Wednesday, January 25, 2023
Punjabi Phulwari
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
Subscribe
No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
No Result
View All Result
Punjabi Phulwari
No Result
View All Result

ਬਹੁ-ਪੱਖੀ ਸ਼ਖਸੀਅਤ-ਗਿਆਨੀ ਹੀਰਾ ਸਿੰਘ ਜੀ ‘ਦਰਦ’

PunjabiPhulwari by PunjabiPhulwari
October 9, 2021
Reading Time: 2 mins read
364 8
0
ਬਹੁ-ਪੱਖੀ ਸ਼ਖਸੀਅਤ-ਗਿਆਨੀ ਹੀਰਾ ਸਿੰਘ ਜੀ ‘ਦਰਦ’
102
SHARES
539
VIEWS
Share on FacebookShare on TwitterShare on WhatsAppShare on Telegram

— ਡਾ. ਹਰਜੀਤ ਸਿੰਘ


ਵੀਹਵੀਂ ਸਦੀ ਦੇ ਮੁੱਢਲੇ ਦੌਰ ਵਿਚ ਪੰਜਾਬ ਵਿਚ ਦੇਸ਼-ਭਗਤੀ, ਲੋਕ-ਹਿਤੈਸ਼ੀ ਅਤੇ ਇਨਕਲਾਬੀ ਸਾਹਿਤ ਦੀ ਲਹਿਰ ਚਲਾਉਣ, ਪੰਜਾਬੀ ਪੱਤਰਕਾਰੀ ਨੂੰ ਨਿੱਗਰ ਆਧਾਰ ਅਤੇ ਉਚੇ ਮਿਆਰ ਪਰਦਾਨ ਕਰਨ, ਪੰਜਾਬੀ ਬੋਲੀ ਦੇ ਮਾਣ ਮੱਤੇ ਸਥਾਨ ਲਈ ਜਥੇਬੰਦਕ ਉਪਰਾਲੇ ਕਰਨ ਪੰਜਾਬ ਵਿਚ ਵਿਦਿਅਕ ਕਰਾਂਤੀ ਦਾ ਮੁੱਢ ਬੰਨ੍ਹਣ, ਪੰਜਾਬੀ ਸਾਹਿਤ ਵਿਚ ਨਵੇਂ ਵਿਚਾਰਾਂ, ਨਵੀਆਂ ਸਾਹਿਤ-ਵਿਧਾਵਾਂ, ਸਾਹਿਤਕਾਰਾਂ, ਇਤਿਹਾਸਕਾਰਾਂ, ਖੋਜੀਆਂ ਅਤੇ ਆਲੋਚਕਾਂ ਨੂੰ ਸਥਾਪਤ ਕਰਨ, ਭਾਰਤ ਦੀ ਆਜ਼ਾਦੀ ਖਾਤਰ ਕੈਦਾਂ ਕੱਟਣ, ਘਰ ਤੇ ਜ਼ਮੀਨ ਨੀਲਾਮ ਕਰਵਾਉਣ, ਪੰਜਾਬਬੀ ਲੇਖਕਾਂ ਦੀ ਮਿਰਮੌਰ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਸਥਾਪਤ ਕਰਨ ਵਾਲੀ ਬਹੁ-ਪੱਖੀ ਸ਼ਖਸੀਅਤ ਦੇ ਸੁਆਮੀ ਗਿਆਨੀ ਹੀਰਾ ਸਿੰਘ ‘ਦਰਦ’ ਜੀ ਦਾ ਜਨਮ 12 ਫਰਵਰੀ 1887 ਈ: ਨੂੰ ਪਿੰਡ ਘਘਰੋਟ, ਜ਼ਿਲ੍ਹਾ ਰਾਵਲਪਿੰਡੀ ਵਿਚ ਸ. ਹਰੀ ਸਿੰਘ ਦੇ ਘਰ ਹੋਇਆ। ਸ. ਹਰੀ ਸਿੰਘ ਜੀ ਕਿਸਾਨ ਸਨ, ਜ਼ਮੀਨ ਥੋੜ੍ਹੀ ਹੋਣ ਕਾਰਨ ਹੋਰ ਕਿਰਤ ਵੀ ਕਰਦੇ ਸਨ।
ਦਰਦ ਜੀ ਨੂੰ ਆਰਥਕ ਤੰਗੀ ਕਾਰਨ ਉਚੇਰੀ ਵਿਦਿਆ ਪਰਾਪਤੀ ਦੇ ਮੌਕੇ ਨਹੀਂ ਮਿਲੇ। ਪਿਤਾ ਜੀ ਤੋਂ ਗੁਰਮੁਖੀ ਅਤੇ ਗੁਰਬਾਣੀ ਦੀ ਸਿੱਖਿਆ ਲਈ। ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰਕੇ ਦਸਵੀਂ ਅਤੇ ਗਿਆਨੀ ਪ੍ਰਾਈਵੇਟ ਪਾਸ ਕੀਤੀ। ਹਿੰਦੀ, ਉਰਦੂ ਤੇ ਅੰਗਰੇਜ਼ੀ ਦਾ ਖੁੱਲ੍ਹਾ ਮੁਤਾਲਿਆ ਕੀਤਾ।

ਗਿ. ਹੀਰਾ ਸਿੰਘ ਦਰਦ ਆਪਣੇ ਪਿੰਡ ਵਿਖੇ

ਆਰਥਿਕ ਤੰਗੀਆਂ ਨਾਲ ਜੂਝਦਿਆਂ ਬੀਤਿਆ ਜੀਵਨ, ਪਰਾਪਤੀਆਂ ਦਾ ਰੋਸ ਆਧਾਰ ਬਣਿਆ। ਕੁਝ ਛੋਟੀਆਂ ਨੌਕਰੀਆਂ ਕਰਨ ਉਪਰੰਤ 1907ਈ: ਵਿਚ ਦੇਸ਼ ਭਗਤ ਸ. ਅਜੀਤ ਸਿੰਘ ਦਾ ਜੋਸ਼ੀਲਾ ਭਾਸ਼ਨ ਸੁਣ ਕੇ ਦਿਲ ਵਿਚ ਆਜ਼ਾਦੀ ਪ੍ਰਾਪਤੀ ਦੀ ਜੋਤ ਜੱਗ ਪਈ।
ਦਰਦ ਜੀ ਨੂੰ ਪਹਿਲਾ ਤਜ਼ਰਬਾ ਅਸਫਲ ਹੜਤਾਲ ਦਾ ਹੋਇਆ। 1907ਈ: ਵਿਚ ਸਾਥੀਆਂ ਨਾਲ ਰਲ ਕੇ ਤਨਖਾਹ ਵਧਾਉਣ ਲਈ ਚੁੰਗੀ ਮਹਿਕਮੇ ਦੇ ਸੁਪਰਿਨਡੈਂਟ ਮਿ. ਟੇਲਰ ਨੂੰ ਮੈਮੋੋਰੈਂਡਮ ਦਿੱਤਾ ਅਤੇ ਹੜਤਾਲ ਕਰ ਦਿੱਤੀ। ਤਣਾਓ ਅਤੇ ਦਬਾਓ ਵਿਚ ਬਾਕੀ ਸਾਥੀ ਮਾਫ਼ੀ ਮੰਗ ਗਏ ਪਰ ਤਰੱਕੀ ਰੁੱਕ ਜਾਣ ਕਾਰਨ ਦਰਦ ਜੀ ਨੇ ਅਸਤੀਫਾ ਦੇ ਦਿੱਤਾ।

ਦਰਦ ਜੀ ਨੇ 1908ਈ: ਤੋਂ 1918ਈ: ਤਕ ਸੰਤ ਅਤਰ ਸਿੰਘ ਜੀ ਮਸਤੂਆਣਾ, ਮਾ. ਸੁੰਦਰ ਸਿੰਘ ਜੀ ਲਾਇਲਪੁਰੀ, ਮਾ. ਤਾਰਾ ਸਿੰਘ ਜੀ ਨਾਲ ਰਲ ਕੇ ਪੰਜਾਬ ਵਿਚ ਵਿਦਿਅਕ ਕ੍ਰਾਂਤੀ ਲਿਆਉਣ ਲਈ ਵੱਖ-ਵੱਖ ਇਲਾਕਿਆਂ ਵਿਚ ਸਕੂਲ ਖੋਲ੍ਹੇ ਅਤੇ ਮਿਸ਼ਨਰੀ ਭਾਵਨਾ ਨਾਲ ਅਧਿਆਪਨ ਦਾ ਕੰਮ ਕੀਤਾ।
1912ਈ: ਵਿਚ ‘ਖਾਲਸਾ ਸੇਵਕ’ ਦੇ ਸੱਬ ਐਡੀਟਰ ਬਣੇ। 1913-14ਈ: ਵਿਚ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਵਿਚ ਸਰਗਰਮ ਰਹੇ। 1914ਈ: ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਲਈ ਅਖੰਡ ਪਾਠ ਕਰਵਾਉਣ ਦੇ ਜ਼ੁਰਮ ਵਿਚ ਗਿ੍ਰਫਤਾਰ ਹੋਏ। ਮਾ. ਸੁੰਦਰ ਸਿੰਘ ਤੇ ਸ. ਮੰਗਲ ਸਿੰਘ ਨਾਲ ਰਲ ਕੇ 21 ਮਈ 1920ਈ: ਨੂੰ ਲਾਹੌਰ ਤੋਂ ਰੋਜ਼ਾਨਾ ਅਕਾਲੀ ਅਖਬਾਰ ਕੱਢਿਆ। ਦਰਦ ਜੀ ਇਸ ਦੇ ਪਹਿਲੇ ਸੰਪਾਕ ਸਨ। ਉਨ੍ਹਾਂ ਨੇ ਜੋਸ਼ੀਲੇ ਲੇਖਾਂ ਤੇ ਕਵਿਤਾਵਾਂ ਰਾਹੀਂ ਗੁਰਦੁਆਰਾ ਸੁਧਾਰ ਲਹਿਰ ਨੂੰ ਲੋਕ-ਲਹਿਰ ਬਣਾਉਣ ਦਾ ਉੱਦਮ ਕੀਤਾ। ਸੰਪਾਦਕ ਦੇ ਤੌਰ ਤੇ ਅੰਗਰੇਜ਼ੀ ਸਰਕਾਰ ਵਿਰੁੱਧ ਪਰਚਾਰ ਦੇ ਦੋਸ਼ ਵਿਚ ਜੂਨ 1921ਈ: ਨੂੰ ਗਿ੍ਰਫਤਾਰ ਹੋਏ ਤੇ ਛੇ ਮਹੀਨੇ ਕੈਦ ਕੱਟੀ। 1922ਈ: ਵਿਚ ਢਾਈ ਸਾਲ ਕੈਦ ਤੇ ਦੋ ਹੋਰ ਸਜ਼ਾਵਾਂ ਹੋਈਆਂ। 1925ਈ: ਵਿਚ ਫਿਰ ਛੇ ਮਹੀਨੇ ਦੀ ਕੈਦ ਹੋਈ ਅਤੇ ਸਰਕਾਰ ਨੇ ਮਕਾਨ ਤੇ ਜ਼ਮੀਨ ਵੀ ਨੀਲਾਮ ਕਰ ਦਿੱਤੀ।

1924ਈ: ਵਿਚ ‘ਫੁਲਵਾੜੀ’ ਮਾਸਕ ਪੱਤਰ ਜਾਰੀ ਕੀਤਾ ਜੋ 1956ਈ: ਤਕ ਪ੍ਰਕਾਸ਼ਤ ਹੁੰਦਾ ਰਿਹਾ। ਇਸ ਰਾਹੀਂ ਨਵੇਂ ਵਿਚਾਰਾਂ, ਸਾਹਿਤ ਰੂਪਾਂ, ਇਤਿਹਾਸਕਾਰਾਂ, ਆਲੋਚਕਾਂ ਅਤੇ ਖੋਜੀਆਂ ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ ਕੌਮੀ ਦਰਦ, ਦੇਸ਼ ਭਗਤ, ਨਵਾਂ-ਯੁੱਗ ਲਾਲ ਸਵੇਰਾ ਆਦਿ ਦੇ ਸੰਪਾਦਕ ਵੀ ਰਹੇ।

ਦਰਦ ਜੀ ਨੇ ਸੈਂਟਰਲ ਸਿੱਖ ਲੀਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ। 1925ਈ: ਵਿਚ ਅੰਮਿ੍ਰਤਸਰ ਕਾਂਗਰਸ ਦੇ ਪ੍ਰਧਾਨ, ਸੂਬਾ ਅਤੇ ਸਰਬਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਬਣੇ।

ਗਿ. ਹੀਰਾ ਸਿੰਘ ਦਰਦ ਆਪਣੇ ਦਫਤਰ ’ਚ ਕੰਮ ਕਰਦੇ ਹੋਏ

ਦਰਦ ਜੀ 1925ਈ: ਵਿਚ ਕਾਨ੍ਹਪੁਰ ਵਿਚ ਹੋਈ ਪਹਿਲੀ ਪੁਲੀਟੀਕਲ ਸਫਰਰ ਕਾਨਫਰੰਸ ਵਿਚ ਭਾਈ ਸੰਤੋਖ ਸਿੰਘ ‘ਕਿਰਤੀ’ ਜੀ ਨੇ ਨਾਲ ਸ਼ਾਮਲ ਹੋਏ। ਇਥੇ ਹੀ ਦਰਦ ਜੀ ਨੇ ਭਾਈ ਸੰਤੋਖ ਸਿੰਘ, ਸ੍ਰੀ ਕਿਦਾਰ ਨਾਥ ਸਹਿਗਲ, ਹਸਰਤ ਮੁਹਾਨੀ ਜੀ ਦੇ ਨਾਲ ਹਿੰਦੁਸਤਾਨੀ ਕਮਿੳੂਨਿਸਟ ਪਾਰਟੀ ਦੇ ਗਠਨ ਲਈ ਬੁਲਾਈ ਗਈ ਮੀਟਿੰਗ ਵਿਚ ਬਤੌਰ ਡੈਲੀਗੇਟ ਸ਼ਿਰਕਤ ਕੀਤੀ।

‘1924 ਵਿੱਚ ਪ੍ਰਕਾਸ਼ਿਤ ‘ਫੁਲਵਾੜੀ’ ਦਾ ਪਹਿਲਾ ਅੰਕ

1926ਈ: ਵਿਚ ਬਣੀ ਪੰਜਾਬੀ ਸਭਾ ਦੇ ਸਕੱਤਰ ਨਿਯੁਕਤ ਕੀਤੇ ਗਏ। 1928ਈ: ਵਿਚ ‘ਕਿਰਤੀ ਕਿਸਾਨ ਪਾਰਟੀ’ ਕਾਇਮ ਕੀਤੀ ਗਈ। ਜਿਸ ਦੇ ਨਿਯਮ ਬਣਾਉਣ ਵਾਲੀ ਕਮੇਟੀ ਵਿਚ ਦਰਦ ਜੀ ਨੂੰ ਨਾਮਜਦ ਕੀਤਾ ਗਿਆ। 1936-37ਈ: ਵਿਚ ਕਾਂਗਰਸ ਸਿੱਖ ਪਾਰਟੀ ਪੰਜਾਬ ਦੇ ਸਕੱਤਰ ਬਣਾਏ ਗਏ। 1938ਈ: ਮਾਰਕਸਵਾਦ ਦੇ ਫਲਸਫੇ ਤੋਂ ਪਰਿਭਾਵਤ ਹੋ ਕੇ ਕਮਿੳੂਨਿਸਟ ਵਿਚਾਰਾਂ ਦੇ ਧਾਰਨੀ ਹੋ ਗਏ। 1942ਈ: ਵਿਚ ‘ਹਿੰਦ ਛੋੜ ਜਾਓ’ ਲਹਿਰ ਵਿਚ ਸਰਗਰਮ ਹਿੱਸਾ ਲੈਣ ਬਦਲੇ 1942ਈ: ਤੋਂ 1945 ਈ: ਤਕ ਤਿੰਨ ਸਾਲ ਕੈਦ ਕੀਤੇ ਗਏ।

1945ਈ: ਵਿਚ ਵਾਇਮਰਾਏ ਲਾਰਡ ਵੈਵਲ ਵੱਲੋਂ ਸ਼ਿਮਲਾ ਵਿਚ ਰੱਖੀ ਕਾਨਫਰੰਸ ਵਿਚ ਦਰਦ ਜੀ, ਮੁਹੰਮਦ ਅਲੀ ਜਿਨਾਹ, ਮਾ. ਤਾਰਾ ਸਿੰਘ, ਮੌਲਾਨਾ ਅਬੁਲ ਕਲਾਮ ਆਜ਼ਾਦ, ਡਾ. ਕਿਚਲੂ ਆਦਿ ਨਾਲ ਸ਼ਾਮਲ ਹੋਏ।

1947ਈ: ਵਿਚ ਦੇਸ਼ ਵੰਡ ਉਪਰੰਤ ਲਾਹੌਰ ਛੱਡ ਕੇ ਜਲੰਧਰ ਆ ਗਏ। 1949ਈ: ਵਿਚ ‘ਕਿਰਤੀ ਲਹਿਰ’ ਵਿਚ ਸਰਗਰਮ ਹਿੱਸਾ ਲੈਣ ਕਾਰਨ ਦਰਦ ਜੀ ਨੇ ਯੋਲ ਕੈਂਪ ਜੇਹਲ ਵਿਚ ਕੈਦ ਕੱਟੀ।

ਸੰਤ ਬਾਬਾ ਵਿਸਾਖਾ ਸਿੰਘ ਜੀ ਨਾਲ ਰਲ ਕੇ ਦੇਸ ਭਗਤ ਪਰਿਵਾਰ ਸਹਾਇਕ ਕਮੇਟੀ ਵਿਚ ਬਹੁਤ ਦੇਰ ਸੇਵਾ ਕੀਤੀ। ਦਰਦ ਜੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਰਹੇ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਵਿਉਂਤਬੰਦੀ ਕਰਨ ਵਿਚ ਸ਼ਾਮਲ ਸਨ। 1954ਈ: ਵਿਚ ‘ਗਦਰ ਪਾਰਟੀ ਦਾ ਇਤਿਹਾਸ’ ਤਿਆਰ ਕਰਨ ਵਾਲੀ ਕਮੇਟੀ ਵਿਚ ਉਨ੍ਹਾਂ ਨੂੰ ਬਤੌਰ ਮੈਂਬਰ ਲਿਆ ਗਿਆ।

ਗਿਆਨੀ ਹੀਰਾ ਸਿੰਘ ਦਰਦ ਦੀ ਹੱਥ ਲਿਖਤ। 1942 ਵਿੱਚ ਜੇਲ੍ਹ ਦੌਰਾਨ ਲਿਖੀ ਗਈ ਹੱਥ ਲਿਖਤ

1956ਈ: ਵਿਚ ਦਰਦ ਜੀ ਨੂੰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀ ਸਥਾਪਨਾ ਲਈ ਕਨਵੀਨਰ ਬਣਾਇਆ ਗਿਆ। ਦਰਦ ਜੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੀ ਜਨਰਲ ਸਕੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ। 1960ਈ: ਵਿਚ ਉਨ੍ਹਾਂ ਪੰਜਾਬੀ ਪ੍ਰਚਾਰ ਕੇਂਦਰ, ਜਲੰਧਰ ਦੀ ਸਥਾਪਨਾ ਕੀਤੀ। 1960ਈ: ਵਿਚ ਉਨ੍ਹਾਂ ਨੂੰ ਸਾਹਿਤਕ ਸੇਵਾਵਾਂ ਬਦਲੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨ ਕੀਤਾ ਗਿਆ। 1962ਈ: ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਣਾਏ ਗਏ। ਦਰਦ ਜੀ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਮੀਤ ਪ੍ਰਧਾਨ ਵੀ ਚੁਣਿਆ ਗਿਆ।

ਦਰਦ ਜੀ ਦੀ ਸਾਹਿਤਕ ਰਚਨਾ ਦੀ ਮਹਾਨਤਾ ਉਨ੍ਹਾਂ ਦੀ ਪਛਾਣ ਦੇਸ਼ ਭਗਤ, ਇਨਕਲਾਬੀ, ਸਮਾਜਵਾਦੀ ਤੇ ਲੋਕ-ਹਿਤੈਸ਼ੀ ਸਾਹਿਤਕਾਰ ਦੇ ਰੂਪ ਵਿਚ ਸਥਾਪਤ ਕਰਨ ਵਿਚ ਹੈ। ਦਰਦ ਸੁਨੇਹੇ (ਤਿੰਨ ਭਾਗ), ਚੋਣਵੇਂ ਦਰਦ ਸੁਨੇਹੇ, ਹੋਰ ਅਗੇਰੇ, ਪੰਜਾਬੀ ਸੱਧਰਾ ਆਸ ਦੀ ਤੰਦ, ਕਿਸਾਨ ਦੀਆਂ ਆਹੀਂ, ਬਿ੍ਰਜ ਭੂਮੀ ਤੇ ਮਲਾਇਆ ਦੀ ਯਾਤਰਾ, ਮੇਰੀਆਂ ਕੁਝ ਇਤਿਹਾਸਕ ਯਾਦਾਂ, ਭਾਰਤ ਦੇ ਬੰਦੀਛੋੜ, ਨਵੀਨ ਭਾਰਤ ਦੇ ਰਾਜਸੀ ਆਗੂ, ਗਦਰ ਲਹਿਰ ਦੀ ਲਹੂ ਰੰਗੀ ਕਹਾਣੀ, ਗਾਂਧੀ ਜੀ ਦੀਆਂ ਸਿਮਰਤੀਆਂ, ਗਦਰ ਲਹਿਰ ਦੀ ਕਹਾਣੀ ਗੁਦਾਰੀ ਚਾਬਿਆਂ ਦੀ ਜ਼ੁਬਾਨੀ, ਪੰਥ ਧਰਮ ਤੇ ਰਾਜਨੀਤੀ, ਪੰਜਾਬੀ ਸੂਬੇ ਦੀ ਸਮੱਸਿਆ, ਸੋਸਲਿਜਮ ਕੀ ਹੈ? ਫਾਸ਼ਿਜ਼ਮ ਕੀ ਹੈ? ਆਦਿ ਦੀਆਂ ਸਾਹਿਤਕ ਰਚਨਾਵਾਂ ਹਨ। ਹੁਣ ਤਕ ਉਨ੍ਹਾਂ ਦੇ ਸਾਹਿਤ ਉੱਤੇ ਤਿੰਨ ਪੀ.ਐਚ.ਡੀ. ਅਤੇ ਅੱਠ ਐਮ. ਫਿਲ ਦੇ ਸੀਸਿਸ ਪ੍ਰਵਾਨ ਚੜ੍ਹ ਚੁੱਕੇ ਹਨ।

22 ਜੂਨ 1965ਈ: ਨੂੰ ਇਹ ਮਹਾਨ ਸ਼ਖਸੀਅਤ ਸਦੀਵੀਂ ਵਿਛੋੜਾ ਦੇ ਗਈ।

(ਲੇਖਕ ਗਿਆਨੀ ਹੀਰਾ ਸਿੰਘ ਦਰਦ ਦੇ ਪੋਤਰੇ ਹਨ)

Tags: giani hira singh dard literaturehandwriting of giani hira singh dardold punjabi writer giani hira singh dardphulwari magazinepunjabi writerpunjbai writer hira singh dardਗਿ. ਹੀਰਾ ਸਿੰਘ ਦਰਦਗਿਆਨੀ ਹੀਰਾ ਸਿੰਘ ਦਰਦਗਿਆਨੀ ਹੀਰਾ ਸਿੰਘ ਦਰਦ ਦੀ ਹੱਥ ਲਿਖਤ
Share41Tweet26SendShare
PunjabiPhulwari

PunjabiPhulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।ਰਚਨਾਵਾਂ ਇਸ ਪਤੇ ’ਤੇ ਭੇਜੋ : punjabiphulwariindia@gmail.com

Related Posts

ਕਹਤੁ ਕਬੀਰ ਸੁਨਹੁ ਰੇ ਸੰਤਹੁ

ਕਹਤੁ ਕਬੀਰ ਸੁਨਹੁ ਰੇ ਸੰਤਹੁ

September 22, 2022
ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

May 14, 2022
ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

March 28, 2022

ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

ਰਾਕੇਸ਼ ਆਨੰਦ ਦੀਆਂ ਨਵੀਆਂ ਕਵਿਤਾਵਾਂ

ਜਿੱਥੇ ਪਾਸ਼ ਨਹੀਂ ਰਹਿੰਦਾ

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ਰਚਨਾਵਾਂ ਇਸ ਪਤੇ ’ਤੇ ਭੇਜੋ :

punjabiphulwariindia@gmail.com

  • ਸਨਮਾਨ
  • ਕਵੀ ਦਰਬਾਰ
  • ਸੈਮੀਨਾਰ
  • ਪੁਸਤਕ ਰਿਲੀਜ਼
  • ਸਾਹਿਤਕ ਪੌਡਕਾਸਟ
  • ਕਾਰਜ
  • ਵਰਕਸ਼ਾਪਸ
  • ਅਕਾਦਮਿਕ ਕੰਮ
  • ਖੋਜ
  • ਲਾਇਬ੍ਰੇਰੀ
  • ਲੇਖਕ
  • ਖੋਜਾਰਥੀ
  • ਅਨੁਵਾਦਕ
  • ਸਪਾਂਸਰ
  • ਕਮਿਊਨਿਟੀ
  • About Us
  • Contact
  • Privacy Policy
  • Jobs

© 2022 www.punjabiphulwari.com

Home

Chat

Login

No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ

© 2022 punjabiphulwari.com - All Rights Reserved. Powered By SRF (NGO)

Welcome Back!

Sign In with Facebook
Sign In with Google
OR

Login to your account below

Forgotten Password?

Retrieve your password

Please enter your username or email address to reset your password.

Log In

Add New Playlist

Are you sure want to unlock this post?
Unlock left : 0
Are you sure want to cancel subscription?