Tuesday, January 24, 2023
Punjabi Phulwari
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
Subscribe
No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
No Result
View All Result
Punjabi Phulwari
No Result
View All Result

‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

ਕਹਾਣੀ ਦੀ ਰਚਨਾ ਪ੍ਰਕਿਰਿਆ ਵਿਚੋਂ ਕੁਝ ਜਾਣਕਾਰੀ

PunjabiPhulwari by PunjabiPhulwari
March 3, 2022
Reading Time: 1 min read
335 3
0
‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?
93
SHARES
490
VIEWS
Share on FacebookShare on TwitterShare on WhatsAppShare on Telegram

…ਦਸੰਬਰ ਵਿਚ ਹੋਣ ਵਾਲੇ ਇਮਤਿਹਾਨ ਚੱਲ ਰਹੇ ਸਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ‘ਮਹਾਰਾਜਾ ਰਣਜੀਤ ਸਿੰਘ ਬਲਾਕ’ ਦੀ ਦੂਜੀ ਮੰਜ਼ਿਲ ’ਤੇ ਇੱਕ ਕਮਰੇ ਵਿਚ ਮੇਰੀ ਨਿਗ਼ਰਾਨ ਵਜੋਂ ਡਿਊਟੀ ਲੱਗੀ ਹੋਈ ਸੀ। ਵਿਦਿਆਰਥੀ ਪਰਚੇ ਕਰ ਰਹੇ ਸਨ। ਮੈਂ ਕੁਰਸੀ ’ਤੇ ਬੈਠਾ ਧਿਆਨ ਰੱਖ ਰਿਹਾ ਸਾਂ। ਲਾਗਲੇ ਕਮਰੇ ਵਿਚ ਡਿਊਟੀ ਦੇ ਰਿਹਾ ਮੇਰਾ ਸਹਿਕਰਮੀ ਪ੍ਰੋ ਹਰਬੰਸ ਸਿੰਘ ਬੋਲੀਨਾ ਪੋਲੇ ਪੈਰੀਂ ਤੁਰਦਾ ਮੇਰੇ ਕੋਲ ਆ ਗਿਆ। ਮੈਂ ਹੱਥ ਮਿਲਾ ਕੇ ਉਹਨੂੰ ਆਪਣੇ ਨਾਲ ਦੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਹਨੇ ਕੁਰਸੀ ’ਤੇ ਬਹਿ ਕੇ ਕੁਰਸੀ ਦਾ ਮੂੰਹ ਮੇਰੇ ਵੱਲ ਮੋੜਿਆ ਤੇ ਹੌਲੀ ਜਿਹੀ ਕਹਿੰਦਾ, “ਭਾ ਜੀ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਣ ਲੱਗਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ’ਤੇ ਕਹਾਣੀ ਲਿਖੋ।”

ਮੈਂ ਹੱਸ ਪਿਆ। ਬੜੇ ਲੋਕਾਂ ਨੇ ਬਹੁਤ ਵਾਰ ਮੈਨੂੰ ਇਹ ਗੱਲ ਆਖੀ ਹੈ ਕਿ ਮੈਂ ਉਹਨਾਂ ਵੱਲੋਂ ਸੁਝਾਏ ਵਿਸ਼ੇ ਬਾਰੇ ਕਹਾਣੀ ਲਿਖਾਂ। ਕਹਾਣੀ ਇੰਝ ਥੋੜ੍ਹਾ ਲਿਖੀ ਜਾਂਦੀ ਹੈ ਕਿ ਕਿਸੇ ਨੇ ਕੋਈ ਗੱਲ ਸੁਣਾਈ ਤੇ ਤੁਸੀਂ ਉਸ ’ਤੇ ਕਹਾਣੀ ਲਿਖ ਦਿਉ। ਮੈਨੂੰ ਲੱਗਾ ਕਿ ਹਰਬੰਸ ਵੀ ਕੋਈ ਏਹੋ ਜਿਹੀ ਹੀ ‘ਕਥਾ-ਕਹਾਣੀ’ ਸੁਣਾਵੇਗਾ।

ਮੇਰੇ ਹਾਸੇ ਦਾ ਅਰਥ ਸਮਝਦਿਆਂ ਉਹ ਪੂਰੀ ਗੰਭੀਰਤਾ ਨਾਲ ਬੋਲਿਆ, “ਭਾ ਜੀ, ਇਹ ਉਸਤਰ੍ਹਾਂ ਦੀ ਸਾਧਾਰਣ ਗੱਲ ਨਹੀਂ। ਸੁਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ।”

ਮੈਂ ਗੰਭੀਰ ਹੋ ਗਿਆ। ਉਹਨੇ ਰਹੱਸ ਉਦਘਾਟਨ ਕਰਦਿਆਂ ਕਿਹਾ, “ਮੈਂ ਇਹ ਗੱਲ ਅੱਜ ਹੀ ਤੁਹਾਡੇ ਨਾਲ ਕਰਨ ਲੱਗਾ ਹਾਂ। ਘਰ ਦੇ ਜੀਆਂ ਤੋਂ ਇਲਾਵਾ ਹੋਰ ਕਿਸੇ ਨਾਲ ਨਹੀਂ ਕੀਤੀ। ਦਸ ਕੁ ਦਿਨ ਹੋਏ ਹੋਣਗੇ ਕਿ ਮੈਨੂੰ ਇੰਗਲੈਂਡ ਤੋਂ ਫ਼ੋਨ ਆਇਆ ਕਿ ਅਮਰ ਸਿੰਘ (ਅਸਲ ਵਿਚ ਨਾਂ ਹੋਰ ਸੀ) ਨੂੰ ਬੜਾ ਹੀ ਖ਼ਾਸ ਤੇ ਗੁਪਤ ਸੁਨੇਹਾ ਦੇਣਾ ਹੈ। ਕਿਸੇ ਹੋਰ ਨਾਲ ਇਹ ਗੱਲ ਨਹੀਂ ਕਰਨੀ।”

ਫਿਰ ਉਹਨੇ ਕਹਾਣੀ ਵਿਚਲਾ ਵੇਰਵਾ ਆਪਣੇ ਸ਼ਬਦਾਂ ਵਿਚ ਸੁਣਾਇਆ। ਅਮਰ ਸਿੰਘ ਨੂੰ ਉਹਦੇ ਪੁੱਤਰ ਨੇ ਕਨੇਡਾ ਦੀ ਸਪਾਂਸਰਸ਼ਿਪ ਭੇਜੀ ਹੋਈ ਸੀ। ਉਹਨਾਂ ਦੇ ਸਾਰੇ ਪਰਿਵਾਰ ਦਾ ਮੈਡੀਕਲ ਹੋ ਚੁਕਾ ਸੀ। ਵੀਜ਼ੇ ਲੱਗ ਕੇ ਪਾਸਪੋਰਟ ਆ ਚੁੱਕੇ ਸਨ। ਕਣਕਾਂ ਪੱਕਣ ’ਤੇ ਸਨ। ਵਾਢੀਆਂ ਦੇ ਦਿਨ ਆਉਣ ਵਾਲੇ ਸਨ। ਅਮਰ ਸਿੰਘ ਦੀ ਯੋਜਨਾ ਸੀ ਕਿ ਮਹੀਨੇ-ਖੰਡ ਵਿਚ ਕਣਕ ਸਾਂਭ ਲਈ ਜਾਵੇ। ਪਿੱਛੋਂ ਘਰ ਦੀ ਸਾਂਭ-ਸਭਾਲ ਦੀ ਸਪੁਰਦਗੀ ਕਰਨ ਦਾ ਕੰਮ ਵੀ ਨਿਪਟ ਜਾਵੇ। ਹੋਰ ਨਿੱਕੇ-ਮੋਟੇ ਪਰਿਵਾਰਕ ਕੰਮ ਵੀ ਨਿਬੇੜ ਲਏ ਜਾਣ। ਇਸ ਲਈ ਕੁਝ ਦਿਨ ਤਾਂ ਚਾਹੀਦੇ ਹੀ ਸਨ। ਪਰ ਫ਼ੋਨ ਕਰਨ ਵਾਲੇ ਨੇ ਆਖਿਆ ਸੀ ਕਿ ਅਮਰ ਸਿੰਘ ਦੇ ਪੁੱਤ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਹੈ। ਉਹਨੇ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਉਹਦੀ ਮੌਤ ਦੀ ਖ਼ਬਰ ਬਾਹਰ ਨਹੀਂ ਨਿਕਲਣੀ ਚਾਹੀਦੀ। ਇਸ ਗੱਲ ਦਾ ਡਰ ਸੀ ਕਿ ਕਿਤੇ ਕਨੇਡੀਅਨ ਅੰਬੈਸੀ ਨੂੰ ਇਸ ਗੱਲ ਪਤਾ ਨਾ ਲੱਗ ਜਾਵੇ, ਜਾਂ, ਪਤਾ ਲੱਗਣ ’ਤੇ ਕੋਈ ਦੁਸ਼ਮਣ ਹੀ ਨਾ ਮੁਖ਼ਬਰੀ ਕਰ ਦੇਵੇ। ਜਦ ਸਪਾਸਰਸ਼ਿੱਪ ਭੇਜਣ ਵਾਲਾ ਉਹਦਾ ਪੁੱਤ ਹੀ ਨਹੀਂ ਰਿਹਾ ਤਾਂ ਉਹਨਾਂ ਦੇ ਪਰਿਵਾਰ ਦੀ ਕਨੇਡਾ ਜਾਣ ਦੀ ਯੋਗਤਾ ਆਪਣੇ ਆਪ ਹੀ ਰੱਦ ਹੋ ਸਕਦੀ ਹੈ! ਸੁਨੇਹਾ ਸੀ ਕਿ ਹਰਬੰਸ ਜਾ ਕੇ ‘ਅਮਰ ਸਿੰਘ’ ਨੂੰ ਵੱਖਰੇ ਕਰ ਕੇ ਇਹ ਗੱਲ ਸਮਝਾ ਦੇਵੇ ਕਿ ਉਹ ਦੋ-ਤਿੰਨ ਦਿਨ ਵਿਚ ਹੀ ਟਿਕਟਾਂ ਲੈ ਕੇ ਸਹਿ-ਪਰਿਵਾਰ ਕਨੇਡਾ ਆ ਜਾਵੇ। ਪਰ ਨਾਲ ਹੀ ਇਹ ਤਾਕੀਦ ਵੀ ਕਰ ਦੇਵੇ ਕਿ ‘ਅਮਰ ਸਿੰਘ’ ਇਹ ਦੁਖਦਾਈ ਖ਼ਬਰ ਆਪਣੇ ਪਰਿਵਾਰ ਦੇ ਵੀ ਕਿਸੇ ਜੀਅ ਨਾਲ ਸਾਂਝੀ ਨਾ ਕਰੇ। ਕਿਸੇ ਕੋਲ ਵੀ ਇਸ ਗੱਲ ਦੀ ਧੁੱਖ ਨਹੀਂ ਨਿਕਲਣੀ ਚਾਹੀਦੀ। ਘਰ ਦੇ ਜੀਆਂ ਨੂੰ ਪਤਾ ਲੱਗਦਾ ਤਾਂ ਰੋਣ-ਪਿੱਟਣ ਪੈ ਜਾਣਾ ਸੀ ਤੇ ਸਾਰੀ ਗੱਲ ਖੁੱਲ੍ਹ ਜਾਣੀ ਸੀ। ਉਹਨੇ ਹਰਬੰਸ ਨੂੰ ਵੀ ਕਿਹਾ ਕਿ ਉਹ ਵੀ ਇਸ ਭੇਤ ਨੂੰ ਓਨਾ ਚਿਰ ਸਾਂਭ ਕੇ ਰੱਖੇ, ਜਿੰਨਾਂ ਚਿਰ ‘ਅਮਰ ਸਿੰਘ’ ਹੁਰੀਂ ਕਨੇਡਾ ਨਹੀਂ ਪਹੁੰਚ ਜਾਂਦੇ।
ਸਾਰੀ ਗੱਲ ਸੁਣਾ ਕੇ ਹਰਬੰਸ ਨੇ ਲੰਮਾਂ ਸਾਹ ਲਿਆ।

“ਸ਼ੁਕਰ ਹੈ ਭਾ ਜੀ, ਕੱਲ੍ਹ ਓਸੇ ਬੰਦੇ ਦਾ ਫ਼ੋਨ ਆਇਆ ਸੀ ਕਿ ਅਮਰ ਸਿੰਘ ਹੁਰੀਂ ਇਮੀਗ੍ਰੇਸ਼ਨ ਦਾ ਭਵ-ਸਾਗਰ ਪਾਰ ਕੇ ‘ਸੁੱਖੀ-ਸਾਂਦੀ’ ਕਨੇਡਾ ਪਹੁੰਚ ਗਏ ਨੇ। ਅੱਜ ਇਹ ਭੇਤ ਪਹਿਲੀ ਵਾਰ ਸਵੇਰੇ ਘਰਦਿਆਂ ਨੂੰ ਦੱਸਿਆ ਤੇ ਹੁਣ ਤੁਹਾਡੇ ਨਾਲ ਸਾਂਝਾ ਕੀਤਾ ਹੈ।”

ਏਨਾ ਆਖ ਕੇ ਉਹ ਕੁਝ ਚਿਰ ਲਈ ਖ਼ਾਮੋਸ਼ ਹੋ ਗਿਆ। ਫਿਰ ਕਹਿੰਦਾ, “ਭਾ ਜੀ, ਪਿਛਲੇ ਦਿਨਾਂ ਤੋਂ, ਜਦ ਦਾ ਫ਼ੋਨ ਅਇਆ ਸੀ, ਮੇਰੇ ਮਨ ’ਤੇ ਬੜਾ ਭਾਰ ਸੀ। ਸੋਚਦਾ ਹੀ ਬੌਂਦਲ ਜਾਂਦਾ ਸਾਂ ਕਿ ਇਹ ਭੇਤ ਅਮਰ ਸਿੰਘ ਨੇ ਆਪਣੇ ਅੰਦਰ ਕਿਵੇਂ ਸਾਂਭਿਆ ਹੋਵੇਗਾ!”

ਹਰਬੰਸ ਤਾਂ ਆਪਣੇ ਕਮਰੇ ਵਿਚ ਮੁੜ ਗਿਆ ਪਰ ਆਪਣਾ ਭਾਰ ਮੇਰੇ ਮਨ ’ਤੇ ਚੜ੍ਹਾ ਗਿਆ। ਅਮਰ ਸਿੰਘ ਨੇ ਪੁੱਤ ਦੀ ਮੌਤ ਦੀ ਖ਼ਬਰ ਦੀ ਅੱਗ ਆਪਣੇ ਕਲੇਜੇ ਵਿਚ ਕਿਵੇਂ ਸਾਂਭੀ ਹੋਵੇਗੀ ਕਿ ਉਹਦੀ ਲਾਟ ਤਾਂ ਕੀ ਉਸਦਾ ਧੂੰਆਂ ਵੀ ਬਾਹਰ ਨਾ ਨਿਕਲਣ ਦਿੱਤਾ!

ਇਸ ਵਿਸ਼ੇ ’ਤੇ ਕਹਾਣੀ ਲਿਖੀ ਤਾਂ ਜਾ ਸਕਦੀ ਸੀ, ਪਰ ਇਸੇ ਵਿਸ਼ੇ ਨੂੰ ਲੈ ਕੇ ਮੇਰੇ ਸਾਹਮਣੇ ਪਹਾੜ ਜਿੱਡੀ ਕਹਾਣੀ ਪਹਿਲਾਂ ਹੀ ਖਲੋਤੀ ਸੀ, ‘ਧਰਤੀ ਹੇਠਲਾ ਬੌਲਦ’! ਕੁਲਵੰਤ ਸਿੰਘ ਵਿਰਕ ਦੀ ਇਸ ਮੀਲ-ਪੱਥਰ ਕਹਾਣੀ ਦਾ ਵਿਸ਼ਾ ਵੀ ਮੁੱਖ ਤੌਰ ’ਤੇ ਤਾਂ ਇਹੋ ਹੀ ਸੀ। ਪਿਉ ਆਪਣੇ ਪੁੱਤ ਦੀ ਮੌਤ ਦੀ ਖ਼ਬਰ, ਦਿਲ ’ਤੇ ਪੱਥਰ ਰੱਖ ਕੇ, ਓਨਾ ਚਿਰ ਫੌਜ ’ਚੋਂ ਛੁੱਟੀ ਆਏ ਆਪਣੇ ਪੁੱਤ ਕਰਮ ਸਿੰਘ ਦੇ ਦੋਸਤ ਮਾਨ ਸਿੰਘ ਨੂੰ ਪਤਾ ਨਹੀਂ ਲੱਗਣ ਦਿੰਦਾ, ਜਿੰਨਾਂ ਚਿਰ ਡਾਕੀਆ ਆ ਕੇ ਇਸ ਦਾ ਭੇਤ ਖੋਲ੍ਹ ਨਹੀਂ ਦਿੰਦਾ। ਇਹ ਵੱਖਰੀ ਗੱਲ ਸੀ ਕਿ ਦੋਵਾਂ ਵੱਲੋਂ ਪੁੱਤ ਦੀ ਮੌਤ ਦਾ ਦੁੱਖ ਸਹਿਣ ਦੇ ਕਾਰਨ ਵੱਖੋ-ਵੱਖਰੇ ਸਨ।

ਮੈਂ ਕਈ ਮਹੀਨੇ ਆਪਣੇ ਨਾਲ ਖੌਝਲਦਾ ਰਿਹਾ। ਅਮਰ ਸਿੰਘ ਦੇ ਦੁੱਖ ਦੀ ਲਾਟ ਮੇਰੇ ਅੰਦਰ ਬਲਦੀ ਪਈ ਸੀ। ਜਦ ਘਰਵਾਲੀ ਨੂੰ ਇਹ ਗੱਲ ਦੱਸੀ ਤਾਂ ਮੇਰਾ ਗੱਚ ਭਰ ਆਇਆ। ਕਹਿੰਦੀ, “ਤੁਹਾਡਾ ਅੰਦਰ ਇਸ ਦੁੱਖ ਤੋਂ ਓਨਾ ਚਿਰ ਮੁਕਤ ਨਹੀਂ ਹੋਣਾ, ਜਿੰਨਾਂ ਚਿਰ ਕਹਾਣੀ ਲਿਖ ਕੇ ਸਿਰੋਂ ਭਾਰ ਨਹੀਂ ਲਾਹ ਲੈਂਦੇ।” (ਬਾਕੀ ਹਿੱਸਾ ਕਿਤਾਬ ਵਿਚ–)
ਮੈਂ ਇਸ ਦੁੱਖ ਤੋਂ ਕਿਵੇਂ ‘ਮੁਕਤ’ ਹੋਇਆ?
‘ਜਮਰੌਦ’ ਅਤੇ ਦੂਜੀਆਂ ਕਹਾਣੀਆਂ ਦੀ ਰਚਨਾ-ਪ੍ਰਕਿਰਿਆ ਤੇ ਮੁਕੰਮਲ ਕਹਾਣੀਆਂ ਪੜ੍ਹਨ ਲਈ ‘ਜਮਰੌਦ’ ਕਹਾਣੀ-ਸੰਗ੍ਰਹਿ ਖ਼ਰੀਦਣਾ ਪਵੇਗਾ।
ਵੇਖਦੇ ਹਾਂ ਕਿਹੜਾ ਸੂਰਮਾ ਏਨਾ ‘ਖ਼ਰਚਾ’ ਝੱਲ ਸਕਦਾ ਹੈ!!!
■ ਵਰਿਆਮ ਸਿੰਘ ਸੰਧੂ

ਕਿਤਾਬ ਮਿਲਣ ਦਾ ਪਤਾ:
SANGAM PUBLICATIONS
Near Bus Stand, SAMANA-147101
Distt. Patiala
Ph: 01764-501934, 99151-03490, 98152-43917, 98151-54382
Email: sangam541@gmail.com
Web : www.sangampublications.com
Tags: story jamraudWaryam singh sandhuਸੰਗਮਕਹਾਣੀ ਜਮਰੌਦਵਰਿਆਮ ਸਿੰਘ ਸੰਧੂ
Share37Tweet23SendShare
PunjabiPhulwari

PunjabiPhulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।ਰਚਨਾਵਾਂ ਇਸ ਪਤੇ ’ਤੇ ਭੇਜੋ : punjabiphulwariindia@gmail.com

Related Posts

ਗ਼ਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ

ਗ਼ਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ

February 24, 2022
ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

February 19, 2022
ਕਮਾਲ ਅਮਰੋਹੀ ਦੀ ਭਾਸ਼ਾ ਅਤੇ ਤਹਿਜ਼ੀਬ ਦੀ ਗੱਲ

ਕਮਾਲ ਅਮਰੋਹੀ ਦੀ ਭਾਸ਼ਾ ਅਤੇ ਤਹਿਜ਼ੀਬ ਦੀ ਗੱਲ

February 13, 2022

ਫ਼ੌਜੀ ਅਤੇ ਬੰਦੂਕ

ਮਹਾਂਰਾਸ਼ਟਰ ਵਿਚ ਕਿਤਾਬਾਂ ਦੇ ਪਿੰਡ, ਪੰਜਾਬ ’ਚ ਵੀ ਕਦੇ ਏਦਾਂ ਹੋਊ !!!

ਹਰ ਸਕੂਲ ’ਚ ਲਾਇਬਰੇਰੀ ਪੀਰਿਅਡ ਲਾਜ਼ਮੀ ਹੋਣਾ ਚਾਹੀਦਾ…

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ਰਚਨਾਵਾਂ ਇਸ ਪਤੇ ’ਤੇ ਭੇਜੋ :

punjabiphulwariindia@gmail.com

  • ਸਨਮਾਨ
  • ਕਵੀ ਦਰਬਾਰ
  • ਸੈਮੀਨਾਰ
  • ਪੁਸਤਕ ਰਿਲੀਜ਼
  • ਸਾਹਿਤਕ ਪੌਡਕਾਸਟ
  • ਕਾਰਜ
  • ਵਰਕਸ਼ਾਪਸ
  • ਅਕਾਦਮਿਕ ਕੰਮ
  • ਖੋਜ
  • ਲਾਇਬ੍ਰੇਰੀ
  • ਲੇਖਕ
  • ਖੋਜਾਰਥੀ
  • ਅਨੁਵਾਦਕ
  • ਸਪਾਂਸਰ
  • ਕਮਿਊਨਿਟੀ
  • About Us
  • Contact
  • Privacy Policy
  • Jobs

© 2022 www.punjabiphulwari.com

Home

Chat

Login

No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ

© 2022 punjabiphulwari.com - All Rights Reserved. Powered By SRF (NGO)

Welcome Back!

Sign In with Facebook
Sign In with Google
OR

Login to your account below

Forgotten Password?

Retrieve your password

Please enter your username or email address to reset your password.

Log In

Add New Playlist

Are you sure want to unlock this post?
Unlock left : 0
Are you sure want to cancel subscription?