ਮੈਂ ਬਹੁਤ ਹੀ ਜਿਆਦਾ ਗੰਨੇ ਚੂਪਦਾਹੁੰਦਾ ਸੀ।ਜੇ ਉਸ ਸਮੇਂ ਗੰਨੇ ਚੂਪਣਦਾ ਕੋਈ ਕੰਪਟੀਸ਼ਨ ਦਾ ਰਿਵਾਜ ਹੁੰਦਾ ਤਾਂ ਮੈਂ ਦਾਵੇਨਾਲ ਕਹਿਸਕਦਾ ਹਾਂ ਕਿ ਮੈਂ ਚੈਂਪੀਅਨਹੁੰਦਾ।
ਖਾਂਦੇ ਪੀਂਦੇਘਰਾਂ ਵਿਚ ਪੰਜੀਰੀ ਬਣਾ ਕੇ ਜਾਂਖੋਆਬਣਾ ਕੇ ਖਾਧਾਜਾਂਦਾ ਸੀ।ਚੰਗੀਆਂ ਤੇ ਸ਼ੁੱਧ ਖੁਰਾਕਾਂ ਹੋਣ ਕਰਕੇ ਲੋਕ ਘੱਟਬਿਮਾਰ ਹੁੰਦੇ ਸਨ।ਦੇਸੀ ਘਿਉਦੀ ਕਰਾਮਾਤ ਦਾ ਤਾਂ ਇੱਕ ਕਹਾਣਾ ਸੁਣਾਉਂਦੇਹੁੰਦੇ ਸਨ।ਕਿਸੇ ਦਾ ਮੁੰਡਾ ਬਾਹਰ ਕਿਸੇ ਸ਼ਹਿਰ ਹਾਇਸਕੂਲ ਵਿੱਚ ਪੜ੍ਹਦਾ ਸੀ।ਬੋਰਡਿੰਗ ਸਕੂਲਵਿੱਚ ਰਹਿੰਦਾ ਸੀ।ਉਸ ਸਮੇਂ ਪੀਂਦਾ ਵਿਚ ਘਟ ਹੀ ਹਾਈ ਸਕੂਲ ਹੁੰਦੇ ਸਨ।ਮੁੰਡੇ ਦਾ ਪਿਓ ਸਿੱਧਾ ਸਾਦਾ ਸੀ।ਸਰਦੀਆਂਵਿਚ ਆਪਣੇ ਮੁੰਡੇ ਨੂੰ ਖਰਚ ਦੇਣ ਗਿਆ ਨਾਲ ਹੀ ਘਿਉ ਦਾ ਪੀਪਾ ਲੈਗਿਆ।ਉਸ ਸਮੇਂ ਲੋਕ ਜਾਂ ਤਾਂ ਪੈਦਲ ਚਲਦੇ ਸਨ ਜਾਂ ਘੋੜੇ ਤੇ ਚਲਦੇ ਸਨ।ਸੜਕਾਂ ਕੀਤੇ ਕੀਤੇ ਹੁੰਦੀਆਂ ਸਨ।ਬਹੁਤੀ ਆਵਾਜਾਈ ਰੇਲ ਗੱਡੀ ਨਾਲ ਹੀ ਹੁੰਦੀ ਸੀ।ਜਦ ਉਹ ਰੇਲ ਗੱਡੀ ਚੜ੍ਹਿਆ ਤਾਂ ਅੰਤਾਂ ਦੀ ਭੀੜ ਸੀ।ਸਮਾਨ ਰੱਖਣ ਨੂੰ ਤਾਂ ਇਕ ਪਾਸੇ,ਖੜਣ ਨੂੰ ਵੀ ਥਾਂ ਨਹੀਂ ਸੀ।ਔਖੇਸੌਖੇ ਖੜਣ ਨੂੰ ਤਾਂ ਥਾਂਲਭ ਗਈ ਪੀਪਾ ਰੱਖਣ ਨੂੰ ਥਾਂ ਨਾ ਲੱਭੀ।ਅਖੀਰ ਉਸਨੇ ਗੱਡੀ ਖੜਾਉਣ ਲਈ ਜੌਚੇਨ ਲੱਗੀ ਹੁੰਦੀ ਹੈ,ਉਸ ਨਾਲ ਪੀਪਾ ਬੰਨਦਿੱਤਾ।ਪੀਪਾ ਬੰਨ੍ਹਣਦੀ ਦਰ ਦੀ ਕਿ ਭਾਰਨਾਲ ਚੇਨ ਖਿੱਚੀਗਈ।ਗੱਡੀ ਹੌਲ਼ੀਹੌਲ਼ੀ ਖੜਗਈ।ਗੱਡੀ ਦਾ ਗਾਰਡਅਤੇ ਡਰਾਇਵਰਭੱਜ ਕੇ ਗੱਡੀ ਵੱਲ ਆਏ।ਪਤਾ ਕਰਨ ਲੱਗੇ ਕਿ ਗੱਡੀ ਕਉ ਖੜ੍ਹਾਈਗਈ ਹੈ।ਕਿ ਵੇਖਦੇ ਹਨ ਕਿ ਗੱਡੀ ਨਾਲ ਤਾਂ ਘਿਓ ਦਾ ਪੀਪਾ ਬੰਨ੍ਹਿਆ ਹੋਇਆ ਹੈ।ਸ਼ਰਾਰਤੀ ਲੋਕਾਂ ਨੇ ਗੱਲਚੱਕ ਲਈ “ਦੇਖਿਆ,ਦੇਸੀ ਘਿਓ ਦੀ ਤਾਕਤ,ਰੇਲ ਗੱਡੀ ਵੀ ਖੜ੍ਹਾਦਿੱਤੀ।”

ਉਸ ਸਮੇਂ ਸਾਦਾ ਅਤੇ ਸ਼ੁੱਧ ਖੁਰਾਕ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਸੀ।ਬਾਜਰਾ,ਮੱਕੀ,ਜੌਂ,ਛੋਲਿਆਂ ਦੀ ਖੁਰਾਕ ਨੂੰ ਸਭ ਤੋਂ ਵਧੀਆ ਗਿਣਦੇ ਸਨ।ਕਣਕ ਨਾਲੋਂ ਵੀ ਵਧੀਆ।ਸਾਡੇ ਦਾਦਾ ਜੀ,ਜਿਹਨਾਂ ਦੀ 90ਸਾਲ ਦੀ ਉਮਰ ਦੇ ਕਰੀਬ ਮੌਤ ਹੋਨ੍ਹਈ ਸੀ, ਕਿਹਾ ਕਰਦੇ ਸਨ –
ਜਿਹੜੇ ਖਾਣ ਘਾਟ ਦੀਆਂ, (ਜੋਂ ਦੀ ਰੋਟੀ)
ਟੰਗਾਂਬਾਹਾਂਕਾਠਦੀਆਂ।
ਜਿਹੜੇਖਾਣਗੇਕਣਕ ਦੀਆਂ,
ਟੰਗਾਂ ਬਾਹਾਂ ਲਮਕਦੀਆਂ
ਹੁਣ ਪੁਰਾਣੀਆਂ ਖੁਰਾਕਾਂ ਨੂੰ ਖਾਣਾ ਪਿਛਾਂਹ ਖਿੱਚੀ ਵਿਚਾਰ ਸਮਝਿਆ ਜਾਂਦਾ ਹੈ।ਸਾਡਾ ਤੇ ਖੁਰਦਰੇ ਅਨਾਜਾਂਤੋਂ ਬਣੀਆਂ ਖੁਰਾਕਾਂ ਨੂੰ ਕੋਈ ਪਸੰਦ ਨਹੀਂ ਕਰਦਾ।ਹੁਣ ਜੌ ਹਰ ਘਰ ਖਾਣ ਵਾਲੀ ਚੀਜ਼ ਬਣਦੀ ਹੈ,ਉਸਨੂੰ ਲੰਬੇਸਮੇਂ ਤਕ ਰੱਖਣ ਲਈ ਤੇ ਖਰਾਬ ਹੋਣ ਤੋਂ ਰੋਕਣ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।ਕਣਕ ਤੋਂ ਲੈ ਕੇ ਹਰ ਕਿਸਮ ਦੀਆਂ ਦਾਲਾਂ ਅਤੇ ਸਬਜੀਆਂ ਤੇ ਉਹ ਕੀੜੇਮਾਰ ਦਵਾਈਆਂਦੀ ਵਰਤੋਂ ਕੀਤੀ ਜਾਂਦੀ ਹੈ,ਜਿਹੜੀਆਂ ਕੀੜੇਮਾਰਦਵਾਈਆਂਦੀ ਸਬਜ਼ੀਆਂਤੇ ਵਰਤੋਂ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ।ਪਰ ਮੇਰਾ ਭਾਰਤ ਮਹਾਨ ਹੈ,ਜਿੱਥੇ ਕਾਨੂੰਨ ਲਾਗੂ ਕਰਨ ਵਾਲਾ ਹੀ ਕਾਨੂੰਨ ਤੋੜਨ ਵਾਲਾ ਬਣ ਜਾਂਦਾ ਹੈ।ਜਦ ਬਾੜ੍ਹਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਸ ਦੇਸ਼ ਦਾ,ਉਸ ਕੌਮ ਦਾ ਤਾਂ ਰੱਬ ਹੀ ਰਾਖਾਹੈ।
ਜਿਸ ਤਰ੍ਹਾਂ ਇਥੋਂ ਦਾ ਨਜਾਮ ਚਲਦਾ ਹੈ,ਇਸ ਨੂੰ ਵੇਖ ਕੇ ਤਾਂ ਹਰ ਸਮਝਦਾਰ ਬੰਦਾ ਇਹ ਹੀ ਕਹਿੰਦਾ ਹੈ ਕਿ ਸਾਡੇ ਭਾਰਤ ਦੇਸ਼ਮਹਾਂਨ ਨੂੰ ਸਰਕਾਰ ਨਹੀਂ ਚਲਾਉਂਦੀ, ਸਗੋਂ ਕੋਈ ਹੋਰਸ਼ਕਤੀ,ਜਿਸ ਨੂੰ ਕੋਈ ਨਾਮ ਨਾ ਦਿੱਤਾ ਜਾ ਸਕਦਾ ਹੈ,ਚਲਾਉਂਦੀ ਹੈ।ਕੋਈ ਇਸਨੂੰ ਰੱਬ ਕਹਿੰਦਾ ਹੈ,ਕੋਈ ਇਸਨੂੰ ਪਰਮਾਤਮਾਕਹਿੰਦਾ ਹੈ।ਕੋਈ ਇਸਨੂੰ ਵਾਹਿਗੁਰੂ,ਰਾਮ,ਰਹੀਮ,ਅੱਲ੍ਹਾ,ਗਾਡਕਹਿੰਦਾ ਹੈ।ਅੱਜ ਅਸੀਂ ਹਰ ਚੀਜ਼ ਜ਼ਹਿਰ ਵਾਲੀ ਖਾ ਰਹੇ ਹਾਂ।ਹਰ ਚੀਜ਼ ਜ਼ਹਿਰ ਵਾਲੀ ਪੀ ਰਹੇ ਹਾਂ।ਪਾਣੀ ਵੀ ਜ਼ਹਿਰ ਵਾਲਾ।ਦੁੱਧ ਵੀ ਜ਼ਹਿਰ ਵਾਲਾ।ਹਵਾ ਵੀ ਜ਼ਹਿਰ ਵਾਲੀ,ਹੁਣ ਤਾਂ ਪਤਾ ਨਹੀਂ ਦੁੱਧ ਵਿਚ ਕੀਕੁਝਮਿਲਾਇਆ ਜਾਂਦਾ ਹੈ।ਪੈਸੇ ਦੀ ਦੌੜ ਲੱਗੀ ਹੋਈ ਹੈ।ਹਰ ਬੰਦਾ,ਹਰ ਢੰਗ ਨਾਲ,ਜਾਇਜ਼ ਨਾਜਾਇਜ਼ ਨਾਲ ਦੁੱਜੇ ਤੋਂ ਅੱਗੇ ਲੰਘਣਾਚਾਹੁੰਦਾ ਹੈ।ਡਾਕਟਰਾਂਨੂੰ ਲੋਕ ਪੂਜਦੇਹੁੰਦੇ ਸਨ।ਦੁੱਜੇ ਰੱਬ ਗਿਣਦੇ ਹੁੰਦੇ ਸਨ।ਹੁਣ ਡਾਕਟਰਵੀ ਜੱਲਾਦ ਬਣ ਗਏ ਹਨ।ਹੁਣ ਤਾਂ ਰੱਬ ਹੀ ਰਾਖਾ ਹੈ।ਖੁਦਾ ਖੈਰ ਕਰੇ।