ਮੇਰੀ ਸਿਰਜਣ ਪ੍ਰਕਿਰਿਆ
—ਭਗਵੰਤ ਰਸੂਲਪੁਰੀ
ਕਹਾਣੀ ਕਿਵੇਂ ਜੁੜਦੀ ਏ, ਇਹਦੇ ਬਾਰੇ ਮੈਂ ਪਹਿਲਾਂ ਕਦੇ ਸੁਚੇਤ ਹੋ ਕੇ ਸੋਚਿਆ ਹੀ ਨਹੀਂ ਸੀ। ਦੇ ਤਿੰਨ ਰੂਪਾਂ ਚ ਮੇਰੇ ਅੰਦਰ ਕਹਾਣੀ ਜੁੜਦੀ ਏ। ਪਹਿਲਾ ਰੂਪ ਤਾਂ ਇਹ ਹੈ ਕਿ ਜਦੋਂ ਕੋਈ ਘਟਨਾ ਮੋੜੇ ਦਿਮਾਗ ‘ਤੇ ਇਕਦਮ ਅਟੈਕ ਕਰੇ ਤਾਂ ਉਸ ਮੁੱਖ ਘਟਨਾ ਦੇ ਇਹ ਗਿਰਦ ਘਟਨਾਵਾਂ ਜੁੜਨ ਲੱਗਦੀਆਂ ਹਨ। ਕੇਵਲ ਉਹੀ ਘਟਨਾਵਾਂ ਜੁੜਦੀਆਂ ਹਨ, ਜਿਨ੍ਹਾਂ ਦਾ ਉਸ ਘਟਨਾ ਅਤੇ ਪਾਤਰ ਨਾਲ ਸੰਬੰਧ ਹੋਵੇ। ਕਈ ਘਟਨਾਵਾਂ ਮੇਰਾ ਆਫ ਕਰਨਾ ਤੇ ਫੜਨ ਲੱਗ ਪੈਂਦਾ ਹੈ । ਇੱਕ ਗੱਲ ਹੋਰ, ਮੇਰੀ ਕਹਾਣੀ ਦਾ ਪ੍ਰੇਰਨਾ ਲੈਣ ਮੇਰੇ ਨਾਨਾ ਹਰਨਾਮ ਦਾਸ ਅਹੀਰ ਜੀ ਰਹੇ ਹਨ।ਉਹ ਸਮਾਜਿਕ ਤੌਰ ‘ਤੇ ਚੜਨ ਇਨਸਾਨ ਸਨ। ਨਾਨਾ ਜੀ ਮੇਰੀ ਹਰ ਕਹਾਣੀ ‘ਚ ਕਿਸੇ ਨਾ ਕਿਸੇ ਰੂਪ ‘ਚ ਆ ਜਾਂਦਾ, ਕਦੇ ਮਰਦਾਂ ਦੇ ਰੂਪ ‘ਚ ਤੇ ਕਦੀ ਇਸਤਰੀ ਦੇ ਰੂਪ ‘ਚ। ਇਹ ਮੇਰੇ ਵੱਸ ਦੀ ਗੱਲ ਨਹੀਂ ਕਿ ਤੈਨੂੰ ਰਾਣੀ ਤੋਂ ਹਾਜ਼ਰ ਕਰ ਦੇਵਾਂ। ਉਨ੍ਹਾਂ ਦੇ ਸੁਭਾਅ ਦਾ, ਆਦਤਾਂ ਦਾ ਵੀ ਦਿਲ ਦਾ ਹੈ। ਉਹ ਆਪਣੀ ਹਰ ਗੱਲ, ਹਰ ਕੰਮ ਸਹਿਜ ਨਾਲ, ਸੋਚ ਕੇ ਚ ਯੋਜਨਾ ਨਾਲ ਕਰਦੇ ਸਨ। ਮੇਰਾ ਸੁਭਾਅ ਵੀ ਕੁਝ ਇਹੋ ਜਿਹਾ ਬਣ ਗਿਆ। ਖੈਰ ਮੁੜ ਮੈਂ ਕਹਾਣੀ ਦੀ ਸਿਰਜਣਾ ਤੇ ਆਉਂਦਾ ਹੈ। ਮਿਸਾਲ ਦੇ ਤੌਰ ‘ਤੇ ਮੈਂ ਆਪਣੀ ਕਿਤਾਬ ਮੈਂ, ਦੌਰਾਨ ਤੇ ਏਦੂਣੀ ਦੀ ਪਹਿਲੀ ਕਹਾਣੀ ‘ਕਸੂਰਵਾਰ’ ਲੈਂਦਾ ਹਾਂ। ਇਹ ਕਹਾਣੀ ਕਿਵੇਂ ਕੁੜੀ ਇਹਦਾ ਵੀ ਅਜੀਬ ਰਹੱਸ ਏ। ਮੇਰੇ ਨਾਨਕੇ ਪਿੰਡ ਜਿੱਥੇ ਮੈਂ ਜੰਮਿਆ-ਪਲਿਆ, ਇਸ ਅਣਹੀਣਅੰਡਰ ਸੀ। ਇੱਕ ਦਿਨ ਸਵੇਰੇ-ਸਵੇਰ ਪਿੰਡ ‘ਚ ਇਹ ਗੱਲ – ਕਾਲ ਨ ਭਾਈ ਕਿ ਉਸ ਔਰਤ ਦਾ ਉਹਦੇ ਘਰਵਾਲੇ ਨੇ ਕਿਰਪਾਨ ਨਾਲ ਕਤਲ ਕਰ ਦਿੱਤਾ ਹੈ। ਮੇਰੇ ਤੋਂ ਇਸ ਘਟਨਾ ਨੇ ਕਰੰਟ ਵਾਂਗ ਅਸਰ ਕੀਤਾ। ਉਨ੍ਹਾਂ ਦਿਨਾਂ ‘ਚ ਮੈਂ ਪਾ ਲਿਆ ਸੀ ਤੇ ਮੰਡੀ ਅਤੇ ਦੇਸ ਰਾਜ ਕਾਲੀ ਦੀ ਇੱਕ ਸਾਂਝੀ ਕਹਾਣੀਆਂ ਦੀ ਸਨ ਕ’ ਛਪ ਚੁੱਕੀ ਸੀ। ਇਸ ਘਟਨਾ ਨੇ ਮੇਰੇ ਦਿਮਾਗ ‘ਚ ਸੁੱਤੀਆਂ ਦੀਆਂ ਕਲਾਵਾਂ ਨੂੰ ਉਤਾਰ ਦਿੱਤਾ ਤੇ ਮੇਰੇ ਅੰਦਰ ਕਤਲ ਵਾਲੀ ਘਟਨਾ ਦੇ ਇਰਦ ਸਿੱਖਿਆ ਮੰਡੀਆਂ ਪਈਆਂ ਘਟਨਾਵਾਂ ਜੁੜਨ ਲੱਗੀਆਂ।ਮੈਂ ਤੇਜ ਕੇ ਉਸ ਘਰ ਜਾਂ ਬੰਨ ਕੁੱਝ ਸਫਲ ਹੋਇਆ ਸੀ। ਲੋਕਾਂ ਦੀ ਭੀੜ ਸੀ। ਪੁਲਿਸ ਦੇ 10-12 ਸਿਆਸੀ ਲਗੇ ਕਿ ਨੂੰ ਵੱਡ ਕੇ ਕਤਲ ਕੇ ਚੁੱਕੀ ਔਰਤ ਨੂੰ ਵੇਖਣ ਲਈ ਉਤਾਵਲਾ ਸੀ ਕੇ ਲਿਖਿਆ ਕਿ ਇਸ ਦਾ ਸਿਰ ਵੱਖਰਾ ਸੀ ਤਾਂ ਬਸ ਵੱਖਰਾ, ਲਹੂ ਦੇ ਛੱਪੜ ‘ਚ ਉਹਦੀ ਇਕ ਸੀ ਰੋਡ ਤੇ ਕਰ ਰਹੀ ਸੀ। ਇਹੋ ਜਿਹਾ ਦ੍ਰਿਸ਼ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ।

ਢਾਣੀਆ ‘ਚ ‘ਰਾਜ’ ਦੀਆਂ ਗੱਲਾਂ ਹੋਣ ਲੱਗੀਆਂ। ਮੈਂ ਕੰਨ ਵਲੰਟ ਕੇ ਸੁਣਦਾ ਗਿਆ। ਜਿਵੇਂ ਕਬਰਾਂ ‘ਚੋਂ ਦੱਬੇ ਮੁਰਦ ਕੱਢ ਜਾਂਦੇ ਨੇ ਲੋਕ ਉਸ ‘ਰੱਜੇ ਨਾਲ ਜੁੜੀਆਂ ਗੱਲਾਂ ਬਾਹਰ ਕੱਢ ਰਹੇ ਸਨ। ਇਸ ਪਾਤਰ ਨੂੰ ਮੈਂ ਕਸੂਰਵਾਰ’ ਕਹਾਣੀ ਚ 'ਅੱਜ' ਨਾਂ ਨਾਲ ਹੀ ਲਿਆਂਦਾ, ਪਰ ਕਹਾਣੀ ਦੀ ਮੁੱਖ ਪਾਤਰ ਹੋਰ ਹੈ, ਉਹ ਵੀ ਸਾਡੇ ਗੁਆਂਢ 'ਚ ਰਹਿੰਦੀ ਔਰਤ ਸੀ, ਜਿਹਦੀ ਰੱਜੇ ਨਾਲ ਨਾਲ ਗੂੜੀ ਸਾਂਭ ਸੀ ਤੇ ਜਿਹਦੇ ਸਰੀਰਕ ਸੰਬੰਧ ਖਾਸੇ ਲੋਕਾਂ ਨਾਲ ਸਨ। ਉਸ ਔਰਤ ਨਾਲ ਸੰਬੰਧਤ ਅਨੇਕਾਂ ਘਟਨਾਵਾਂ ਮੈਂ ਦੇਖੀਆਂ-ਸੁਣੀਆਂ ਸਨ ਪਰ ਮੈਂ ਉਹਦੇ ਮਨ 'ਚ ਬੈਠ ਕੇ ਉਹਦੀ ਮਨੋਦਸ਼ਾ ਸਮਝਣਾ ਚਾਹੁੰਦਾ ਸੀ। ਪਿੰਡ ਦੇ ਲੋਕ ਉਹਦੇ ਲਈ ਮਾੜੇ ਤੋਂ ਮਾੜੇ ਲਫਜ਼ ਵਰਤਦੇ ਸਨ ਪਰ ਮੇਰਾ ਦਿਮਾਗ ਉਹਨੂੰ ਠੀਕ ਕਹਿੰਦਾ ਸੀ ਤੇ ਸਾਡੇ ਸਮਾਜਿਕ ਸਿਸਟਮ ਨੂੰ ਮਾੜਾ ਕਹਿੰਦਾ ਸੀ। ਮੈਂ ਉਸ ਨੂੰ ਮੁੱਖ ਪਾਤਰ ਦੇ ਤੌਰ 'ਤੇ ਆਪਣੀ ਕਹਾਣੀ 'ਚ ਪੇਸ਼ ਕੀਤਾ। ਉਹ ਔਰਤ ਹੀ ਆਪਣੀ ਕਹਾਣੀ ਕਹਿੰਦੀ ਹੈ। ਉਸ ਮੁੱਖ ਪਾਤਰ ਬੁੜੀ ਦੇ ਹੱਕੀ ਪੀਣ ਦੇ ਅਨੁਭਵ ਨੂੰ ਮੈਂ ਬਰੀਕੀ ਨਾਲ ਪੇਸ਼ ਕੀਤਾ, ਇਹ ਅਨੁਭਵ ਮੈਂ ਆਪਣੀ ‘ਨਾਨੀ’ਤੋਂ ਲਿਆ। ਮੇਰੀ ਨਾਨੀ ਹੱਕੀ ਪੀਂਦੀ ਹੈ। ਕੁੜ ਤੰਬਾਕੂ ਦੇ ਧੂੰਏਂ ਨੂੰ ਮੈਂ ਕਈ ਵਾਰੀਂ ਮਹਿਸੂਸ ਕੀਤਾ, ਸ਼ਾਇਦ ਤਾਂ ਹੀ ਇਹ ਅਨੁਭਵ ਕਹਾਣੀ
ਚ ਬੜੇ ਯਥਾਰਥਕ ਤਰੀਕੇ ਨਾਲ ਪੇਸ਼ ਹੋਏ। ਕੁਝ ਦ੍ਰਿਸ਼ ਤੇ ਘਟਨਾਵਾਂ, ਘਟਨਾਵਾਂ ਨੂੰ ਜੋੜਨ ਦੇ ਤਰੀਕੇ ਮੈਂ ਕਲਪਨਾ ਨਾਲ ਉਸਾਰੇ। ਦੋ ਕੁ ਦਿਨਾਂ ‘ਚ ਕਹਾਣੀ ਲਿੱਖ ਦਿੱਤੀ ‘ਤੇ ਤਿੰਨ-ਚਾਰ ਵਾਰੀ ਕਹਾਣੀ ਸੋਧੀ। ਇਸ ਕਹਾਣੀ ਨੂੰ ਲਿਖ ਕੇ ਮੈਂ ਬਿੰਦਰ ਬਸਰਾ ਤੇ ਦੇਸ ਰਾਜ ਕਾਲੀ ਨੂੰ ਪੜ੍ਹਾਈ। ਉਨ੍ਹਾਂ ਕਈ ਤਕਨੀਕੀ ਨੁਕਸ ਦੱਸੋ, ਕਹਾਣੀ ਨੂੰ ਚੰਗੀ ਬਣਾਉਣ ਲਈ ਕੁਝ ਗੱਲਾਂ ਦੱਸੀਆਂ। ਕੁਝ ਮੇਰੇ ਦਿਮਾਗ ਨੇ ਘਟਨਾਵਾਂ ਨੂੰ ਨਵੀਂ ਸ਼ਕਲ ਦਿੱਤੀ ਤੇ ਇਹ ਕਹਾਣੀ ਲਿਖ ਕੇ ਮੈਂ ‘ਸਿਰਜਣਾ’ ਮੈਗਜ਼ੀਨ ਨੂੰ ਭੇਜ ਦਿੱਤੀ। ਡਾ. ਰਘਬੀਰ ਸਿੰਘ ਨੂੰ ਇਹ ਕਹਾਣੀ ਪਸੰਦ ਆਈ ਤੇ ਉਨ੍ਹਾਂ ਨੇ ‘ਸਿਰਜਣਾ’’ਚ ਛਪਣ ਲਈ ਰੱਖ ਲਈ, ਜਦੋਂ ਇਹ ਕਹਾਣੀ ਛਪੀ ਤੇ ਬਹੁਤ ਸਾਰੇ ਸਾਹਿਤਕਾਰਾਂ ਨੇ ਇਸ ਕਹਾਣੀ ਦਾ ਨੋਟਿਸ ਲਿਆ। ਮੈਨੂੰ ਯਕੀਨ ਨਹੀਂ ਸੀ ਕਿ ਇਹ ਕਹਾਣੀ ਐਡੇ ਵੱਡੇ ਵਰਗ ਨੂੰ ਪਸੰਦ ਆਵੇਗੀ।‘ਕੀਤਾ’ ਕਹਾਣੀ ਦੀ ਸਿਰਜਣਾ ਦਾ ਵੀ ਅਜੀਬ ਇਤਫ਼ਾਕ ਹੈ। ਇਸ ਕਹਾਣੀ ਦਾ ਮੁੱਖ ਪਾਤਰ ਮੇਰਾ ਵੱਡਾ ਮਾਮਾ ਹੈ। ਸ਼ੁਰੂ ਤੋਂ ਨਾਨਕ ਰਹਿਣ ਕਰਕੇ ਮੈਂ ਉਹਨੂੰ ਨੇੜੇ ਤੋਂ ਦੇਖਿਆ।ਆਪਣੇ ਵਿਆਹ ਤੋਂ ਪੰਜ-ਸੱਤ ਸਾਲ ਬਾਅਦ ਉਹ ਅਰਬ ਦੇਸ਼ ਰਿਹਾ ਤੇ ਇਧਰ ਆਉਣ ‘ਤੇ ਉਹ ਦਿਮਾਗੀ ਤੌਰ ‘ਤੇ ਹਿੱਲ ਗਿਆ। ਘਰ `ਚ ਉਹਦੇ ਵਤੀਰੇ ਕਰਕੇ ਕਾਫੀ ਤਣਾਓ ਰਹਿਣ ਲੱਗ ਪਿਆ। ਉਹਦੀ ਘਰਵਾਲੀ, ਉਹਦੇ ਦੋ ਬੱਚੇ ਸਨ। ਸਾਂਝਾ ਟੱਬਰ ਸੀ, ਜਦੋਂ ਉਹਦੇ ਦਿਮਾਗ ਨੂੰ ਪਾਗਲਪਨ ਚੜ੍ਹਦਾ, ਉਹ ਹਿੰਸਕ ਹੋ ਜਾਂਦਾ। ਆਪਣੀ ਘਰਵਾਲੀ ਨੂੰ ਕੁੱਟਦਾ, ਨਾਨੇ ਨਾਲ, ਘਰ ਦੇ ਹੋਰਨਾਂ ਨਾਲ ਹੱਥੋਪਾਈ ਹੋ ਜਾਂਦਾ। ਅਸਲ ‘ਚ ਉਹ ਵਿਦੇਸ਼ੋਂ ਆ ਕੇ ਦਾਰੂ ਖਾਸੀ ਪੀਣ ਲੱਗ ਪਿਆ ਸੀ। ਸਿਗਰਟਾਂ-ਤੰਬਾਕੂ ਲਗਾਤਾਰ ਲੈਂਦਾ, ਜਿਸ ਕਰਕੇ ਉਹਦੀ ਘਰਵਾਲੀ ਉਹਦੇ ਤੋਂ ਦੂਰ ਰਹਿਣ ਲੱਗ ਪਈ। ਬਾਹਰੋਂ ਆਏ ਬੰਦ ਸੈਕਸ ਦੇ ਭੁੱਖੇ ਹੁੰਦੇ ਨੇਂ। ਉਸ ਦੀ ਸੈਕਸਅਤ੍ਰਿਪਤੀ ਤੋਂ ਉਹਦੇ ਦਿਮਾਗ ‘ਚ ਸੈਕਸ ਦੀ ਗੰਢ ਬੱਝਣ ਲੱਗ ਪਈ। ਅਸੀਂ ਉਹਨੂੰ ਮੈਂਟਲ ਹਸਪਤਾਲ ਲੈ ਕੇ ਜਲੰਧਰ ਤੋਂ ਅੰਮ੍ਰਿਤਸਰ ਪਾਗਲਪਨ ‘ਚ, ਜਦੋਂ ਘਰ ਹੁੰਦਾ ਸੀ, ਉਹ ਛੋਟੇ ਮਾਮੇ ਦਾ ਮੁੰਡਾ ਚੁੱਕ ਲਿਜਾਂਦਾ ਤਾਂ ਉਹਨੂੰ ਚੁੰਮਣ ਲੱਗਦਾ। ਮਾਮੇ ਦੇ ਪਾਗਲਪਨ ਚ ਲੈ ਕੇ ਫਿਰਦੇ ਰਹੇ ਵਾਲੇ ਵਤੀਰੇ ਨੂੰ ਮੈਂ ਨੇੜੇ ਹੋ ਕੇ ਦੇਖਿਆ। ਕਈ ਵਾਰੀ ਨਾਨੇ ਨਾਲ ਝਗੜ ਪੈਂਦਾ। ਅਸੀਂ ਅਨੇਕਾਂ ਵਾਰੀ ਉਹਨੂੰ ਕੁੱਟਿਆ। ਘਰ ‘ਚ ਬਹੁਤ ਤਣਾਓ ਸੀ, ਉਹਦਾ ਪਲ-ਪਲ ਖਿਆਲ ਰੱਖਣਾ ਪੈਂਦਾ ਕਿ ਪਤਾ ਨਹੀਂ ਕਦੋਂ ਉਹ ਹਿੰਸਕ ਹੋ ਜਾਵੇ। ਇਸ ਦੌਰਾਨ ਉਹਦੀ ਘਰਵਾਲੀ ਨਾਲ ਹੋ ਗਿਆ। ਮਾਮੇ ਦੀ ਹਾਲਤ ਬਹੁਤ ਨਿੱਘਰ ਗਈ, ਸ਼ਰਾਬ ਤੇ ਡਾਕਟਰਾਂ ਦੁਆਰਾ ਲਾਈਆਂ ਬਿਜਲੀਆਂ ਨੇ ਉਹਨੂੰ ਲਿੱਸਾ ਕਰ ਦਿੱਤਾ। ਮਾਮਾ ਤਿੰਨ-ਚਾਰ ਸਾਲਾਂ ਬਾਅਦ ਫੇਰ ਸਹਿਜ ਰਹਿਣ ਲੱਗਾ। ਉਸ ਨੇ ਹਿੰਸਕ ਹੋਣਾ ਛੱਡ ਦਿੱਤਾ। ਮੇਰੇ ਅੰਦਰ ਇਕ ਕਹਾਣੀ ਬਣਨ ਲੱਗੀ। ਮਾਮੇ ਦੇ ਕਰੈਕਟਰ ਨੇ ਮੈਨੂੰ ਤੇ ਮੇਰੇ ਦਿਮਾਗ ਨੂੰ ਪ੍ਰੇਸ਼ਾਨ ਕਰ ਦਿੱਤਾ। ‘ਕੀਤਾ’ ਕਹਾਣੀ ਦਾ ਮੁੱਖ ਪਾਤਰ ‘ਰੌਸ਼ਨ’ ਮੇਰਾ ਮਾਮਾ ਹੈ। ਇਹ ਕਹਾਣੀ ਲਿਖਣ ਤੋਂ ਮੈਂ ਡਰਦਾ ਸੀ ਕਿ ਇਸਨੂੰ ਪੜ ਕੇ ਘਰ ਦੇ ਕੀ ਕਹਿਣਗੇ? ਇਹ ਕਹਾਣੀ ਲਿਖ ਕੇ ਮੈਂ ਪ੍ਰੇਮ ਪ੍ਰਕਾਸ਼ ਨੂੰ ‘ਲਕੀਰ’ ਲਈ ਦੇ ਆਇਆ। ਕਹਾਣੀ ਦਾ ਨਾਂ ਮੈਨੂੰ ਅਹੁੜ ਨਹੀਂ ਸੀ ਰਿਹਾ। ‘ਕੀੜਾ’ ਨਾਂ ਪ੍ਰੇਮ ਪ੍ਰਕਾਸ਼ ਨੇ ਰੱਖਿਆ। ਇਹਦੇ ਛਪਣ ਤੋਂ ਬਾਅਦ ਇਸ ਕਹਾਣੀ ਦਾ ਵਿਆਪਕ ਪੱਧਰ ‘ਤੇ ਆਲੋਚਕਾਂ ਨੇ ਨੋਟਿਸ ਲਿਆ, ਜਿਹੜਾ ਹੁਣ ਤੱਕ ਵੀ ਚੱਲਦਾ ਆ ਰਿਹਾ ਹੈ। ਪਾਗਲਾਂ ਬਾਰੇ ਮੈਂ ਦੋ ਹੋਰ ਕਹਾਣੀਆਂ ਲਿਖੀਆਂ। ਇੱਕ ਹੈ ‘ਖੋਜ’ ਜੋ ਡਾਇਰੀ ਦੇ ਰੂਪ ‘ਚ ਆਪਣੇ ਪਾਗਲ ਭਰਾ ਤੇ ਲਿਖੀ, ਜੋ ‘ਸਿਰਜਣਾ’ ‘ਚ ਛਪੀ। ਮੇਰਾ ਭਰਾ ਜਵਾਨੀ ‘ਚ ਦਿਮਾਗੀ ਤੌਰ ‘ਤੇ ਹਿੱਲ ਗਿਆ। ਉਸ ਦਾ 7-8 ਸਾਲ ਇਲਾਜ ਕਰਵਾਇਆ। ਉਹਦੇ ਕਰਕੇ ਘਰ ‘ਚ ਬਹੁਤ ਤਣਾਓ ਰਹਿੰਦਾ। ਫੇਰ ਉਸ ਨੂੰ ਅੰਮ੍ਰਿਤਸਰ ਮੈਂਟਲ ਹਸਪਤਾਲ ਪੱਕੇ ਤੌਰ ‘ਤੇ ਦਾਖਲ ਕਰਨ ਲਈ ਇੱਕ ਮਹੀਨੇ ਤੋਂ ਵੱਧ ਸਮਾਂ ਰੱਖਿਆ, ਮੈਂ ਉਹਦੇ ਨਾਲ ਰਿਹਾ। ਇਹ ‘ਖੋਜ’ ਕਹਾਣੀ ਦਾ ਵਿਸ਼ਾ ਮੈਨੂੰ ਉੱਥੋਂ ਮਿਲਿਆ। ਇਸ ਕਹਾਣੀ ਦਾ ਮੁੱਖ ਪਾਤਰ ਮੇਰਾ ਭਰਾ ਹੈ। ਕਹਾਣੀ ‘ਚ ਉਹ ਪੜ੍ਹਿਆ-ਲਿਖਿਆ ਪਾਤਰ ਮੈਂ ਉਸਾਰਿਆ ਜੋ ਮੇਰੀ ਕਲਪਨਾ ‘ਚ ਉਪਜਿਆ। ਸਾਰੀਆਂ ਘਟਨਾਵਾਂ ਨੂੰ ਮੈਂ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ। ਇੱਕ ਹਰ ਕਹਾਣੀ ‘ਡੌਣ’ ਲਿਖੀ ਜੋ ‘ਤ੍ਰਿਸ਼ੰਕੂ’ ਦੇ ਵੱਡੇ ਕਹਾਣੀ ਅੰਕ ‘ਚ ਵਿਚ ਛਪੀ। ਮੇਰੇ ਪਾਗਲ ਪਾਤਰਾਂ ਨਾਲ ਨੇੜੇ ਦੇ ਸੰਬੰਧ ਹਨ, ਅਜੇ ਵੀ ਮੇਰੇ ਕੋਲ ਪਾਗਲ ਪਾਤਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਿਮਾਗ ‘ਚ ਪਈਆਂ ਹਨ। ਜੇ ਮੈਂ ਸਾਰੀ ਉਮਰ ਪਾਗਲਾਂ ਬਾਰੇ ਲਿਖੀ ਜਾਵਾਂ ਤਾਂ ਵੀ ਵਿਸ਼ੇ ਮੁੱਕ ਨਹੀਂ ਸਕਦੇ।
ਆਪਣੀਆਂ ਕਹਾਣੀਆਂ ਦੇ ਵਿਸ਼ੇ ਤੇ ਪਾਤਰ ਮੈਂ ਆਪਣੇ ਆਲੇ-ਦੁਆਲੇ ਤੋਂ ਲੈਂਦਾ ਹਾਂ। ਜਦੋਂ ਮੈਂ ‘ਸ਼ੈਤਾਨ’ ਕਹਾਣੀ ਲਿਖੀ ਤਾਂ ਮੇਰੇ ਮੋਹਰੇ ਮੇਰੀ ਮਾਸੀ ਦਾ ਮੁੰਡਾ ਸੀ। ਇਸ ਕਹਾਣੀ ਵਿੱਚ ਮੈਂ ਅੰਦਰ ਬੈਠੇ ਕਾਮ-ਗ੍ਰਸਤ ਸ਼ੈਤਾਨ ਨੂੰ ਉਭਾਰਿਆ ਹੈ ਕਿ ਕਿਵੇਂ ਸਾਡੇ ਪੰਜਾਬੀ ਸਮਾਜ ‘ਚ ਪ੍ਰਵਾਨਤ ਰਿਸ਼ਤਿਆਂ ਦੀ ਆੜ ‘ਚ ਬੰਦਾ ਆਪਣੇ ਅੰਦਰਲੇ ਸ਼ੈਤਾਨ ਦੀਆਂ ਖਾਹਸ਼ਾਂ ਦੀ ਤ੍ਰਿਪਤੀ ਕਰਦਾ ਹੈ। ਇਸ ਕਹਾਣੀ ‘ਚ ਜੋ ਵੱਖ-ਵੱਖ ਘਟਨਾਵਾਂ ਹਨ, ਮੇਰੇ ਨਾਲ ਕਾਫੀ ਘਟੀਆਂ ਹਨ। ਕੁਝ ਮੈਂ ਸੁਣੀਆਂ ਹਨ, ਕੁਝ ਮੇਰੀ ਕਲਪਨਾ ਨੇ ਘੜ ਲਈਆਂ।ਕਹਾਣੀ ’ਚ ‘ਮੈਂ’ ਪਾਤਰ ਖੁਦ ਕਹਾਣੀ ਕਹਿੰਦਾ ਹੈ।ਉਹ ਆਪਣੇ ਬਾਰੇ ਆਪਣੇ ਅੰਦਰ ਬੈਠੇ ਸ਼ੈਤਾਨ ਬਾਰੇ ਜ਼ਿਕਰ ਕਰਦਾ ਹੈ। ਇਸ ਕਹਾਣੀ ਵਿੱਚ ਜੋ ਇਤਿਹਾਸਕ ਵੇਰਵੇ ਹਨ, ਜਿਹੜੇ ਮੁੱਖ ਪਾਤਰ ਦੇ ਸੁਭਾਅ ਨੂੰ ਉਭਾਰਦੇ ਹਨ। ਉਹ ਵੇਰਵੇ ਸਹਿਜ-ਸੁਭਾਅ ਹੀ ਆ ਗਏ।ਮੈਂ ਇਤਿਹਾਸ ਨੂੰ ਮੁੱਖ ਵਿਸ਼ੇ ਦੇ ਤੌਰ ‘ਤੇ ਸਕੂਲ, ਕਾਲਜ ਤੱਕ ਪੜ੍ਹਿਆ ਸਾਂ ਤੇ ਇਹ ਮੇਰਾ ਪਸੰਦੀਦਾ ਵਿਸ਼ਾ ਰਿਹਾ ਹੈ। ਇਹ ਇਤਿਹਾਸਕ ਵੇਰਵੇ ਲਿਆਉਣ ’ਚ ਮੈਂ ਕੋਈ ਉਚੇਚ ਨਹੀਂ ਕੀਤੀ। ਸ਼ਤਾਨ ਦੇ ਕਰੈਕਟਰ ਨੂੰ ਫੜਨ ਲਈ ਮੈਨੂੰ ਕਾਫੀ ਮਿਹਨਤ ਕਰਨੀ ਪਈ। ਕਈ ਦੋਸਤਾਂ ਨੂੰ ਬਹਾਨੇ ਨਾਲ ਇਸ ਪਾਤਰ ਨੂੰ ਹੋਰ ਯਥਾਰਥਵਾਦੀ ਬਣਾਉਣ ਵਾਲੀਆਂ ਗੱਲਾਂ ਪੁੱਛੀਆਂ। ਕਾਫੀ ਯਤਨਾਂ ਨਾਲ ਇਹ ਕਰੈਕਟਰ ਪਕੜ ‘ਚ ਆਇਆ। ਇਹ ਕਹਾਣੀ ਵੀ ‘ਲਕੀਰ’ ‘ਚ ਛਪੀ।
‘ਪਿੰਜਰ’ ਕਹਾਣੀ ਲਿਖਣ ਦੀ ਪ੍ਰੇਰਨਾ ਮੈਨੂੰ ਮੇਰੇ ਚਾਚੇ ‘ਕੇਵਲ ਰਾਮ’ ਤੋਂ ਮਿਲੀ, ਜਿਹੜਾ ਬਹੁਤ ਸ਼ਰਾਬ ਪੀਣ ਕਰਕੇ ਟੀ.ਬੀ. ਦਾ ਸ਼ਿਕਾਰ ਹੋ ਗਿਆ ਤੇ ਅੰਤ ਨੂੰ ਹੱਡੀਆਂ
ਦੀ ਮੁੱਠ ਬਣ ਕੇ ਵਿਛੋੜਾ ਦੇ ਗਿਆ। ਉਨ੍ਹਾਂ ਦਿਨਾਂ ‘ਚ ਮੈਂ ਆਪਣੇ ਪਿੰਡ ਰਸੂਲਪੁਰ ਜਾਂਦਾ, ਹਫਤਾਹਫਤਾ ਰਹਿ ਆਉਂਦਾ। ਚਾਚਾ ਕੇਵਲ ਜੰਗਲਾਤ ਮਹਿਕਮੇ ‘ਚ ਆਰ ‘ਤੇ ਲੱਕੜਾਂ ਚੀਰਦਾ ਸੀ, ਉਥੇ ਹੀ ਉਹ ਸ਼ਰਾਬ ਦੀ ਲਤ ਲਵਾ ਲਿਆਇਆ। ਜਿਆਦਾ ਸ਼ਰਾਬ ਪੀਣ ਦਾ ਕਾਰਨ ਸ਼ਾਇਦ ਉਹਦੇ ਬੱਚਾ ਨਾ ਹੋਣਾ ਸੀ। ਫਿਰ ਉਹ ਮੰਜੇ ਨਾਲ ਲੱਗ ਗਿਆ। ਰੰਗ ਕਾਲਾ ਭੁੱਤ ਉਹਨੂੰ ਦੇਖ ਕੇ ਡਰ ਲੱਗਦਾ। ਘਰ ‘ਚ ਅੰਤਾਂ ਦੀ ਗਰੀਬੀ, ਦਾਦੀ ਦਾ ਪਥਰਾਇਆ ਚਿਹਰਾ ਮੈਂ ਰੀਝ ਨਾਲ ਵੇਹਦਾ, ਇੱਕ ਵਾਰੀ ਮੈਂ ਚਾਚੇ ਦੀ ਖਬਰ ਲੈਣ ਗਿਆ। ਚਾਚਾ ਮੌਤ ਨਾਲ ਘੁਲ ਰਿਹਾ ਸੀ। ਉਹਦੀ ਘਰਵਾਲੀ ਦੇ ਚਿਹਰੇ ‘ਤੇ ਉਦਾਸੀ ਸੀ, ਦਾਦੀ ਵੱਖ ਅੱਥਰੂ ਸੁੱਟ ਰਹੀ ਸੀ ਤੇ ਮੇਰੀ ਮਾਤਾ ਮੈਨੂੰ ਉਹਦੇ ਨੇੜੇ ਨਹੀਂ ਸੀ ਜਾਣ ਦੇ ਰਹੀ ਕਿ ਟੀ.ਬੀ. ਦੀ ਬੀਮਾਰੀ ਲੱਗਜੂ। ਉਸ ਸਮੇਂ ਮੇਰੇ ਅੰਦਰ ਕਹਾਣੀ ਬਣਨ ਲੱਗ ਪਈ। ਇਸ ਕਹਾਣੀ `ਚ ਆਪਣੀ ਦਾਦੀ ਨੂੰ ਮੈਂ ਮੁੱਖ ਪਾਤਰ ਦੀ ਮਾਂ ਦੇ ਰੂਪ ‘ਚ ਚਿਤਰਿਆ। ਬਾਕੀ ਕਹਾਣੀ ਦੇ ਪਲਾਟ ਨੂੰ ਮੈਂ ਆਪਣੀ ਕਲਪਨਾ ਨਾਲ ਘੜ੍ਹਿਆ। ਤਰਲੋਕਾ ਮੁੱਖ ਪਾਤਰ ਹੈ, ਉਹਦਾ ਚਾਚਾ ਉਹਨੂੰ ਨਸ਼ਿਆਂ ‘ਤੇ ਲਾ ਕੇ ਆਪਣੇ ਖੇਤਾਂ ‘ਚ ਵੱਧ ਕੰਮ ਕਰਵਾਉਂਦਾ ਹੈ ਤੇ ਜਦੋਂ ਉਹ ਕੰਮ ਕਰਨੋਂ ਰਹਿ ਜਾਂਦਾ ਹੈ, ਉਹਨੂੰ ਜਵਾਬ ਮਿਲ ਜਾਂਦਾ ਹੈ। ਇਹ ਸਭ ਗੱਲਾਂ ਮੇਰੀ ਕਲਪਨਾ ਨੇ ਸਿਰਜੀਆਂ ਹਨ। ਆਮ ਤੌਰ ‘ਤੇ ਕਹਾਣੀ ‘ਚ ਕੀ ਕਹਿਣਾ ਹੈ, ਕਿਹੜੀ ਗੱਲ ਉਭਾਰਨੀ ਹੈ ਜਾਂ ਕਿਹੜੀ ਸਮੱਸਿਆ ਕਿਸ ਤਰ੍ਹਾਂ ਪੇਸ਼ ਕਰਨੀ ਹੈ, ਇਹ ਸਭ ਕੁਝ ਮੈਂ ਕਾਲਪਨਿਕ ਯਥਾਰਥ ਨਾਲ ਕਰਦਾ ਹਾਂ।

‘ਜਨੇਊ ਕਹਾਣੀ ਕਿਵੇਂ ਸਿਰਜ ਹੋਈ, ਇਹ ਇੱਕ ਅਜੀਬ ਰਹੱਸ ਹੈ ਮੇਰੇ ਲਈ। ਮੈਂ ਕੇਵਲ ਮੱਝ ਦੀ ਘਟਨਾ ਨੂੰ ਆਪਣੀਆਂ ਅੱਖਾਂ ਮੂਹਰੇ ਵਾਪਰਦਿਆਂ ਵੇਖਿਆ, ਜਿਹੜਾ ਪਿੱਛਾ ਬਾਹਰ ਆਉਂਦਾ ਹੈ ਜਾਂ ‘ਭਾਰ ਪੈਂਦਾ’ ਹੈ। ਮੇਰੇ ਅੰਦਰ ਉਹ ਔਰਤ ਦਾ ਕਰੈਕਟਰ ਕਿਵੇਂ ਬਣਨ ਲੱਗ ਪਿਆ ਜਿਹਨੂੰ ‘ਭਾਰ ਪੈਣ’ ਦੀ ਬੀਮਾਰੀ ਹੈ ਤੇ ਕਿਵੇਂ ਉਹਦੀ ਅੰਦਰਲੀ ਮਾਨਸਿਕਤਾ ਦੀ ਟੁੱਟ-ਭੱਜ ਹੁੰਦੀ ਹੈ ਅਤੇ ਇਹ ਰੋਗ ਔਰਤਾਂ ਨੂੰ ਕਿਵੇਂ ਚੰਬੜਦਾ ਹੈ, ਉਸ ਔਰਤ ਦੀ ਮਨੋਦਸ਼ਾ ਨੂੰ ਕਿਵੇਂ ਮੈਂ ਫੜਿਆ ਇਹ ਮੈਨੂੰ ਵੀ ਪਤਾ ਨਹੀਂ। ਮੇਰੇ ਦਿਮਾਗ ‘ਚ ਮੱਝਾਂ ਦੇ ਭਾਰ ਪੈਂਦੇ ਦ੍ਰਿਸ਼ ਨੂੰ ਦੇਖ ਕੇ ਇਹੋ ਬਿਮਾਰੀ ਨਾਲ ਪੀੜਤ ਔਰਤ ਦਾ ਕਰੈਕਟਰ ਬਣਨ ਲੱਗ ਪਿਆ। ਮੈਂ ਆਪਣੀ ਕਾਲਪਨਿਕ ਉਡਾਰੀ ਨਾਲ ਉਸ ਔਰਤ ਦੀ ਕਹਾਣੀ ਬਣਾ ਲਈ ਕੁਝ ਔਰਤਾਂ ਤੋਂ ਇਸ ਹੰਗ ਬਾਰੇ ਪੁਛਿਆ। ਬਸ ਮੈਂ ਭਾਰ ਪੈਣ ਵਾਲੀ ਔਰਤ ਬਾਰੇ ਕਿਤੇ ਪੜ੍ਹਿਆ ਸੀ। ਇਸ ਸੰਬੰਧੀ ਮੈਂ ਲੋਡੀ ਡਾਕਟਰ ਨਾਲ ਵੀ ਗੱਲਬਾਤ ਕੀਤੀ। ਇਹ ਔਰਤ ਹੀ ਆਪਣੀ ਕਹਾਣੀ ਕਹਿੰਦੀ ਹੈ। ਮੈਂ ਪਾਤਰ ਰਾਹੀਂ ਮੱਝ ਨੂੰ ਮੈਂ ਇੱਕ ਪ੍ਤੀਕ ਦੇ ਤੌਰ ‘ਤੇ ਵਰਤਿਆ ਹੈ। ਇਹੋ ਜਿਹੇ ਵਿਸ਼ੇ ‘ਤੇ ਇਹ ਪੰਜਾਬੀ ‘ਚ ਪਹਿਲੀ ਕਹਾਣੀ ਹੈ। ਮੈਂ ਚਾਹੁੰਦਾ ਸੀ। ਇਸ ਕਹਾਣੀ ਦਾ ਚਿੰਤਕ ਨੋਟਿਸ ਲੈਂਦੇ ਪਰ ਅਜਿਹਾ ਅਜਿਹਾ ਹੋਇਆ ਨਹੀਂ। ਪੰਜਾਬੀ ‘ਚ ਉਨ੍ਹਾਂ ਕਹਾਣੀ ਦਾ ਹੀ ਲਿਆ ਜਾਂਦਾ ਹੈ, ਜਿਹੜੀਆ ਕਿਸਾਨੀ ਨਾਲ ਸਿੱਧੇ ਅਸਿੱਧੇ ਰੂਪ ‘ਚ ਜੁੜੀਆਂ ਹੁੰਦੀਆਂ ਹਨ। ਕਹਾਣੀ ਦੇ ਅਖੀਰ ‘ਚ
ਔਰਤ ਦੇ ਅੰਦਰਲੇ ਤਣਾਓ ਨੂੰ ਸਿਰਜਣ ‘ਚ ਮੈਂ ਕਾਫੀ ਉਚੇਚ ਵਰਤੀ ਹੈ। ‘ਕਾਫਰ’ ਕਹਾਣੀ ‘ਚ ਮੈਂ ਰਾਮਗੜ੍ਹੀਆ ਬਰਾਦਰੀ ਦੀ ਇੰਡਸਟਰੀਲਿਸਟ ਕਲਾਸ ਨੂੰ ਚਿਤਰਿਆ। ਇਸ ਕਹਾਣੀ ਦਾ ਵਿਸ਼ਾ ਕਿਵੇਂ ਲੱਭਾ ਤੇ ਕਿਵੇਂ ਸਿਰਜਣਾ ਦਾ ਸਬੱਬ ਬਣਿਆ ਇਹ ਵੀ ਰੌਚਕ ਗੱਲ ਹੈ।ਮੈਂ ਉਨ੍ਹਾਂ ਦਿਨਾਂ ‘ਚ ਰਾਮਗੜ੍ਹੀਆ ਬਰਾਦਰੀ ਦੀ ਵੀਕਲੀਅਖਬਾਰ ‘ਰਾਮਗੜ੍ਹੀਆ ਮੰਚ’ ‘ਚ ਨੌਕਰੀ ਕਰਦਾ ਸੀ।
ਉਹ ਮੈਨੂੰ ਵੱਖ-ਵੱਖ ਸ਼ਹਿਰਾਂ ‘ਚ ਸਾਲਾਨਾ ਚੰਦੇ ਤੇ ਇਸ਼ਤਿਹਾਰ ਲੈਣ ਭੇਜ ਦਿੰਦੇ। ਮੈਂ ਸ਼ਹਿਰ-ਸ਼ਹਿਰਕਾਰਖਾਨਿਆਂ ਵਿੱਚ ਘੁੰਮਦਾ। ਇੱਕ ਵਾਰੀ ਗੁਰਾਇਆਸ਼ਹਿਰ ਵਿੱਚ ਇਕਇੰਡਸਟਰੀ ਵਿੱਚ ਗਿਆ।ਉਸਇੰਡਸਟਰੀ ‘ਚ ਤਿੰਨ ਤਰ੍ਹਾਂ ਕੰਮ ਕਰਦੇ ਹਨ। ਉੱਥੇ ਜੇਕ ਬਣਦੇ ਸਨ। ਦੋ ਭਰਾ ਮਸ਼ੀਨ ‘ਤੇ ਕੰਮ ਕਰਦੇ ਕਾਲ ਪੀਲ ਹੋਏ ਰਹਿੰਦੇ, ਉਨ੍ਹਾਂ ਦੇ ਕੱਪੜ ਵੀ ਕਾਮਿਆਂ ਵਰਗੇ ਹੁੰਦੇ, ਇਕ ਭਰਾ ਇੰਡਸਟਰੀ ਦੀ ਨਿਗਰਾਨੀ ਕਰਦਾ | ਨਵੇਂ ਕੱਪੜ ਪਾ ਕੇ ਦਫਤਰ ਬਹਿੰਦਾ। ਪੈਸਿਆਂ ਦਾ ਲੈਣ ਦੇਣ ਉਹ ਕਰਦਾ। ਮੈਨੂੰ ਪੰਜ-ਛੇ ਵਾਰੀ ਜਾਣ ਤੋਂ ਬਾਅਦ ਪਤਾ ਲੱਗਾ ਕਿ ਇਹ ਤਿੰਨ ਭਰਾ ਹਨ। ਪੜਿਆ ਲਿਖਿਆ ਭਰਾ ਦਫਤਰੀ ਬਾਬੂ ਬਣ ਕੇ ਖਰਾਦ ਵਾਲੀਆਂ ਮਸ਼ੀਨਾਂ ‘ਤੇ ਕੰਮ ਕਰਦੇ ਭਰਾਵਾਂ ‘ਤੇ ਰੋਅਬ ਪਾਉਂਦਾ, ਇਸ ਗੱਲ ਉਹ ਦੁਖੀ ਵੀ ਰਹਿੰਦੇ, ਜਦੋਂ ਕਿਤੇ ਉਨ੍ਹਾਂ ਦਾ ਬਾਬੂ ਭਰਾ ਫੈਕਟਰੀ ਨਾ ਹੁੰਦਾ ਤੇ ਉਹ ਦੂਜੇ ਕਾਮਿਆਂ ‘ਤੇ ਰੋਅਬ ਪਾਉਂਦੇ ਅਤੇ ਮੇਰੀ ਬਹੁਤੀ ਗੱਲ ਹੀ ਨਾ ਸੁਣਦੇ | ਇਨ੍ਹਾਂ ਘਟਨਾਵਾਂ ਨੂੰ ਲੈ ਕੇ ਮੇਰੇ ਦਿਮਾਗ ‘ਚ ਕਹਾਣੀ ਸਿਰਜ ਹੋਣ ਲੱਗੀ। 10 12 ਦਿਨ ਕਹਾਣੀ ਬਣਦੀ ਰਹੀ ਮੇਰੇ ਦਿਮਾਗ ਵਿੱਚ ਪੜ੍ਹੇ ਲਿਖੇ ਚਲਾਕ ਭਰਾ ਦਾ ਆਪਣੇ ਕਾਮੇ ਭਰਾ ਦਾ ਸ਼ੋਸ਼ਣ, ਉਨ੍ਹਾਂ ਦਾ ਟਕਰਾਅ ਅਤੇ ਭਰਾ ਦਾ ਮਾਨਸਿਕ ਸੰਤੁਲਨ ਗਵਾ ਬੈਠਣਾ ਇਹ ਸਭ ਗੱਲਾਂ ਮੇਰੀ ਕਲਪਨਾ ਹੈ। ਭਗਵਾਨ ਵਿਸ਼ਵਕਰਮਾ ਦੇ ਵੇਰਵ ਆਪਣੇ ਆਪ ਹੀ ਕਹਾਣੀ ਵਿੱਚ ਆ ਗਏ। ਉਨ੍ਹਾਂ ਇਤਿਹਾਸਕ ਮਿਥਿਹਾਸਕ ਵੇਰਵਿਆਂ ਨੇ ਕਹਾਣੀ ਨੂੰ ਹੋਰ ਵਜਨਦਾਰ ਬਣਾਇਆ। ਭਰਾ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਹੋਇਆ ਮੁੱਖ ਪਾਤਰ ਕਹਾਣੀ ਸੁਣਾਉਂਦਾ ਹੈ। ਕਹਾਣੀ ਦੇ ਪਲਾਟ ਦਾ ਦ੍ਰਿਸ਼ ਵਰਣਨ ਮੇਰੀ ਕਲਪਨਾ ਦਾ ਕਮਾਲ ਹੈ। ਪੈਸੇ ਦੇ ਲੋਭ ‘ਚ ਆ ਕੇ ਰਿਸ਼ਤਿਆਂ ‘ਚ ਕਿਵੇਂ ਤੋੜ ਆਉਂਦੀ ਹੈ, ਇਨ੍ਹਾਂ ਮੁੱਦਿਆਂ ਨੂੰ ਮੈਂ ‘ਕਾਫ਼ਰ’ ਤੇ ‘ਪਿੰਜਰ’ ਕਹਾਣੀਆਂ ‘ਚ ਉਤਾਰਿਆ ਹੈ।
‘ਵਿੱਥਾਂ ਦੇ ਆਰ-ਪਾਰ’ ਕਹਾਣੀ ਦੀ ਸਿਰਜਣ ਪ੍ਰਕਿਆ ਵੀ ਸਹਿ ਸੁਭਾਅ ਹੋਈ ਹੈ। ਇਸ ਕਹਾਣੀ ਦੀਆਂ 90 ਪ੍ਰਤੀਸ਼ਤ ਘਟਨਾਵਾਂ ਨੂੰ ਮੈਂ ਨੇੜੇ ਤੋਂ ਦੇਖਿਆ ਜਾ ਖੁਦ ਮੇਰੇ ‘ਤੇ ਵਾਪਰੀਆਂ ਹੋਈਆਂ ਹਨ। ਗੱਲ ਇਝ ਹੈਂ ਕਿ ਮੈਂ ਸਕੂਲ ਪੜ੍ਹਦਾ ਤਾਂ ਕਣਕਾਂ ਦੀਆਂ ਵਾਢੀਆ ‘ਚ ਪਿੰਡ ਰਸੂਲਪੁਰ ਚਲੇ ਜਾਂਦਾ।ਉੱਥੇ ਮੈਂ ਆਪਣੇ ਮਾਤਾ-ਪਿਤਾ, ਭੈਣ ਤੋ ਭਰਾ ਨਾਲ ਕਣਕ ਦੀ ਵਾਢੀ ਕਰਦਾ। ਅਸੀਂ ਚਾਰ-ਪੰਜ ਘਰ ਰਲ ਜਾਂਦੇ ਤਾਂ ਮਹੀਨਾ ਡੇਢ ਮਹੀਨਾ ਵਾਢੀ ਕਰਦੇ।ਮੈਂ ਤਿੰਨ-ਚਾਰ ਵਾਰੀ ਇਸ ਤਰ੍ਹਾਂ ਦੀ ਕੀਤੀ। ਵਾਢੀਆਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਮੈਂ ਆਪਣੀ ਲੰਮੀ ਕਹਾਣੀ ਵਿੱਥਾਂ ਦੇ ਆਰ-ਪਾਰ ਵਿੱਚ ਪੇਸ਼ ਕੀਤਾ। ਕਹਾਣੀ ‘ਚ ਮੈਂ ਕਿਹੜੀ ਗੱਲ ਪਾਠਕਾਂ ਤੱਕ ਲੈ ਕੇ ਜਾਣੀ ਹੈ ਇਹ ਮੇਰੀ ਕਲਪਨਾ ਦਾ ਕਮਾਲ ਸੀ। ਇਸ ਕਹਾਣੀਆਂ ਦੀਆਂ ਬਹੁਤੀਆਂ ਘਟਨਾਵਾਂ ਮੈਂ ਹੱਡੀਂ ਹੰਢਾਈਆਂ ਸਨ। ਇਸ ਕਹਾਣੀ ‘ਚ ਨਾਟਕੀਅਤਾ ਬਹੁਤ ਹੈ। ਦਰਅਸਲ ਇਹ ਮੈਂ ਨਾਵਲ ਲਿਖਿਆ ਸੀ 100 ਕੁ ਪੰਨਿਆਂ ਦਾ। ਫਿਰ ਇਸ ਦੇ 7-8 ਪੰਨਿਆਂ ਦੀ ਕਹਾਣੀ ਬਣਾ ਕੇ ਆਪਣੀ ਪਹਿਲੀ ਕਿਤਾਬ ‘ਚਾਨਣ ਦੀ ਲੀਕ’ ਵਿੱਚ ਸ਼ਾਮਲ ਕੀਤੀ ਤੇ ਨਾਵਲ ਦੀ ਲੰਮੀ ਕਹਾਣੀ ਬਣਾ ਦਿੱਤੀ ਜਿਹੜੀ ‘ਸਮਦਰਸ਼ੀ’ ਮੈਗਜ਼ੀਨ ਦੇ ਲੰਮੀ ਕਹਾਣੀ ਵਿਸ਼ੇਸ਼ ਅੰਕ ‘ਚ ਛਪੀ। ਇਸ ਕਹਾਣੀ ‘ਚ ਦਲਿਤ ਵਾਢੀ ਕਰਨ ਵਾਲਿਆਂ ਨੂੰ ਮੈਂ ਬਰੀਕੀ `ਚ ਪੇਸ਼ ਕਰਨ ਦਾ ਯਤਨ ਕੀਤਾ | ਦਲਿਤਾਂ ਦੁਆਰਾ ਦਲਿਤ ਦੇ ਕੀਤੇ ਜਾਂਦੇ ਸ਼ੋਸ਼ਣ ਨੂੰ ਮੈਂ ਇਸ ਕਹਾਣੀ ‘ਚ ਫੜਨ ਦਾ ਯਤਨ ਕੀਤਾ। ਇਹ ਮੇਰਾ ਸੁਚੇਤ ਯਤਨ ਸੀ।
‘ਇੰਦੂਮਣੀ’ ਕਹਾਣੀ ਦੀ ਸਿਰਜਣ ਪ੍ਰਕਿਰਿਆ ਉਦੋਂ ਹੋਣੀ ਆਰੰਭ ਹੋਈ, ਜਦੋਂ ਮੇਰੀ ਇਕ ਸਾਹਿਤਕ ਰੁਚੀਆਂ ਰੱਖਣ ਵਾਲੀ ਕੁੜੀ ਨਾਲ ਮੁਹੱਬਤ ਹੋ ਗਈ। ਸਾਡੀ ਇਹ ਮੁਹੱਬਤ ਪੰਜ-ਸੱਤ ਸਾਲ ਚੱਲੀ। ਇਸ ਦੌਰਾਨ ਅਸੀਂ ਇਕ-ਦੂਜੇ ਨੂੰ ਸਮਝਿਆ ਤੇ ਜੋ ਹੁਣ ਮੰਗੋ ਬੇਟੀ ਦੀ ਮਾਂ ਵੀ ਹੈ, ਪਰ ਉਦੋਂ ਮੇਰਾ ਦਿਮਾਗ ਪੁੱਠਾ ਚੱਲਿਆ, ਮੇਰਾ ਦਿਮਾਗ ਉਨ੍ਹਾਂ ਗੱਲਾਂ ਨੂੰ ਸੋਚਣ ਲੱਗ ਪਿਆ, ਜਦੋਂ ਮੁਹੱਬੜ ਟੁੱਟ ਗਈ ਤਾਂ ਕਿਹੋ ਜਿਹਾ ਦੁਖਾਂਤਵਾਪਰੇਗਾ। ਉਸ ਮੁਟਿਆਰ ਦੀ ਸਥਿਤੀ ਕੀ ਹੋਵੇਗੀ। ਇਸ ਨੈਗੇਟਿਵ ਸੋਚ ਨਾਲ ਮੇਰੇ ਦਿਮਾਗ ‘ਚ ਘਟਨਾਵਾਂ ਘੜ ਹੋਣ ਲੱਗ ਪਈਆਂ। ਇਹ ਕਹਾਣੀ ਮੈਂ ਉਸ ਮੁਟਿਆਰ ਦੇ ਮੂੰਹੋਂ ਕਹਾਈ, ਜਿਹੜੀ ਦੂਜੇ ਮਰਦ ਨਾਲ ਵਿਆਹੀ ਜਾਂਦੀ ਹੈ। ਕਿਸੇ ਗਲਤ-ਫਹਿਮੀ ਕਰਕੇ, ਪਰ ਉਹ ਅੰਦਰੋਂ ਆਪਣੇ ਪ੍ਰੇਮੀ ਨਾਲ ਜੁੜੀ ਹੋਈ ਹੈ। ਉਹ ਦੂਜੇ ਮਰਦ ਦੇ ਬੱਚੇ ਦੀ ਮਾਂ ਵੀ ਬਣੀ ਹੈ। ਇਸ ਦੌਰਾਨ ਔਰਤ ਦੀ ਮਨੋਦਸ਼ਾ ਨੂੰ ਮੈਂ ਬਰੀਕੀ ਨਾਲ ਫੜਿਆ ਹੈ ਇਸ ਕਹਾਣੀ ਵਿੱਚ ‘ਇੰਦੂਮਣੀ’ ਕਹਾਣੀ ‘ਚ ਇਤਿਹਾਸਕ ਮਿਥਿਹਾਸਕ ਵੇਰਵੇ ਵੀ ਸਹਿ ਸੁਭਾਅ ਆ ਗਏ ਜਿਹੜੀ ਕਹਾਣੀ ਦੀ ਮੁੱਖ ਪਾਤਰ ਇੰਦ੍ਰਮਣੀ ਦੀ ਮਨੋਦਸ਼ਾ ਨੂੰ ਉਭਾਰਨ ਵਾਲੇ ਚਿੰਨ੍ਹ ਬਣਦੇ ਹਨ।
‘ਚਾਨਣ ਦੀ ਲੀਕ’ ਸਾਂਝੇ ਕਹਾਣੀ ਸੰਗ੍ਰਹਿ ‘ਚ ਮੇਰੀਆਂ ਛੇ ਕਹਾਣੀਆਂ ਹਨ, ਜਿਹੜੀਆਂ ਮੈਂ 1990 ਤੋਂ 92 ਵਿਚਕਾਰ ਲਿਖੀਆਂ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਮੇਰੇ ਸਿੱਧੇ-ਅਸਿੱਧ ਰੂਪ ‘ਚ ਨਿੱਜ ਨਾਲ ਹੰਢਾਏ ਵੇਰਵੇ ਹਨ। ਸੂਰਜ ਦੀ ਕਿਰਨ’ ਕਹਾਣੀ ‘ਚ ਮੈਂ ਆਪਣੀ ਮਾਤਾ ਦੇ ਕਰੈਕਟਰ ਨੂੰ ਚਿਤਰਿਆ। ‘ਵਾਦੀਆਂ ਤੋਂ ਬਾਅਦ’ ਵਿੱਚ ਵਾਦੀਆਂ ਦੇ ਦਿਨਾਂ ‘ਚ ਘਟੀਆਂ ਘਟਨਾਵਾਂ ਨੂੰ ਚਿਤਰਿਆ। ਧੁੰਦ ਨੂੰ ਚੀਰਦਾ ਸੂਰਜ’ ਕਹਾਣੀ ਵਿੱਚ ਮੈਂ ਆਪਣੇ ਨਾਨੇ ਨੂੰ ਚਿਤਰਿਆ। ਕਹਾਣੀ ਦੇ ਵਿਸ਼ੇ ਨੂੰ ਆਪਣੀ ਕਲਪਨਾ ਨਾਲ ਢਾਲ ਲਿਆ। ਦੀਪਾ ਅਜਿਹਾ ਨਹੀਂ ਕਹਾਣੀ ਮੈਂ ਪੰਜਾਬ ਸੰਕਟ ਦੌਰਾਨ ਵਾਪਰਦ ਪਿਆਰ ਅਨੁਭਵ ਨੂੰ ਨਵੇਂ ਐਂਗਲ ਤੇ ਪੇਸ਼ ਕੀਤਾ ਕਿ ਇਕ ਮੁਹੱਬਤ ਕਰਨ ਵਾਲੀ ਔਰਤ ਦੀ ਨਜ਼ਰ ‘ਚ ਦੀਪਾ ਅੱਤਵਾਦੀ ਨਹੀਂ ਸੀ, ਪਰ ਸਰਕਾਰ ਉਸਨੂੰ ਅੱਤਵਾਦੀ ਸਮਝਦੀ ਹੈ। ‘ਕੁਵੇਲੇ ਤੁਰਿਆ ਪਾਂਧੀ ਕਹਾਣੀ ਨਾਨਾ ਜੀ ਤੋਂ ਮਿਲੀ। ‘ਆਪਣੇ ਲਹੂ ਦੀ ਚਿੰਤਾ ਕਹਾਣੀ ਵਿੱਚ ਵੀ ਨਾਨਾ ਜੀ ਆ ਜਾਂਦੇ ਹਨ। ਇਸ ਕਿਤਾਬ ਦੀਆਂ ਸਾਰੀਆਂ ਕਹਾਣੀਆਂ ’ਚ ਨਾਨਾ ਜੀ ਦਾ ਪਾਤਰ ਕਿਸੇ ਨਾ ਕਿਸੇ ਰੂਪ ‘ਚ ਆਉਂਦਾ ਹੈ। ਇਨ੍ਹਾਂ ਕਹਾਣੀਆਂ ਦੀ ਸ਼ੈਲੀ ਵਾਰਤਾਲਾਪ ਵਾਲੀ ਰਹੀ ਹੈ, ਨਾਲ ਹੀ ਕਹਾਣੀਆਂ ਦੇ ਅੰਤ ਵਿਦਰੋਹੀ ਸੁਰ ਵਾਲੇ ਹਨ, ਪਰ ਦੂਜੇ ਕਹਾਣੀ ਸੰਗ੍ਰਹਿ ‘ਚ ਸ਼ੈਲੀ ਵੀ ਬਦਲ ਜਾਂਦੀ ਹੈ ਤੇ ਵਿਸ਼ੇ ਵੀ। ਮੰਗੋ ਕਹਾਣੀ ਬਾਹਰਮੁਖੀ ਦੀ ਬਜਾਏ ਅੰਤਰਮੁਖੀ ਹੋ ਜਾਂਦੀ ਹੈ। ਮੈਂ ਬਾਹਰੀ ਘਟਨਾਵਾਂ ਤੋਂ ਉਪਜੀ ਮਾਨਸਿਕ ਟੁੱਟ-ਭੱਜ ਨੂੰ ਪੇਸ਼ ਕਰਨ ਲੱਗ ਪੈਂਦਾ ਹਾਂ। ਮੈਂ, ਸ਼ੈਤਾਨ ਤੇ ਇੰਦੂਮਣੀ’ ਕਹਾਣੀ ਸੰਗ੍ਰਹਿ ‘ਚ ਮੇਰੀਆਂ ਬਹੁਤੀਆਂ ਕਹਾਣੀਆਂ ਦੇ ਵਿਸ਼ੇ ਪਹਿਲੀ ਵਾਰੀ ਆਏ ਜਾਂ ਪਾਤਰ ਪਹਿਲੀ ਵਾਰੀ ਲੈ ਕੇ ਆਇਆ। ਕਸੂਰਵਾਰ ਕਹਾਣੀ ‘ਚ ਔਰਤ ਦੇ ਹੱਕੀ ਪੀਣ ਦੇ ਅਨੁਭਵ ‘ਕੀਤਾ’ ਵਿਚ ਸੈਕਸਅਤ੍ਰਿਪਤੀ ਤੋਂ ਉਪਜੇ ਦਿਮਾਗੀ ਪਾਗਲਪਨ ਨੂੰ ‘ਜਨੇਊ’ ’ਚ ਭਾਰ ਪੈਣ ਨਾਲ ਪੀੜਤ ਔਰਤ ਨੂੰ, ਸ਼ੈਤਾਨ’ ਵਿਚ ਆਪਣੇ ਭਰਾ ਤੇ ਆਪਣੀ ਬਰਾਦਰੀ ਦੁਆਰਾ ਆਪਣਿਆਂ ਦੁਆਰਾ ਕੀਤੇ ਸ਼ੋਸ਼ਣ ਨੂੰ, ‘ਵਿੱਥਾਂ ਦੇ ਆਰ ਪਾਰ’ ਵਿਚ ਦਲਿਤ ਵਾਢੀ ਕਰਨ ਵਾਲੇ ਕਾਮਿਆਂ ਤੇ ਦਲਿਤਾਂ ਦੁਆਰਾ ਦਲਿਤਾਂ ਦੇ ਸ਼ੋਸ਼ਣ ਨੂੰ ਤੇ ‘ਇੰਦੂਮਣੀ’ ‘ਚ ਪਿਆਰ ਤੋਂ ਉਪਜੇ ਸੰਕਟ ਨੂੰ ਮੈਂ ਆਪਣੀਆਂ ਕਹਾਣੀਆਂ ਚ ਲੈ ਕੇ ਆਇਆ।“ਕਸੂਰਵਾਰ ’ਚ ਔਰਤ ਦਾ ਹੱਕੀ ਪੀਣ ਦਾ ਅਨੁਭਵ ਅਤੇ ਖੋਜ ਕਹਾਣੀ ਦੀ ਡਾਇਰੀ ਨੁਮਾ ਤਕਨੀਕ ਆਦਿ ਦਾ ਬਾਅਦ 'ਚ ਮੇਰੇ ਸਮਕਾਲੀਆਂ ਨੇ ਅਨੁਕਰਣ ਕੀਤਾ। ਇਹੋ ਜਿਹੇ ਅਨੁਭਵ ਪੰਜਾਬੀ ਕਹਾਣੀ 'ਚ ਨਾਂ ਤਰ ਆਏ ਹਨ, ਜੇ ਆਏ ਤਾਂ ਉਹ ਘੱਟ ਮਾਤਰਾ 'ਚ ਕਹਾਣੀ ਲਿਖਣ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਕਹਾਣੀ 'ਚ ਉਹ ਪਾਤਰ, ਉਹ ਵਿਸ਼ਾ ਜਾਂ ਉਹ ਘਟਨਾਵਾਂ ਨੂੰ ਲੈ ਕੇ ਆਵਾਂ ਜੋ ਸੱਜਰੀਆਂ ਹੋਣ ਤੇ ਹਨ੍ਹੇਰੇ 'ਚ ਰਹੀਆਂ ਹੋਣ। ਕਹਾਣੀ 'ਚ ਮੈਂ ਕੀ ਕਹਿਣਾ ਹੈ ਜਾਂ ਕਿਹੜਾ ਸੰਦੇਸ਼ ਦੇਣਾ ਹੈ ਇਹ ਮੇਰੇ ਵੱਸ ਦੀ ਗੱਲ ਨਹੀਂ, ਨਾ ਹੀ ਮੇਰੇ ਕੋਲੋਂ ਬੰਦ ਅੰਤਵਾਲੀਆਂ ਕਹਾਣੀਆਂ ਲਿਖ ਹੁੰਦੀਆਂ ਹਨ, ਨਾ ਹੀ ਕਹਾਣੀ 'ਚ ਨਗੀਨ ਜੁੜ ਹੁੰਦੇ ਹਨ। ਸ਼ਬਦ ਅਲੰਕਾਰ ਦਾ ਰੰਗ ਮੇਰੇ ਦਿਮਾਗ ਨੂੰ ਨਹੀਂ ਹੈ, ਇਹੋ ਜਿਹੀਆਂ ਗੱਲਾਂ ਨੂੰ ਮੈਂ ਕਹਾਣੀ
ਚ ਫਜਲ ਸਮਝਦਾ ਹਾਂ।
ਕਹਾਣੀ ਲਿਖਣ ਤੋਂ ਪਹਿਲਾਂ ਮੈਂ ਆਪਣੇ ਦਿਮਾਗ ‘ਚ ਆਈਆਂ ਹੋਈਆਂ ਘਟਨਾਵਾਂ ਨੂੰ ਜੋੜਦਾ ਹੈ। ਇਹ ਤਰਤੀਬ ਦਿੰਦਾ ਹਾਂ। ਇਕ ਸਮਾਂ ਦੇ ਦਿਨਾਂ ਤੋਂ ਲੈ ਕੇ ਸੱਤ-ਅੱਠ ਦਿਨ ਹੁੰਦੇ ਹਨ, ਜਦੋਂ ਮੈਨੂੰ ਲੱਗਦਾ ਹੈ ਕਿ ਦਿਮਾਗ ‘ਚ ਕਹਾਣੀ ਬਣ ਗਈ ਹੈ ਤਾਂ ਫਿਰ ਮੈਂ ਸੋਚਦਾ ਹਾਂ ਕਿ ਕਹਾਣੀ ’ਚ ਕੀ ਕਹਿਣਾ ਹੈ। ਕਹਾਣੀ ਸ਼ੁਰੂ ਕਿਹੜੇ ਵਾਕ ਤੋਂ ਕਰਨੀ ਹੈ. ਇਹ ਮੈਂ ਕਦੇ ਨਹੀਂ ਸੋਚਿਆ ਨਾ ਹੀ ਕਦੇ ਅੰਤ ਬਾਰੇ ਸੋਚਿਆ ਹੁੰਦਾ ਹੈ, ਬੱਸ ਮੇਰੇ ਕੋਲ ਕਹਾਣੀ ਦਾ ਵਿਚਕਾਰਲਾ ਹਿੱਸਾ ਹੁੰਦਾ ਹੈ। ਇਕ ਵਾਰੀ ਲਿੱਖ ਕੇ ਮੈਂ ਦ-ਤਿੰਨ ਦਿਨ ਕਹਾਣੀ ਨੂੰ ਪਰ੍ਹੇ ਰੱਖ ਦਿੰਦਾ ਹਾਂ, ਪਰ ਮੇਰੇ ਦਿਮਾਗ ‘ਚ ਕਹਾਣੀ ਚੱਲਦੀ ਰਹਿੰਦੀ ਹੈ। ਦੂਜੀ ਵਾਰੀ ਪੜ੍ਹਨ ਲੱਗਿਆ ਕੁਝ ਘਟਨਾਵਾਂ ਹੋਰ ਪਾ ਦਿੰਦਾ ਹਾਂ। ਕਦੇ ਅੰਤ ਬਦਲ ਦਿੰਦਾ ਹਾਂ।ਕਹਾਣੀ ਲਿਖਣ ਤੋਂ ਪਹਿਲਾਂ ਸਿਰਲੇਖ ਮੈਂ ਕਦੀ ਨਹੀਂ ਰੱਖਦਾ। ਕਹਾਣੀ ਪੂਰੀ ਹੋਣ ਤੋਂ ਬਾਅਦ ਵੀ ਮੈਨੂੰ ਸਿਰਲੇਖ ਨਹੀਂ ਲੱਭਦਾ। ਬਹੁਤ ਥੋੜ੍ਹੀਆਂ ਕਹਾਣੀਆਂ ਦੇ ਸਿਰਲੇਖ ਮੈਂ ਰੱਖ ਹਨ। ਨਹੀਂ ਤਾਂ ਕੁਝ ਸਿਰਲੇਖ ਦੋਸਤਾਂ-ਮਿੱਤਰਾਂ ਨੇ ਰੱਖੇ ਹਨ, ਕੁਝ ਪ੍ਰੇਮ ਪ੍ਰਕਾਸ਼ ਨੇ। ਮੈਂ ਬਹੁਤੀਆਂ ਕਹਾਣੀਆਂ “ਮੈਂ” ਪਾਤਰ ਵਲੋਂ ਲਿਖੀਆਂ ਹਨ। ਜਿਹੜੀਆਂ ਵਧੇਰੇ ਔਰਤਾਂ ਹੁੰਦੀਆਂ ਹਨ। ਪ੍ਰੇਮ ਪ੍ਰਕਾਸ਼ ਦੇ ਕਹਿਣ ਵਾਂਗੂ ਅਰਧ ਨਾਰੀ ਸਵਰ ਮੇਰੇ ‘ਤੇ ਹਾਵੀ ਹੋ ਜਾਂਦਾ। ਪ੍ਰੇਮ ਪ੍ਰਕਾਸ਼ ਹੀ ਮੇਰੀ ਪਸੰਦ ਦਾ ਕਥਾਕਾਰ ਹੈ ਜਿਹਦਾ ਲਿਖਣ ਦਾ ਲਹਿਜਾ ਮੇਰੇ ਮੇਰੇ ਅਚੇਤ ਮਨ ‘ਚ ਪਿਆ ਹੈ। ਕਹਾਣੀ ਕਦੇ ਵੀ ਮੈਂ ਸਮਾਜ ਦੇ ਸੁਧਾਰ ਲਈ ਨਹੀਂ ਲਿਖੀ। ਕਹਾਣੀ ਮੈਂ ਬੰਦੇ-ਔਰਤ ਦੀ ਮਾਨਸਿਕਤਾ ਨੂੰ ਸਮਝਣ ਲਈ ਲਿਖਦਾ ਹਾਂ। ਨਾਅਰੇ ਵਾਲੀ ਕਹਾਣੀ ਜਾਂ ਸੰਦੇਸ਼ ਵਾਲੀ ਕਹਾਣੀ ਮੇਰੇ ਦਿਮਾਗ ‘ਚ ਅੜਦੀ ਨਹੀਂ। ਆਪਣੀ ਕਹਾਣੀ ਰਾਹੀਂ ਬੰਦੇ ਦੀਆਂ ਦੱਬੀਆਂ ਖਾਹਿਸ਼ਾਂ ਨੂੰ ਉਭਾਰਦਾ ਹਾਂ।