Friday, January 27, 2023
Punjabi Phulwari
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
Subscribe
No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
No Result
View All Result
Punjabi Phulwari
No Result
View All Result

ਕਾ. ਜਗਜੀਤ ਸਿੰਘ ਆਨੰਦ ਨਾਲ ਜੁੜੀਆਂ ਯਾਦਾਂ

PunjabiPhulwari by PunjabiPhulwari
October 9, 2021
Reading Time: 2 mins read
352 3
0
ਪੜ੍ਹਨ-ਯੋਗ ਪੁਸਤਕ ‘ਮੇਰੇ ਮੇਹਰਬਾਨ’
98
SHARES
515
VIEWS
Share on FacebookShare on TwitterShare on WhatsAppShare on Telegram

ਗੁਰਦੇਵ ਸਿੰਘ

ਕਾ. ਜਗਜੀਤ ਸਿੰਘ ਆਨੰਦ ਮੁੱਖ ਸੰਪਾਦਕ ਨਾਲ ਮੇਰੀ ਪਹਿਚਾਣ ਦਾ ਸਰੋਤ 1965 ‘ਚ ‘ਨਵਾਂ ਜ਼ਮਾਨਾ’ ਬਣਿਆ। ਜਨਤਾ ਹਾਈ ਸਕੂਲ ਭਕਨਾ (ਅੰਮ੍ਰਿਤਸਰ) 1960-62 ਦੇ ਅਧਿਆਪਨ ਕਾਲ ‘ਚ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਅਕਸਰ ਸਕੂਲ ‘ਚ ਗੇੜਾ ਮਾਰਨ ਕਾਰਨ ਮੈਂ ਭਾਵੇਂ ਸਟੇਜ ਤੇ ਬੋਲਣ ਤੋਂ ਲੈ ਕੇ ਮਾਰਕਸਿਜ਼ਮ ਦੀ ੳ, ਅ ਦੀ ਪਹੁਲ ਉਥੋਂ ਹੀ ਲਈ। ਪਰ ਸਮਾਜਵਾਦ ਦਾ ਅਸਲੀ ਰਾਹ ਦਰਸਾਵਾਂ ਨਵਾਂ ਜ਼ਮਾਨਾ ਹੀ ਬਣਿਆ।

ਕਾਮਰੇਡ ਜਗਜੀਤ ਸਿੰਘ ਆਨੰਦ ਨਵਾਂ ਜ਼ਮਾਨ ਦਾ ਦਫ਼ਤਰ ਵਿੱਚ।

27 ਮਈ 1965 ਨੂੰ ਪੰਜਾਬੀ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਸ . ਮਿਡਲ ਸਕੂਲ ਦੀਨਾ ਸਾਹਿਬ ਹੋਣ ਉਪਰੰਤ ਨਿਹਾਲ ਸਿੰਘ ਵਾਲਾ ਬਲਾਕ ਦੇ ਮੁਲਾਜ਼ਮਾਂ ਨੇ ਇਕੱਠੇ ਕਰ ਕੇ ਪੰਜਾਬ ਸ. ਸਫ਼ ਦਾ ਯੂਨਿਟ ਬਣਾ ਕੇ ਬੀ ਡੀ ਪੀ ਓ ਦਫ਼ਤਰ ਦੇ ਮੁਲਾਜ਼ਮ ਜਗਰਾਜ ਸਿੰਘ ਪੰਛੀ ਨੂੰ ਪ੍ਰਧਾਨ ਤੇ ਮੈਨੂੰ ਸਕੱਤਰ ਚੁਣ ਲਿਆ ਸੀ। ਨਵਾਂ ਜ਼ਮਾਨਾ `ਚ ਮੁਲਾਜ਼ਮਾਂ ਅਤੇ ਕਿਰਤੀ ਵਰਗ ਦੀਆਂ ਖ਼ਬਰਾਂ ਛਪਣ ਕਾਰਨ ਮੁਲਾਜ਼ਮ ਨਵਾਂ ਜ਼ਮਾਨਾਂ ਨੂੰ ਆਪਣਾ ਹਮਦਰਦ ਅਖਬਾਰ ਸਮਝਣ ਲੱਗ ਪਏ ਸਨ। ਕਾ. ਜਗਜੀਤ ਸਿੰਘ ਆਨੰਦ ਦੇ ਸੰਪਾਦਕੀ ਤੇ ਆਰਟੀਕਲ ਬੜੇ ਉਸਾਰੂ ਤੇ ਸੇਧ ਦੇਣ ਵਾਲੇ ਹੁੰਦੇ ਸਨ।

ਵਿਚਾਰਾਂ ਦੀ ਪ੍ਰਪੱਕਤਾ ਲਈ ਉੱਤ ਪ੍ਰੀਤਮ ਸਿੰਘ ਢਿੱਲ ਤੇ ਗੌ. ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਸਾਥੀ ਸੰਤੋਖ ਸਿੰਘ ਬਿਲਾਸਪੁਰੀ ਨੇ ਭਾਰਤੀ ਕਮਿਊਨਿਸਟ ਪਾਰਟੀ ਦਾ ਸਪੈਸ਼ਲ ਯੂਨਿਟ ਖੜ੍ਹਾ ਕਰ ਕੇ ਹਰ ਮਹੀਨੇ ਸਾਡੀ ਪੱਕੀ ਮੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ‘ਚ ਵਿਧਾਇਕ ਕਾ, ਗੁਰਬਖਸ਼ ਸਿੰਘ ਧੂੜਕੋਟ ਰਣਸੀਂਹ, ਨਛੱਤਰ ਸਿੰਘ ਧਾਲੀਵਾਲ ਬੱਧਨੀ ਖੁਰਦ, ਗਿਆਨੀ ਭਾਗ ਸਿੰਘ ਭਾਈਰੂਪਾ ਤੇ ਕਦੇ ਚੰਡੀਗੜ੍ਹੋਂ ਪੰਜਾਬ ਦੇ ਪ੍ਰਸਿੱਧ ਟ੍ਰੇਡ ਯੂਨੀਅਨ ਲਹਿਰ ਦੇ ਆਗੂ ਕਾ. ਮਦਨ ਲਾਲ ਦੀਦੀ ਜੀ ਮਾਰਕਸੀ ਫਲਸਫੇ ਤੇ ਸਾਰੀ ਰਾਤ ਸਟੱਡੀ ਸਰਕਲ ਲਾਉਂਦੇ ਰਹਿੰਦੇ। ਅੱਗੋਂ ਉਹ ਸਾਡਾ ਜੁੱਗ, ਨਵਾਂ ਜਮਾਨਾ, ਨਿਊ ਏਜ ਅਤੇ ਮਾਰਕਸੀ ਫਲਸਫੇ ਨਾਲ ਸੰਬੰਧਤ ਕਿਤਾਬਾਂ ਪੜ੍ਹਨ ਲਈ ਸਮਝਾਉਂਦੇ ਰਹਿੰਦੇ ਸਨ।

ਮੁਲਾਜ਼ਮ ਫਰੰਟ ਤੇ ਮੇਰਾ ਪਲੇਠਾ ਆਰਟੀਕਲ ”ਇਹ ਸਾਡਾ ਜੀਵਨ” ਛਪਣ ਤੇ ਪਾਠਕਾਂ ਨੇ ਭਰਵਾਂ ਹੁੰਗਾਰਾ ਭਰਿਆ ਸੀ। ਉਥੋਂ ਉਤਸ਼ਾਹਿਤ ਹੁੰਦਿਆਂ ਚਲ ਸੋ ਚੱਲ। ਤਖਤੂਪੁਰਾ (ਮੋਗਾ) ਗੁਰੂਆਂ, ਪੀਰਾਂ ਤੇ ਤਪੀਆਂ ਦੀ ਧਰਤ ਹੁਣ ਕਰ ਕੇ ਇਥੇ ਹਰ ਸਾਲ ਮਾਘੀ ਦਾ ਤਿੰਨ ਦਿਨਾਂ ਮੇਲਾ ਲੱਗਦਾ ਹੈ। ਅਤੇ ਰਾਜਸੀ ਪਾਰਟੀਆਂ ਵੱਲੋਂ ਰਾਜਨੀਤਕ ਕਾਨਫ਼ਰੰਸਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। 14 ਜਨਵਰੀ 1966 ‘ਚ ਕਾ. ਜਗਜੀਤ ਸਿੰਘ ਆਨੰਦ ਅਤੇ ਉਰਮਿਲਾ ਆਨੰਦ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਏ ਸਨ। ਉਸ ਸਮੇਂ ਦੇ ਐਮ ਐਲ ਏ ਕਾ. ਗੁਰਬਖ਼ਸ਼ ਸਿੰਘ ਧੂੜਕੋਟ ਰਣਸੀਂਹ ਨੇ ਮੈਨੂੰ ਆਨੰਦ ਜੀ ਨਾਲ ਉਚੇਚਾ ਮਿਲਾਉਂਦਿਆਂ ਦੱਸਿਆ ਕਿ ਇਹ ਗਿਆਨੀ ਗੁਰਦੇਵ ਸਿੰਘ ਹਨ, ਜਿਨ੍ਹਾਂ ਦੇ ਆਰਟੀਕਲ ਨਵਾਂ ਜ਼ਮਾਨਾ ‘ਚ ਛਪਦੇ ਹਨ। ਉਤੋਂ ਉਤਸ਼ਾਹ ਵਧਾਉਂਦਿਆਂ ਅਨੰਦ ਜੀ ਦਾ ਕਹਿਣਾ ਸੀ ਕਿ ਤੁਹਾਡੇ ਆਰਟੀਕਲ ਪਾਰਟੀ ਪਾਲਸੀ ਦੇ ਮੇਚਵੇਂ ਤੇ ਉਤਮ ਹੁੰਦੇ ਹਨ। ਤੁਸੀਂ ਭੇਜਦੇ ਰਹੋ ਤੇ ਅਸੀਂ ਛਾਪਦੇ ਰਹਾਂਗੇ। ਉਹ ਮੈਂਨੂੰ ਇਉਂ ਮਿਲੇ ਜਿਵੇਂ ਮੈਂਨੂੰ ਬੜੀ ਦੇਰ ਤੋਂ ਜਾਣਦੇ ਹੋਣ। ਗੱਲਾਂ ਕਰਦਿਆਂ ਕਿੰਨੀ ਦਰ ਉਨ੍ਹਾਂ ਮੇਰਾ ਹੱਥ ਘੁੱਟੀ ਰੱਖਣ ਕਾਰਨ ਮੈਂ ਸਰੂਰਿਆ ਗਿਆ ਸਾਂ। ਜਗਜੀਤ ਸਿੰਘ ਆਨੰਦ ਜੀ ਦਾ ਦਰਮਿਆਨਾ ਕੱਦ, ਛਾਂਟਵਾਂ ਸਰੀਰ ਹਸੂੰ-ਹਸੂੰ ਕਰਦਾ ਚਿਹਰਾ ਤੇ ਸਿਰ ਤੇ ਸਜਾਈ ਪੋਚਵੀਂ ਪੱਗ, ਉੱਤੇ ਮਿਕਨਾਤੀਸੀ ਪ੍ਰਤਿਭਾ ਵੱਲੋਂ ਬੋਲਣ ਦੇ ਸਲੀਕ ਤੋਂ ਮੈਂ ਬੜਾ ਪ੍ਰਭਾਵਤ ਹੋਇਆ ਸਾਂ। ਪਿਛਲੇ 17 ਸਾਲਾਂ ਦੇ ਅਰਸੇ `ਚ ਮੈਂ ਅਨੇਕਾਂ ਫਰੰਟਾਂ ਤੇ ਸੈਂਕੜੇ ਆਰਟੀਕਲ ਲਿਖ ਜਿਸ ਦੀਆਂ ਕਈ ਕਈ ਕਿਸ਼ਤਾਂ ਵੀ ਛਪਦੀਆਂ ਰਹੀਆਂ।ਪ੍ਰਤੀਰੋਧ ‘ਚ ਵਿਰੋਧੀਆਂ ਵੱਲੋਂ ਲਿਖ ਆਰਟੀਕਲਾਂ ਦਾ ਮੇਰੇ ਤੋਂ ਬੁਰਾ ਅਸਰ ਪੈਣ ਦੀ ਥਾਂ ਸਗੋਂ ਮੈਨੂੰ ਉਨ੍ਹਾਂ ਤੋਂ ਹੋਰ ਚੰਗਾ ਲਿਖਣ ਦਾ ਬਲ ਮਿਲਿਆ।

ਉਨ੍ਹੀਂ ਦਿਨੀਂ ਮੁਲਾਜ਼ਮ ਫਰੰਟ ਤੇ ਬੜੀ ਤੇਜ਼ੀ ਨਾਲ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਸਨ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਕਦੇ ਮੁਲਾਜ਼ਮ ਕਨਵੈਨਸ਼ਨ ਤੇ ਕਦੇ ਅਧਿਆਪਕਾਂ ਦੇ ਰੋਸ ਮੁਜ਼ਾਹਰੇ ਹੁੰਦੇ ਰਹਿੰਦੇ ਸਨ। ਜਦੋਂ ਵੀ ਜਲੰਧਰ ਜਾਣਾ ਕਾ. ਆਨੰਦ ਜੀ, ਕ੍ਰਿਸ਼ਨ ਭਾਰਦਵਾਜ, ਸਾਥੀ ਬਨੂਆਣਾ, ਬਲਜੀਤ ਪਨੂੰ, ਮਨੋਹਰ ਲਾਲ ਤੇ ਹੋਰ ਸੰਪਾਦਕੀ ਅਮਲੇ ਨੂੰ ਬਿਨਾਂ ਮਿਲੇ ਵਾਪਸ ਨਾ ਆਉਣਾ। ਸਭਨਾਂ ਵੱਲੋਂ ਮਿਲਦੇ ਪਿਆਰ ਤੇ ਸਤਿਕਾਰ ਕਾਰਨ ਕਈ ਦਿਨ ਖੁਸ਼ੀ ਦੀ ਵਰਖਾ ਹੁੰਦੀ ਰਹਿੰਦੀ। ਅੱਜਕੱਲ੍ਹ ਆਨੰਦ ਜੀ ਦਫਤਰ ਨਹੀਂ ਆਉਂਦੇ, ਪ੍ਰੰਤੂ ਮੈਨੂੰ ਉਨੀਂ ਦੇਰ ਚੈਨ ਨਹੀਂ ਮਿਲਦੀ ਜਦ ਤੱਕ 230 ਮਾਡਲ ਟਾਊਨ ਜਾ ਕੇ ਸਿਆਸਤ ਦੇ ਇਸ ਸ਼ਾਹ ਅਸਵਾਰ ਨੂੰ ਮਿਲ ਨਾ ਲਵਾਂ। ਉਤੋਂ ਜਿਸ ਚੀਜ਼ ਦਾ ਵੇਲਾ ਹੋਵੇ, ਉਹ ਬਿਨਾ ਖਾਧਿਆਂ ਪੀਤਿਆਂ ਵਾਪਸ ਨਹੀਂ ਮੁੜਨ ਦਿੰਦੇ। ਕਈ ਵਾਰ ਸਾਜਰ ਜਾਣ ਤੇ ਭੈਣ ਕਾ ਉਰਮਿਲਾ ਆਨੰਦ

ਜੀ ਨੇ ਆਪਣੇ ਹੱਥੀਂ ਬੜਾ ਸੁਆਦੀ ਤੇ ਗਰਮ ਬਰੇਕਫਾਸਟ ਤਿਆਰ ਕਰ ਕੇ ਕਾ. ਆਨੰਦ ਜੀ ਤੇ ਮੈਨੂੰ ਹੱਥੀਂ ਪਰੋਸਿਆ ਸੀ। ਜਿੱਥੋਂ ਆਨੰਦ ਪਰਵਾਰ ਦੇ ਮੋਹ ਤੇਹ ਦਾ ਪਤਾ ਲੱਗਦਾ ਹੈ।

ਨਵਾਂ ਜ਼ਮਾਨਾ ਨੂੰ ਚੱਲਦਾ ਰੱਖਣ ਲਈ ਉਹ ਕਿਹੜਾ ਸਾਧਨ ਹੈ, ਜੋ ਆਨੰਦ ਜੀ ਨੇ ਨਾ ਅਪਣਾਇਆ ਹੋਵੇ। ਬਿਲਡਿੰਗ ਨੂੰ ਨਵੀਂ ਸ਼ਕਲ ਦੇਣ ਤੋਂ ਲੈ ਕੇ ਆਰਥਿਕ ਬਿਹਤਰੀ ਲਈ ਕਾ. ਜਗਜੀਤ ਸਿੰਘ ਆਨੰਦ ਤੇ ਕਾ. ਉਰਮਿਲਾ ਆਨੰਦ ਵਿਦੇਸ਼ਾਂ ਚੋਂ ਵੀ ਫੰਡ ਲਿਆਉਂਦੇ ਰਹੇ। ਇੱਥੋਂ ਤੱਕ ਕਿ 1990 ਵਿੱਚ ਆਨੰਦ ਜੀ ਨੂੰ ਮਈ ਦਿਵਸ ਤੇ ਨਿਹਾਲ ਸਿੰਘ ਵਾਲਾ ਉਚੇਚਾ ਬੁਲਾਉਣ ਤੇ ਉਨ੍ਹਾਂ ਬਾਅਦ ‘ਚ ਮੀਟਿੰਗ ਲਾ ਕੇ ਨਵਾਂ ਜਮਾਨਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਸੀ। ਅਸੀਂ ਅਗਲੇ ਦਿਨ ਹੀ ਕਾ. ਸੁਖਦੇਵ ਸਿੰਘ, ਗਿਆਨੀ ਸੁਖਦੇਵ ਰਾਜ, ਗੁਰਦੇਵ ਸਿੰਘ ਕਿਰਤੀ ਅਤੇ ਲੇਖਕ ਨੇ ਫੰਡ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਫਲਾ ਵਧਦਾ ਗਿਆ ਜਿਸ ਵਿੱਚ ਕਾ. ਅਮੀ ਚੰਦ, ਕਾ. ਬਨਾਰਸੀ ਦਾਸ ਤੋਂ ਲੈ ਕੇ ਕਾ. ਸੱਗੜ ਸਿੰਘ ਵਿਧਾਇਕ ਵੀ ਪਿੱਛੇ ਨਾ ਰਹੇ। ਅਸੀਂ ਕੁਝ ਹੀ ਦਿਨਾਂ ‘ਚ 16,400 ਰੁਪਏ ਦੀ ਉਗਰਾਹੀ ਕਰ ਕੇ ਨਵਾਂ ਜਮਾਨਾਂ ਨੂੰ ਭੇਜ ਛੱਡੀ ਸੀ। ਬਾਕੀ ਜਲਦੀ ਹੀ ਭੇਜਣ ਦਾ ਵਾਅਦਾ ਕਰ ਲਿਆ ਸੀ। ਕਾ. ਕ੍ਰਿਸ਼ਨ ਭਾਰਦਵਾਜ ਜੀ ਨੇ ਖੁਸ਼ੀ ਦਾ ਇਜ਼ਹਾਰ ਇਉਂ ਕੀਤਾ ਅਖੇ ਨਿਹਾਲ ਸਿੰਘ ਵਾਲਾ ਤੋਂ ਨਵਾਂ ਜ਼ਮਾਨਾ ਦੀ ਲਾਟਰੀ ਨਿਕਲ ਆਈ ਹੈ। ਕਾ. ਆਨੰਦ ਜੀ ਵੱਲੋਂ ਸੱਜਣਾ ਸੁਨੇਹੀਆਂ ਦੇ ਨਾਮ ਕਾਲਮ ਹੇਠ ਨਿਹਾਲ ਸਿੰਘ ਵਾਲਾ ਦੇ ਸਾਥੀਆਂ ਦਾ ਪ੍ਰਸੰਸਾ ਯੋਗ ਉੱਦਮ ਦੇ ਕਾਲਮ ਹੇਠ 21.10.1990 ਨੂੰ ਨਵਾਂ ਜ਼ਮਾਨਾ ‘ਚ ਉਚੇਚਾ ਜ਼ਿਕਰ ਵੀ ਕੀਤਾ।

ਕਾ. ਆਨੰਦ ਜੀ ਵੱਲੋਂ ਚਮਨ ਲਾਲ ਐਡਵੋਕੇਟ ਪੱਤਰਕਾਰ ਦੇ ਸਮੇਂ ਸਪਲੀਮੈਂਟ ਕੱਢਣ ਲਈ ਕਹਿਣ ਤੇ ਮੈਂ ’ਤੇ ਚਮਨ ਲਾਲ ਐਡਵੋਕੇਟ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸੁਸਾਇਟੀਆਂ ਵੱਲੋਂ 38 ਹਜ਼ਾਰ ਦੇ ਇਸ਼ਤਿਹਾਰ ਦਿੱਤੇ ਬਤੌਰ ਕਮਿਸ਼ਨ ਕੋਈ ਕਟੌਤੀ ਵੀ ਨਾ ਕੀਤੀ। ਸਗੋਂ ਸਪਲੀਮੈਂਟ ਕੱਢਣ ਦਾ ਖਰਚਾ ਵੀ ਪੱਲਿਉਂ ਕੀਤਾ।

ਪੰਜਾਬ ਵਿੱਚ 1980 ‘ਚ ਕਾਲਾ ਦੌਰ ਸ਼ੁਰੂ ਹੋ ਚੁੱਕਿਆ ਸੀ। ਦਹਿਸ਼ਤ ਗਰਦੀ ‘ਤੋਂ ਡਰਦਿਆਂ ਅਖਬਾਰਾਂ ਨੇ ਆਪਣੀ ਪਾਲਸੀ ਬਦਲਦਿਆਂ ਅੱਤਵਾਦੀਆਂ ਦੀ ਥਾਂ ਖਾੜਕੂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਨਵਾਂ ਜ਼ਮਾਨਾ ਇੱਕੋ ਇੱਕ ਅਜਿਹਾ ਅਖਬਾਰ ਸੀ, ਜਿਸ ਨੇ ਅੱਤਵਾਦੀ ਹੀ ਲਿਖਿਆ ਅਤੇ ਦਹਿਸ਼ਤਗਰਦੀ ਦਾ ਵਿਰੋਧ ਵੀ ਕੀਤਾ।

ਨਿਹਾਲ ਸਿੰਘ ਵਾਲਾ ਕਮਿਊਨਿਸਟਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ 8 ਵਾਰ ਨਿਹਾਲ ਸਿੰਘ ਵਾਲਾ ਅਸੈਂਬਲੀ ਸੀਟ ਜਿੱਤੀ ਹੈ।

1962 ਦੀਆਂ ਇਲੈਕਸ਼ਨਾਂ ‘ਚ ਕਾ ਗੁਰਬਖ਼ਸ਼ ਸਿੰਘ ਧੂੜਕੋਟ ਰਣਸੀਂਹ, ਸ. ਬਸੰਤ ਸਿੰਘ ਕਾਂਗਰਸੀ ਉਮੀਦਵਾਰ ਮੋਗਾਂ ਨੂੰ ਹਰਾ ਕੇ ਚੋਣ ਜਿੱਤ ਗਏ ਸਨ। ਪ੍ਰੰਤੂ ਸਰਕਾਰ ਨੇ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ ਵਾਂਗ, ਹਲਕੇ ਦੇ ਖੋਬ ਪੱਖੀ 24 ਅਧਿਆਪਕਾਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਅਤੇ ਵੱਡੀ ਗਿਣਤੀ ‘ਚ ਬਦਲ ਦਿੱਤੇ ਸਨ। ਜਿਸ ਦਾ ਅਖ਼ਬਾਰਾਂ ਵਿੱਚ ਬਹੁਤ ਭੜਥੂ ਪਿਆ ਸੀ। ਜਗਜੀਤ ਸਿੰਘ ਆਨੰਦ ਵੱਲੋਂ ਨਵਾਂ ਜ਼ਮਾਨਾ ‘ਚ ਵਿਸ਼ੇਸ਼ ਸੰਪਾਦਕੀ ਲੱਗਾ ਸੀ।

ਅਲੱਗ ਅਲੱਗ ਸਮਿਆਂ ਵਿੱਚ ਕਾਮਰੇਡ ਆਨੰਦ

ਮਾਸਟਰ ਲਾਲ ਸਿੰਘ ਢਿੱਲੋਂ ਤਖਾਣਵੱਧ, ਕਹਾਣੀਕਾਰ ਅਜੀਤ ਪੱਤੋ ਅਤੇ ਹਰਦਿੱਤ ਸਿੰਘ ਹੁਰਾਂ ਬੜੀ ਲੰਮੀ ਜਦੋਂ ਜਹਿਦ ਬਾਅਦ ਹਾਈ ਕੋਰਟ ਤੋਂ ਨਿਜਾਤ ਪਾਈ ਸੀ। ਕੋਰਟ ਨੇ ਇਤਿਹਾਸਕ ਫੈਸਲੇ ‘ਚ ਕਿਹਾ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਸਿਆਸੀ ਅਧਾਰਤ ਤੇ ਬਰਤਰਫ਼ ਨਹੀਂ ਕੀਤਾ ਜਾ ਸਕਦਾ।

1967 ਦੀਆਂ ਚੋਣਾਂ ‘ਚ ਰਿਜਰਵ ਸੀਟ ਨਿਹਾਲ ਸਿੰਘ ਵਾਲਾ ਤੋਂ ਕਾ. ਮੁਨਸ਼ਾ ਸਿੰਘ ਚੋਣ ਜਿੱਤੇ ਸਨ ਪ੍ਰੰਤੂ ਕੁਝ ਸਮੇਂ ਬਾਅਦ ਲਛਮਣ ਸਿੰਘ ਗਿੱਲ ਨੇ ਅਕਾਲੀ ਦਲ ਦੇ 17 ਵਿਧਾਇਕਾਂ ਨਾਲ ਮਿਲ ਕੇ ਸਰਕਾਰ ਤੋੜ ਦਿੱਤੀ। ਗਿੱਲ ਸਾਹਿਬ ਨੂੰ ਕਾ. ਮੁਨਸ਼ਾ ਸਿੰਘ ਨੂੰ 1 ਲੱਖ ਰੁਪਏ ਦਾ ਲਾਲਚ ਦੇ ਕੇ ਹਮਾਇਤ ਮੰਗੀ ਸੀ। ਪ੍ਰੰਤੂ ਉਨ੍ਹਾਂ ਸਾਫ ਇਨਕਾਰ ਕਰ ਕੇ ਪਾਰਟੀ ਦੀ ਸ਼ਾਨ ‘ਚ ਵਾਧਾ ਕੀਤਾ ਜਿਸ ਦਾ ਕਾ. ਜਗਜੀਤ ਸਿੰਘ ਆਨੰਦ ਨੇ ਨਵਾਂ ਜ਼ਮਾਨਾ ‘ਚ ਉਚੇਚਾ ਜ਼ਿਕਰ ਕੀਤਾ ਸੀ।

1972 ਤੋਂ 1977 ਤੱਕ ਤੇ 6 ਜੂਨ 1983 ਦੋ ਵਾਰ ਕਾ. ਸੰਗੜ ਸਿੰਘ ਰੌਤਾਂ ਵਿਧਾਇਕ ਚੁਣੇ ਗਏ ਸਨ। ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਲੋਕਤੰਤਰ ਦੀ ਬਹਾਲੀ ਲਈ ਹੋਈਆਂ ਚੋਣਾਂ ‘ਚ ਭਾਰਤੀ ਕਮਿਊਨਿਸਟ ਪਾਰਟੀ ਉਮੀਦਵਾਰ ਕਾ. ਅਜੈਬ ਸਿੰਘ ਰੋਤਾਂ ਬਹੁਜਨ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਗਏ ਸਨ। ਉਸ ਸਮੇਂ ਦਹਿਸ਼ਤ ਗਰਦੀ ਕਾਰਨ ਸ਼੍ਰੋਮਣੀ ਅਕਾਲੀ ਦਲ ‘ ਬਾਈਕਾਟ ਕੀਤਾ ਹੋਇਆ ਸੀ। ਕਾ. ਅਜੈਬ ਸਿੰਘ ਰੌਤਾਂ 1997 ਦੀਆਂ ਚੋਣਾਂ ‘ਚ ਜਥੇਦਾਰ ਜ਼ੌਰਾ ਸਿੰਘ ਨੂੰ ਹਰਾ ਕੇ ਦੂਜੀ ਵਾਰ ਮੁੜ ਵਿਧਾਇਕ ਚੁਣ ਗਏ ਸਨ। ਕਾ. ਜਗਜੀਤ ਸਿੰਘ ਆਨੰਦ ਇਲੈਕਸ਼ਨਾਂ ‘ਚ ਤਾਂ ਬਾਅਦ ਵੀ ਹਲਕੇ ‘ਚ ਆਦਰ ਸਤਿਕਾਰ ਹੋਣ ਕਾਰਨ ਅਕਸਰ ਆਉਂਦੇ ਜਾਂਦੇ ਰਹੇ।

ਕਾ. ਆਨੰਦ ਜੀ ਜਦੋਂ 1974 ‘ਚ ਰਾਜ ਸਭਾ ਦੇ ਮੈਂਬਰ ਬਣੇ, ਮੇਰੇ ਵੱਲੋਂ ਵਧਾਈ ਪੱਤਰ ਲਿਖਣ ਤੇ ਅੱਗੇ ਉਹ ਮੈਨੂੰ ਮੋੜ ਧੰਨਵਾਦੀ ਪੱਤਰ ਲਿਖਣੋਂ ਨਾ ਖੁੰਜੇ। ਜਿਸ ਕਾਰਨ ਉਨ੍ਹਾਂ ਪ੍ਰਤੀ ਸਤਿਕਾਰ ਵਧਣਾ ਇੱਕ ਸੁਭਾਵਕ ਅਮਲ ਸੀ। ਮੈਂ ਸਪੱਸ਼ਟ ਕਹਿ ਸਕਦਾ ਹਾਂ ਕਿ ਜੇਕਰ ਨਵਾਂ ਜ਼ਮਾਨਾ ਮੇਰੀ ਪਛਾਣ ਨਾ ਬਣਾਉਂਦਾ ਤਾਂ ਗਿ ਗੁਰਦੇਵ ਸਿੰਘ ਨੂੰ ਕੋਈ ਜਾਣਦਾ ਨਾ ਹੁੰਦਾ। ਜਿਨ੍ਹਾਂ ਪੁਜੀਸ਼ਨਾਂ ਤੇ ਮੈਂ ਹੁਣ ਹਾਂ, ਸ਼ਾਇਦ ਨਾ ਹੁੰਦਾ। ਉਦੋਂ ਤੋਂ ਘੁੱਟ ਕੇ ਫੜੀ ਮੇਰੀ ਬਾਂਹ, ਨਵਾਂ ਜ਼ਮਾਨਾ ਨੇ ਅੱਜ ਤੱਕ ਨਹੀਂ ਛੱਡੀ।

ਮੈਂ 18 ਸਾਲ ਭਾਰਤੀ ਕਮਿਊਨਿਸਟ ਪਾਰਟੀ ਦੀ ਸਟੇਟ ਕੌਂਸਲ ਦਾ ਮੈਂਬਰ ਵੀ ਰਿਹਾ, ਅਤੇ ਜ਼ਿਲ੍ਹਾ ਮੋਗਾ ਦਾ ਪਾਰਟੀ ਸਕੱਤਰ ਵੀ। ਅਤੇ 2003 ਤੋਂ ਪੰਜਾਬ ਕਿਸਾਨ ਸਭਾ ਦਾ ਸੂਬਾਈ ਮੀਤ ਪ੍ਰਧਾਨ ਵੀ ਅਤੇ ਕੁਲ ਹਿੰਦ ਕਿਸਾਨ ਸਭਾ ਦਾ ਕੌਮੀ ਕੌਂਸਲ ਮੈਂਬਰ ਵੀ ਤੁਰਿਆ ਆ ਰਿਹਾ ਹਾਂ। ਕਾ. ਆਨੰਦ ਜੀ ਪਾਰਟੀ ਦੀਆਂ ਸਟੇਟ ਕੌਂਸਲ ਮੀਟਿੰਗਾਂ ‘ਚ ਪੇਸ਼ ਕੀਤੇ ਡਾਕੂਮੈਂਟ ਤੇ ਕਈ ਵਾਰ ਵਿਰੋਧ ‘ਚ ਦਲੀਲਾਂ ਵੀ ਦੇ ਦਿੰਦੇ ਸਨ। ਪਰ ਮੰਨਦੇ ਉਹ, ਜੋ ਪਾਰਟੀ ਫੈਸਲਾ ਹੁੰਦਾ, ਉਹ ਜਮਹੂਰੀ ਕੇਂਦਰੀ ਵਾਦ ਤੇ ਸਦਾ ਪਹਿਰਾ ਦਿੰਦੇ ਰਹੇ। ਬਹਿਸਾਂ `ਚ ਇਹਨਾਂ ਕਦੇ ਠਰ੍ਹਮਾ ਨਾ ਛੱਡਿਆ। ਇਹਨਾਂ ਵੱਲੋਂ ਕੀਤੀਆਂ ਬਹਿਸਾਂ ਤੋਂ ਮੈਂ ਬਹੁਤ ਪ੍ਰਭਾਵਤ ਹੁੰਦਾ ਰਿਹਾ, ਜਿੰਨ੍ਹਾ ਮੇਰੇ ਜਿਹਨ ‘ਚ ਡੂੰਘੀ ਛਾਪ ਛੱਡੀ, ਜੋ ਹੁਣ ਤੱਕ ਹੈ।

ਕਾ. ਵੀਰ ਸਿੰਘ ਸਰਪੰਚ ਰਾਉਕੇ ਕਲਾਂ ਆਨੰਦ ਜੀ ਦੇ ਤੇ ਮੇਰੇ ਸਾਂਝੇ ਮਿੱਤਰ ਹਨ। ਅੱਤਵਾਦ ਦੇ ਕਾਲੇ ਦੌਰ ‘ਚ ਉਨ੍ਹਾਂ ਦੇ ਛੋਟੇ ਭਰਾਤਾ ਰਣਧੀਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ। ਉਹ ਜ਼ਿਲ੍ਹਾ ਫਰੀਦਕੋਟ ਦੇ ਪਹਿਲੇ ਸ਼ਹੀਦ ਜਾਣੇ ਜਾਂਦੇ ਹਨ। ਸਵੈ ਰੱਖਿਆ ਲਈ ਆਪਣੇ ਘਰ ਦੀ ਛੱਤ ਤੇ ਮੋਰਚਾ ਬਣਾ ਕੇ ਰਹਿਣਾ ਪਿਆ। ਪ੍ਰੰਤੂ ਅਮਨ ਬਹਾਲੀ ਉਪਰੰਤ ਕਿਸੇ ਵਿਰੋਧੀ ਨੇ ਉਨ੍ਹਾਂ ਕੋਲ ਏ ਕੇ ਸੰਤਾਲੀ ਹਥਿਆਰ ਹੋਣ ਦੀ ਝੂਠੀ ਸ਼ਿਕਾਇਤ ਕਰ ਦਿੱਤੀ ਸੀ। ਮੇਰੇ ਵੱਲੋਂ ਆਨੰਦ ਜੀ ਨੂੰ ਫ਼ੋਨ ਲਾਉਣ ਤੇ ਉਨ੍ਹਾਂ ਫੋਰੀ ਸੰਬੰਧਤ ਉੱਚ ਅਧਿਕਾਰੀਆਂ ਨੂੰ ਸਫਾਈ ਦੇਣ ‘ਚ ਢਿੱਲ ਨਾ ਕੀਤੀ।

ਮੈਂ ਤੇ ਆਨੰਦ ਜੀ ਇੱਕ ਦੂਜੇ ਦੇ ਵਿਸ਼ਵਾਸੀ ਹਾਂ। 2003 ‘ਚ ਨਿਹਾਲ ਸਿੰਘ ਵਾਲਾ ਦੀ ਸੂਬਾਈ ਕਿਸਾਨ ਕਾਨਫਰੰਸ ‘ਚ ਹਿੱਸਾ ਲੈਣ ਲਈ ਆਉਣ ਤੇ, ਉਨ੍ਹਾਂ ਆਪਣੀ ਮੂੰਹ ਬੋਲੀ ਖੰਨੇ ਵਾਲੀ ਭੈਣ ਦੀ ਬੇਟੀ ਦਾ ਰਿਸ਼ਤਾ ਕਰਨ ਸਮੇਂ, ਲੁਧਿਆਣੇ ਵਾਲੀ ਦੂਜੀ ਪਾਰਟੀ ਮੇਰੀ ਜਾਣੂ ਸੀ, ਮੇਰੇ ਵੱਲੋਂ ਤਸੱਲੀ ਦੇਣ ਤੇ ਉਨ੍ਹਾਂ ਰਿਸ਼ਤਾ ਪੱਕਾ ਕਰਨ ਦਿੱਤਾ ਸੀ। ਖੰਨੇ ਵਾਲੀ ਭੈਣ ਵੱਲੋਂ ਸਤਿਕਾਰ ਵਜੋਂ ਮੈਨੂੰ ਸਪੈਸ਼ਲ ਸੱਦਾ ਦੇਣ ਤੇ ਮੈਂ ਤੇ ਮੇਰੀ ਪਤਨੀ ਨੇ ਸ਼ਿਰਕਤ ਕੀਤੀ ਸੀ। ਅਤੇ ਕਾ. ਜਗਜੀਤ ਸਿੰਘ ਨਾਲ ਇਕੱਠਿਆਂ ਖਾਣਾ-ਖਾਣ ਦੀ ਖੁਸ਼ੀ ਵੀ ਪ੍ਰਾਪਤ ਕੀਤੀ।

ਜਦੋਂ ਵੀ ਕਾ ਆਨੰਦ ਜੀ ਨਿਹਾਲ ਸਿੰਘ ਵਾਲਾ ਆਉਂਦੇ, ਉਹ ਮੇਰੇ ਸੰਗ ਖਾਣਾ ਖਾਣ ਦੀ ਖੁਸ਼ੀ ਦਿੰਦੇ ਰਹੇ। ਕਈ ਵਾਰ ਨਿੱਕੀਆਂ ਗੱਲਾਂ ਅਮੁੱਲ ਹੋ ਨਿੱਬੜਦੀਆਂ ਹਨ। ਖਾਣਾ ਖਾਦਿਆਂ ਘਰ ‘ਚ ਬਣੀ ਹਰ ਚੀਜ਼ ਦੀ ਪ੍ਰਸੰਸਾ ਕਰਨ ਨਹੀਂ ਖੁੰਝਦੇ। ਇਸ ਤਰ੍ਹਾਂ ਜਿੱਥੇ ਮੇਜ਼ਬਾਨ ਨੂੰ ਖੁਸ਼ੀ ਮਿਲਦੀ ਹੈ ਉੱਥੇ ਤਰੀਮਤਾਂ ਵੀ ਖੁਸ਼ ਹੁੰਦੀਆਂ ਹਨ।

ਕਾ. ਆਨੰਦ ਜੀ ਨਾਲ ਮਰੀਆਂ ਬੇਸ਼ਕੀਮਤੀ ਯਾਦਾਂ ਜੁੜੀਆਂ ਹੋਈਆਂ ਹਨ। ਕਾ. ਆਨੰਦ ਜੀ ਵੱਲੋਂ ਲਿਖੀਆਂ ਚਿੱਠੀਆਂ ਦਾ ਕੀਮਤੀ ਖਜ਼ਾਨਾ ਮੈਂ ਅਜੇ ਤੱਕ ਸਾਂਭ ਰੱਖਿਆ ਹੈ। ਜਿੱਥੇ ਉਨ੍ਹਾਂ ਦੀ ਵਡੱਪਣ ਤੇ ਸੰਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ। ਮਿੱਤਰ ਆਪਣੇ ਮਿੱਤਰਾਂ ਦੀ ਸ਼ਖਸੀਅਤ ਘੜਨ ‘ਚ ਸਹਾਈ ਹੁੰਦੇ ਹਨ। ਜੋ ਮੈਂ ਤਾਂ ਕੀ ਸਭ ਇੱਕ ਦੂਜੇ ਤੋਂ ਸੁਭਾਵਕ ਗ੍ਰਹਿਣ ਕਰਦੇ ਹਨ। ਮਿੱਤਰਤਾ, ਪਿਆਰ, ਵਫ਼ਾਦਾਰੀ ਤੇ ਵਿਚਾਰਾਂ ਦੀ ਸਾਂਝ ਆਧਾਰਿਤ ਹੁੰਦੀ ਹੈ। ਅਮੀਰੀ, ਗਰੀਬੀ, ਜਾਤ-ਪਾਤ ਦੇ ਬੰਧਨਾਂ ਤੋਂ ਕੋਹਾਂ ਦੂਰ, ਵਿਸ਼ਵਾਸ ਤੇ ਟਿਕੀ ਹੁੰਦੀ ਹੈ। ਦੋਸਤਾਂ ‘ਚ ਅਜਿਹੀ ਤਾਕਤ ਹੁੰਦੀ ਹੈ, ਜਿਨ੍ਹਾਂ ਦੀ ਹੱਲਾਸ਼ੇਰੀ ਪਿਆਰ ਤੇ ਨਿੱਘ ਨਾਲ ਕਠਿਨ ਤੋਂ ਕਠਿਨ ਕੰਮ ਵੀ ਸੰਭਵ ‘ਚ ਬਦਲ ਜਾਂਦੇ ਹਨ। ਕਾ. ਆਨੰਦ ਜੀ ਦੀ ਸ਼ਖਸੀਅਤ ਚੋਂ ਗੁਣਾਂ ਦੀ ਪੂੰਜੀ ਲੱਭਦੀ ਹੈ ਬਿਸ਼ਰਤੇ ਕਿ ਲੱਭਣ ਖੋਜਣ ਦੀ ਅੱਖ ਰੱਖਦਾ ਹੋਵੇ। ਆਨੰਦ ਜੀ ’ਚ ਸਿਫਤ ਹੈ ਕਿ ਉਨ੍ਹਾਂ ਵੱਲੋਂ ਕਿਸੇ ਦੇ ਕੀਤੇ ਕੰਮ ਨੂੰ ਊਣਾ ਕਰ ਕੇ ਦੱਸਣ ਦੀ ਥਾਂ ਸਗੋਂ ਸਵਾਇਆ ਦੱਸਣ ਕਾਰਨ, ਉਤਸ਼ਾਹ ਮੱਠਾ ਨਹੀਂ ਹੁੰਦਾ।

ਮਾਂ ਬੋਲੀ ਨੂੰ ਇਹ ਬਹੁਤ ਪਿਆਰਦੇ ਵੀ ਹਨ ਤੇ ਪਕੜ ਵੀ ਰੱਖਦੇ ਹਨ। ਇਹਨਾਂ ਦੀ ਵਾਰਤਕ ‘ਚ ਕਵਿਤਾ ਵਰਗੀ ਰਵਾਨੀ ਤੇ ਰਸ ਹੋਣ ਕਾਰਨ, ਅਕਵਾਂ ਤੇ ਥਕੇਵਾਂ ਮਹਿਸੂਸ ਨਹੀਂ ਹੁੰਦਾ। ਪੰਜਾਬੀ ਸਾਹਿਤ ‘ਚ ਨਵੇਂ ਸ਼ਬਦ ਘਾੜੇ ਵਜੋਂ ਇਹਨਾਂ ਦੀ ਵਿਸ਼ੇਸ਼ ਥਾਂ ਹੈ।

ਕਾ. ਆਨੰਦ ਜੀ ਨਵਾਂ ਜ਼ਮਾਨਾ ਦੇ ਲੰਮੇ ਸਮੇਂ ਤੋਂ ਮੁੱਖ ਸੰਪਾਦਕ ਹਨ। ਅਖਬਾਰ ਦੀ ਬਿਹਤਰੀ ਲਈ ਵਕਤਨ-ਬਵਕਤਨ ਨਵਾਂ ਜ਼ਮਾਨਾ ਅਖ਼ਬਾਰ ਲਈ ਘਾਲਣਾ ਘਾਲਣ ਤੋਂ ਵੀ ਪਿੱਛੇ ਨਹੀਂ ਹਟੇ। ਕਲਮ ਦੇ ਧਨੀ ਹੋਣ ਕਾਰਨ ਕਾ. ਆਨੰਦ ਜੀ ਨੂੰ ਆਪਣੇ ਸਮੇਂ ‘ਚ ਗੌਲਣ ਯੋਗ, ਸੰਭਾਲਣ ਯੋਗ ਵਡਮੁੱਲੇ ਸੰਪਾਦਕੀ ਲਿਖਣ ਦਾ ਮਾਣ ਜਾਂਦਾ ਹੈ।

ਕਾ.ਜਗਜੀਤ ਸਿੰਘ ਆਨੰਦ ਆਪਣੇ ਸਮੇਂ ‘ਚ ਸੈਂਟਰ ਦੇ ਵੱਡੇ ਆਗੂਆਂ ‘ਚੋਂ ਇੱਕ ਰਹੇ ਹਨ। ਇਹਨਾਂ ਨੇ ਆਪਣੇ ਜੀਵਨ ਦਾ ਬਹੁਤ ਵੱਡਾ ਹਿੱਸਾ ਜੇਲ੍ਹ ‘ਚ ਗੁਜਰਿਆ ਵਿਦਿਆਰਥੀ ਜੀਵਨ ਤੋਂ ਲੈ ਕੇ ਪਾਰਟੀ ਜੀਵਨ ਤੱਕ ਸਵਾ ਮਹੀਨ ਅਤੇ ਪੰਜ ਵਾਰ ਟੁਟਵੀਆਂ ਜੇਲ੍ਹਾਂ ‘ਚ ਹੰਢਾਇਆ ਅਤੇ ਗੁਪਤਵਾਸ ਵੱਖਰੇ ਕੱਟੇ ਜੋ ਜ਼ਿੰਦਗੀ ਦਾ ਅਹਿਮ ਕਾਲ ਬਣਦਾ ਹੈ।

ਗੁਰਦਾਸਪੁਰ ਜੇਲ੍ਹ ਨੂੰ ਛੱਡ ਕੇ ਸਮੇਤ ਹਰਿਆਣਾ ਪੰਜਾਬ ਦੀਆਂ ਹਵਾਲਾਤਾਂ ਤੋਂ ਲੈ ਕੇ ਜੇਲ੍ਹਾਂ ਕੱਟੀਆਂ। ਜਿਨ੍ਹਾਂ ਦਾ ਇੱਥੇ ਜ਼ਿਕਰ ਕਰਨਾ ਸੰਭਵ ਨਹੀਂ। ਜਿੱਥੇ ਇਨ੍ਹਾਂ ਜੇਲ੍ਹਾਂ ਦੇ ਸਫਰ ਤੋਂ ਤਜਰਬੇ ਹਾਸਲ ਕੀਤੇ, ਉੱਥੇ ਗੁਪਤਵਾਸ ਦੇ ਜੀਵਨ ਤੇ ਗਿਆਨ ਵੀ ਹਾਸਲ ਕੀਤਾ। ਅਤੇ ਭੁੱਖ ਹੜਤਾਲਾਂ ਦੇ ਤਸੀਹੇ ਵੀ ਝੱਲੇ। ਇਨ੍ਹਾਂ ਵੱਲੋਂ ਆਪਣੇ
ਜੀਵਨ ਦਾ ਇੱਕ ਇੱਕ ਪਲ ਇਨਕਲਾਬ ਲਈ ਲੜ ਰਹੀ ਕਿਰਤ ਦੀ ਧਿਰ ਦੇ ਲੇਖੇ ਲਾਉਣ ਦੀਆਂ ਬਾਤਾਂ ਦੀ ਇੱਕ ਲੰਬੀ ਕਹਾਣੀ ਹੈ।

ਕਾ. ਆਨੰਦ ਜੀ ਜਿੱਥੇ ਸਪੱਸ਼ਟ ਵਾਦੀ ਤੇ ਸੱਚ ‘ਤੇ ਪਹਿਰਾ ਦੇਣ ਵਾਲੇ ਹਨ, ਉਥੋਂ ਉਹ ਆਪਣੀਆਂ ਭੁੱਲਾਂ ਨੂੰ ਸਵਿਕਾਰਨ ‘ਚ ਵੀ ਸੰਕਚ ਨਹੀਂ ਕਰਦੇ।

ਸੋਸ਼ਲਿਜ਼ਮ ਲਹਿਰ ਨੂੰ ਪ੍ਰਣਾਏ ਕਾ ਆਨੰਦ ਜੀ ਦਾ ਜੀਵਨ ਖੁੱਲ੍ਹੀ ਕਿਤਾਬ ਵਰਗਾ ਹੈ। ਜਿਸ ਦਾ ਹਰ ਵਰਕਾ ਸੁਨਹਿਰੀ ਅੱਖਰਾਂ ‘ਚ ਲਿਖਿਆ ਮਿਲਦਾ ਹੈ, ਜਿੱਥੇ ਇਹਨਾਂ ਦੀ ਰਾਜਨੀਤਕ ਖੇਤਰ ‘ਚ ਵਿਸ਼ੇਸ਼ ਥਾਂ ਲੱਭਦੀ ਹੈ ਉਥੇ ਸਮਾਜਿਕ ਸੱਭਿਆਚਾਰਕ, ਭਾਸ਼ਾ ਅਤੇ ਸਾਹਿਤ ‘ਚ ਮੱਹਤਵਪੂਰਨ ਥਾਂ ਰੱਖਦੇ ਹਨ। ਆਪਣੀ ਜ਼ਿਦਗੀ ਦਾ ਇੱਕ-ਇੱਕ ਪੱਲ ਲੋਕਾਂ ਦੇ ਲੇਖੇ ਲਾਇਆ।
ਸ਼ਾਲਾ। ਦੇਸ਼ ਭਗਤ ਸਾਡਾ ਕਾ. ਜਗਜੀਤ ਆਨੰਦ ਲੰਮੇਰੀ ਉਮਰ ਭੋਗਦੇ ਹੋਏ ਅਗੇਰੇ ਵੱਧਦਾ ਰਹੇ।

Tags: editor nawan zamanajagjit singh anandpunjabi journalistwetren journalist jagjit singh anandਕਾਮਰੇਡ ਜਗਜੀਤ ਸਿੰਘ ਆਨੰਦਗੁਰਦੇਵ ਸਿੰਘਜਗਜੀਤ ਸਿੰਘ ਆਨੰਦਨਵਾਂ ਜ਼ਮਾਨਾ
Share39Tweet25SendShare
PunjabiPhulwari

PunjabiPhulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।ਰਚਨਾਵਾਂ ਇਸ ਪਤੇ ’ਤੇ ਭੇਜੋ : punjabiphulwariindia@gmail.com

Related Posts

ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

May 14, 2022
ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

March 28, 2022
‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

March 3, 2022

ਗ਼ਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ

ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

ਕਮਾਲ ਅਮਰੋਹੀ ਦੀ ਭਾਸ਼ਾ ਅਤੇ ਤਹਿਜ਼ੀਬ ਦੀ ਗੱਲ

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ਰਚਨਾਵਾਂ ਇਸ ਪਤੇ ’ਤੇ ਭੇਜੋ :

punjabiphulwariindia@gmail.com

  • ਸਨਮਾਨ
  • ਕਵੀ ਦਰਬਾਰ
  • ਸੈਮੀਨਾਰ
  • ਪੁਸਤਕ ਰਿਲੀਜ਼
  • ਸਾਹਿਤਕ ਪੌਡਕਾਸਟ
  • ਕਾਰਜ
  • ਵਰਕਸ਼ਾਪਸ
  • ਅਕਾਦਮਿਕ ਕੰਮ
  • ਖੋਜ
  • ਲਾਇਬ੍ਰੇਰੀ
  • ਲੇਖਕ
  • ਖੋਜਾਰਥੀ
  • ਅਨੁਵਾਦਕ
  • ਸਪਾਂਸਰ
  • ਕਮਿਊਨਿਟੀ
  • About Us
  • Contact
  • Privacy Policy
  • Jobs

© 2022 www.punjabiphulwari.com

Home

Chat

Login

No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ

© 2022 punjabiphulwari.com - All Rights Reserved. Powered By SRF (NGO)

Welcome Back!

Sign In with Facebook
Sign In with Google
OR

Login to your account below

Forgotten Password?

Retrieve your password

Please enter your username or email address to reset your password.

Log In

Add New Playlist

Are you sure want to unlock this post?
Unlock left : 0
Are you sure want to cancel subscription?