ਗ਼ਜ਼ਲ/ਉਲਫ਼ਤ ਬਾਜਵਾ
ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਲਫ਼ਤ ਬਾਜਵਾ ਵੱਡਾ ਨਾਂਅ ਹੈ। ਸ਼ਾਇਰੀ ਵਿਚ ਉਸਤਾਦ ਦੀ ਹੈਸਿਅਤ ਰੱਖਣ ਵਾਲੇ ਬਾਜਵਾ ਨੇ ਸ਼ਾਇਰੀ ਨੂੰ ਸ਼ੁਗਲ ਵਜੋਂ ਨਹੀਂ ਅਪਣਾਇਆ ਸਗੋਂ ਸ਼ਾਇਰੀ ਉਨ੍ਹਾਂ ਦੇ ਅੰਦਰੋਂ ਚਸ਼ਮੇ ਵਾਂਗ ਫੁੱਟਦੀ ਹੈ। ਪੇਸ਼ ਹੈ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘ਸਾਰਾ ਜਹਾਨ ਮੇਰਾ’ ਵਿਚੋਂ ਇਹ ਗ਼ਜ਼ਲ…
ਤੇਰਾ ਹੱਸ ਕੇ ਗੁਜ਼ਰ ਜਾਣਾ ਅਜੇ ਤਕ ਯਾਦ ਹੈ ਮੈਨੂੰ।
ਨਜ਼ਰ ਦਾ ਵਾਰ ਕਰ ਜਾਣਾ ਅਜੇ ਤਕ ਯਾਦ ਹੈ ਮੈਨੂੰ।

ਮੇਰੇ ਗਲ਼ ਦੌੜ ਕੇ ਲਗਣਾ ਤੇਰਾ ਉਹ ਚਾਨਣੀ ਰਾਤੇ
ਤੇਰਾ ਸਾਏ ਤੋ. ਡਰ ਜਾਣਾ ਅਜੇ ਤਕ ਯਾਦ ਹੈ ਮੈਨੂੰ
ਤੇਰੇ ਦੀਦਾਰ ਦੀ ਖ਼ਾਤਿਰ ਤੇਰੇ ਘਰ ਮੁਹਰ ਦੀ ਮੇਰਾ
ਇਧਰ ਜਾਣਾ ਉਧਰ ਜਾਣਾ ਅਜੇ ਤਕ ਯਾਦ ਹੈ ਮੈਨੂੰ
ਨਜ਼ਰ ਵਿਚ ਪਿਆਰ ਭਰ ਕੇ ਵੇਖਣਾ ਤੇਰਾ ਫ਼ਿਦਾ ਹੋਣਾ
ਮੇਰਾ ਤਕਦੇ ਹੀ ਮਰ ਜਾਣਾ ਅਜੇ ਤਕ ਯਾਦ ਹੈ ਮੈਨੂੰ
ਤੇਰੇ ਹਾੜੇ ਤੇਰੇ ਹੌਕੇ ਅਜੇ ਤਕ ਵੀ ਮੈ. ਸੁਣਕਾ ਹਾਂ
ਤੇਰੇ ਨੈਣਾਂ ਦਾ ਭਰ ਜਾਣਾ ਅਜੇ ਤਕ ਯਾਦ ਹੈ ਮੈਨੂੰ