ਸਾਲ 2021 ਦਾ ਸਾਹਿਤ ਨੋਬਲ ਪੁਰਸਕਾਰ ਤੰਜਾਨੀਆ ਦੇ ਨਾਵਲਕਾਰ ਅਬਦੁਲਰਜ਼ਾਕ ਗੁਰਨਾਹ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਬਦੁਲਰਜ਼ਾਕ ਨੂੰ ਉਪਨਿਵੇਸ਼ਵਾਦ ਦੇ ਪ੍ਰਭਾਵਾਂ ਅਤੇ ਸੰਸਕ੍ਰਿਤੀਆਂ ਅਤੇ ਮਹਾਦੀਪਾਂ ਵਿਚਕਾਰ ਦੀ ਖਾਈ ਵਿੱਚ ਸ਼ਰਣਾਰਥੀਆਂ ਦੀ ਸਥਿਤੀ ਦੇ ਕਰੂਣਾਮਈ ਚਿਤਰਣ ਕਾਰਨ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਵਲਾਂ ਵਿੱਚ ਸ਼ਰਣਾਰਥੀਆਂ ਦਾ ਮਾਰਮਿਕ ਵਰਣਨ ਮਿਲਦਾ ਹੈ।
ਜੰਜੀਬਾਰ ਵਿੱਚ ਜਨਮ

ਅਬਦੁਲਰਜ਼ਾਕ ਗੁਰਨਾਹ ਦਾ ਜਨਮ 1948 ’ਚ ਤੰਜਾਨੀਆ ਦੇ ਜੰਜੀਬਾਰ ਵਿੱਚ ਹੋਇਆ ਸੀ। ਪਰ 1960 ਦੇ ਦਸ਼ਕ ਦੇ ਅੰਤ ਵਿੱਚ ਇਕ ਸ਼ਰਣਾਰਥੀ ਦੇ ਰੂਪ ਵਿੱਚ ਉਹ ਇੰਗਲੈਂਡ ਪਹੁੰਚੇ। ਰਿਟਾਇਰਮੈਂਟ ਤੋਂ ਪਹਿਲਾਂ ਤੱਕ ਉਹ ਕੇਂਟ ਯੂਨੀਵਰਸਿਟੀ, ਕੈਂਟਰਬਰੀ ’ਚ ਅੰਗਰੇਜ਼ੀ ਅਤੇ ਉੱਤਰ ਉਪਨਿਵੇਸ਼ਕ ਸਾਹਿਤ ਦੇ ਪ੍ਰੋਫੈਸਰ ਸਨ।
ਗੁਰਨਾਹ ਦੇ ਚੌਥੇ ਨਾਵਲ ਪੈਰਾਡਾਈਜ਼ (1994) ਨੇ ਉਨ੍ਹਾਂ ਨੂੰ ਲੇਖਕ ਦੇ ਰੂਪ ਵਿੱਚ ਪਹਿਚਾਣ ਦੁਆਈ ਸੀ। ਉਨ੍ਹਾਂ ਨੇ 1990 ਦੇ ਆਸ-ਪਾਸ ਪੂਰਬੀ ਅਫਰੀਕਾ ਦੀ ਇਕ ਸ਼ੋਧ ਯਾਤਰਾ ਦੌਰਾਨ ਇਹ ਨਾਵਲ ਲਿਖਿਆ ਸੀ। ਇਹ ਇਕ ਦੁਖਾਂਤਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਦੁਨੀਆਂ ਅਤੇ ਮਾਨਤਾਵਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ।
ਸ਼ਰਣਾਰਥੀਆਂ ਦਾ ਮਾਰਮਿਕ ਵਰਣਨ
ਸ਼ਰਣਾਰਥੀ ਤਜ਼ਰਬੇ ਦਾ ਅਬਦੁੱਲਰਬਜ਼ਾਕ ਨੇ ਜਿਸ ਤਰ੍ਹਾਂ ਵਰਣਨ ਕੀਤਾ ਹੈ ਉਹ ਘੱਟ ਹੀ ਵੇਖਣ ਨੂੰ ਮਿਲਿਆ ਹੈ। ਉਹ ਪਛਾਣ ਅਤੇ ਆਤਮ ਛਵੀ ’ਤੇ ਫੋਕਸ ਕਰਦੇ ਹਨ। ਉਨ੍ਹਾਂ ਦੇ ਚਰਿੱਤਰ ਖ਼ੁੱਦ ਨੂੰ ਸੰਸਕ੍ਰਿਤੀਆਂ ਅਤੇ ਮਹਾਦੀਪਾਂ ਵਿਚਕਾਰ, ਇਕ ਅਜਿਹੇ ਜੀਵਨ ਵਿੱਚ ਪਾਉਂਦੇ ਹਨ, ਜਿੱਥੇ ਅਜਿਹੀ ਸਥਿਤੀ ਪੈਦਾ ਹੁੰਦੀ ਹੈ, ਜਿਸਦਾ ਕੋਈ ਹੱਲ ਨਹੀਂ ਨਿਕਲ ਸਕਦਾ।
ਅਬਦੁਲਰਜ਼ਾਕ ਗੁਰਨਾਹ ਦੇ 10 ਨਾਵਲ ਅਤੇ ਕਈ ਲਘੂ ਕਣਾਵਾਂ ਪ੍ਰਕਾਸ਼ਿਕ ਹੋਈਆਂ ਹਨ। ਉਨ੍ਹਾਂ ਦੀ ਲੇਖਣੀ ਵਿੱਚ ਸ਼ਰਣਾਰਥੀਆਂ ਦੀਆਂ ਸਮੱਸਿਆਵਾਂ ਦਾ ਵਰਣਨ ਜ਼ਿਆਦਾ ਹੈ। ਉਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਹਾਲਾਂਕਿ ਸ਼ੁਰੂਆਤ ’ਚ ਉਹ ਸਵਾਹਿਲੀ ਭਾਸ਼ਾ ’ਚ ਲਿਖਦੇ ਸਨ। ਬਾਅਦ ’ਚ ਅੰਗਰੇਜ਼ੀ ਨੂੰ ਲੇਖਣ ਦਾ ਮਾਧਿਅਮ ਬਣਾਇਆ।
2020 ’ਚ ਲੁਈਸ ਗਲੂਕ ਨੂੰ ਮਿਲਿਆ ਸੀ ਸਾਹਿਤ ਦਾ ਨੋਬਲ
ਸਾਲ 2020 ਦਾ ਸਾਹਿਤ ਦਾ ਨੋਬਲ ਪੁਰਸਕਾਰ ਅਮਰੀਕੀ ਕਵਿੱਤਰੀ ਲੁਈਸ ਗਲੂਕ ਨੂੰ ਦਿੱਤਾ ਗਿਆ ਸੀ। ਲੁਈਸ ਯੇਲ ਯੂਨੀਵਰਸਿਟੀ ’ਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਨ੍ਹਾਂ ਦਾ ਜਨਮ 1943 ਨੂੰ ਨਿਊਯਾਰਕ ਵਿੱਚ ਹੋਇਆ ਸੀ। ਉਨ੍ਹਾਂ ਦੀਆਂ ਕਵਿਤਾਵਾਂ ਆਮ ਤੌਰ ਤੇ ਬਾਲ-ਅਵਸਥਾ, ਪਰਿਵਾਰਿਕ ਜੀਵਨ, ਮਾਤਾ-ਪਿਤਾ ਅਤੇ ਭੈਣ-ਭਰਾ ਦੇ ਸੰਬੰਧਾਂ ’ਤੇ ਅਧਾਰਿਤ ਰਹੀਆਂ ਹਨ।